ਐੱਸ. ਖੰਨਾ
ਇੰਟਰਗਲੋਬ ਐਵੀਏਸ਼ਨ ਲਿਮਟਿਡ, ਜੋ ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ‘ਇੰਡੀਗੋ’ ਦਾ ਸੰਚਾਲਨ ਕਰਦੀ ਹੈ, ਦੇ ਦੋ ਸੰਸਥਾਪਕਾਂ ਵਿਚਾਲੇ ਚੱਲ ਰਹੇ ਝਗੜੇ ਉਨ੍ਹਾਂ ਮੁੱਦਿਆਂ ਨੂੰ ਲੈ ਕੇ ਹਨ, ਜਿਨ੍ਹਾਂ ਨੂੰ ਹੋਰ ਬਹੁਤ ਸਾਰੇ ਲੋਕ ਕਿਯੰਤੀ (ਵਾਈਨ ਦੀ ਇਕ ਕਿਸਮ) ਦੇ ਗਲਾਸ ’ਤੇ ਸੁਲਝਾ ਸਕਦੇ ਸਨ, ਉੱਭਰ ਰਹੇ ਕਾਰੋਬਾਰੀਆਂ ਲਈ ਇਕ ਸੰਕੇਤ ਹੋ ਸਕਦੇ ਹਨ ਕਿ ਨਵੇਂ ਕਾਰੋਬਾਰ ਦੇ ਸਹਿ-ਪ੍ਰਮੋਸ਼ਨ ਦੇ ਵਿਚਾਰ ਦੀ ਮੁੜ ਸਮੀਖਿਆ ਕੀਤੀ ਜਾਵੇ। ਰਵਾਇਤੀ ਗਿਆਨ ਯਕੀਨਨ ਤੌਰ ’ਤੇ ਇਹ ਦੱਸਦਾ ਹੈ ਕਿ ਜਦੋਂ ਤੁਹਾਨੂੰ ਸ਼ੁਰੂਆਤ ਕਰਨ ਦੀ ਲੋੜ ਹੁੰਦੀ ਹੈ ਤਾਂ ਪੂਰੇ ਹੁਨਰ ਦੇ ਨਾਲ ਇਕ ਟੀਮ ਦੀ ਲੋੜ ਹੁੰਦੀ ਹੈ ਪਰ ਵਰ੍ਹਿਆਂ ਤੋਂ ਸਹਿ-ਪ੍ਰਮੋਟਰ ਵਾਲੇ ਅਦਾਰਿਆਂ ’ਤੇ ਝਾਤੀ ਮਾਰਨ ਤੋਂ ਪਤਾ ਲੱਗਦਾ ਹੈ ਕਿ ਸਹਿ-ਪ੍ਰਮੋਟਰਾਂ ਦਾ ਇਕ-ਦੂਜੇ ਨਾਲੋਂ ਵੱਖਰਾ ਹੋਣਾ ਇਕ ਆਮ ਗੱਲ ਹੈ ਅਤੇ ਜਿਵੇਂ ਕਿ ਇੰਡੀਗੋ ’ਚ ਸ਼ੇਅਰਧਾਰਕਾਂ ਦੀ ਪੂੰਜੀ ਦਾ ਨਸ਼ਟ ਹੋਣਾ ਦਰਸਾਉਂਦਾ ਹੈ ਕਿ ਇਹ ਸ਼ੇਅਰਧਾਰਕਾਂ ਲਈ ਤਬਾਹਕੁੰਨ ਹੋ ਸਕਦਾ ਹੈ।
ਮੱਤਭੇਦਾਂ ਦੇ ਕਾਰਣ
ਹਾਰਵਰਡ ਬਿਜ਼ਨੈੱਸ ਸਕੂਲ ਦੇ ਪ੍ਰੋਫੈਸਰ ਅਤੇ ‘ਦਿ ਫਾਊਂਡਰਜ਼ ਡਿਲੇਮਾ’ ਦੇ ਲੇਖਕ ਨੋਆਮ ਵਾਸਰਮੈਨ ਅਨੁਸਾਰ ਉੱਚ ਸਮਰੱਥਾ ਵਾਲੇ 65 ਫੀਸਦੀ ਸਟਾਰਟਅੱਪਸ ਸਹਿ-ਸੰਸਥਾਪਕਾਂ ਦੇ ਝਗੜੇ ਕਾਰਣ ਅਸਫਲ ਹੋ ਜਾਂਦੇ ਹਨ। ਇਸ ਦੇ ਕਾਰਣਾਂ ਪਿੱਛੇ ਧਨ ਨੂੰ ਲੈ ਕੇ ਮੱਤਭੇਦ, ਕਾਰੋਬਾਰੀ ਰਣਨੀਤੀ ਅਤੇ ਅਗਵਾਈ ਦਾ ਤਰੀਕਾ ਹੋ ਸਕਦਾ ਹੈ ਪਰ ਇਸ ਦੇ ਨਾਲ ਹੀ ਅਜਿਹੀਆਂ ਹਿੱਸੇਦਾਰੀਆਂ ਦੀ ਕਿਸਮ ਦੇ ਕਾਰਣ ਮੱਤਭੇਦ ਬਹੁਤ ਵਧ ਜਾਂਦੇ ਹਨ। ਇਸ ਤਰ੍ਹਾਂ ਰਾਕੇਸ਼ ਗੰਗਵਾਲ ਇਕ ਸਨਮਾਨਿਤ ਸ਼ਖਸੀਅਤ ਹਨ ਅਤੇ ਸਾਡੇ ਕੋਲ ਰਾਹੁਲ ਭਾਟੀਆ ਨੂੰ ਘੱਟ ਮੰਨਣ ਦਾ ਕੋਈ ਕਾਰਣ ਨਹੀਂ ਹੈ। ਫਿਰ ਵੀ ਉਨ੍ਹਾਂ ਦੇ ਸ਼ੁਰੂਆਤੀ ਸਮਝੌਤੇ ਦੇ ਨਿਰਮਾਣ, ਜਿਸ ਨੇ ਭਾਟੀਆ ਵਲੋਂ ਲਗਾਤਾਰ ਕੰਪਨੀ ਨੂੰ ਵਿਸ਼ੇਸ਼ ਅਧਿਕਾਰ ਦਿੱਤੇ, ਏਅਰਲਾਈਨ ਦੀ ਇਕੁਇਟੀ ’ਚ ਲੱਗਭਗ ਬਰਾਬਰ ਦੀ ਹਿੱਸੇਦਾਰੀ ਹੋਣ ਦੇ ਬਾਵਜੂਦ ਭਵਿੱਖ ’ਚ ਕਲੇਸ਼ ਦੇ ਬੀਜ ਬੀਜੇ ਗਏ।
ਇਹ ਅਜਿਹੀ ਕਹਾਣੀ ਹੈ, ਜਿਸ ਨੂੰ ਬਹੁਤ ਵਾਰ ਦੁਹਰਾਇਆ ਗਿਆ। ਸਾਫਟਵੇਅਰ ਸੇਵਾ ਕੰਪਨੀ ਮਾਈਂਡਟ੍ਰੀ ਲਿਮਟਿਡ, ਜਿਸ ਨੂੰ ਹਾਲ ਹੀ ’ਚ ਪ੍ਰਾਪਤ ਕਰਨ ਲਈ ਇਕ ਲੰਮੀ ਲੜਾਈ ਮਗਰੋਂ ਲਾਰਸਨ ਐਂਡ ਟੂਬ੍ਰੋ ਨੇ ਟੇਕਓਵਰ ਕੀਤਾ ਸੀ, ਵੀ. ਜੀ. ਸਿਧਾਰਥ, ਜਿਨ੍ਹਾਂ ਨੇ 1999 ’ਚ ਕੰਪਨੀ ਦੇ ਗਠਨ ਵੇਲੇ 80 ਲੱਖ ਡਾਲਰ ਦਾ ਨਿਵੇਸ਼ ਕੀਤਾ ਸੀ, ਅਗਲੇ ਦੋ ਦਹਾਕਿਆਂ ਲਈ ਪਿਛੋਕੜ ’ਚ ਚਲੇ ਗਏ ਅਤੇ ਹੋਰ ਪ੍ਰਮੋਟਰਾਂ ਨੂੰ ਕੰਮ ਕਰਦੇ ਦੇਖ ਕੇ ਖੁਸ਼ ਸਨ ਪਰ ਪਿਛਲੇ ਸਾਲ ਆਪਣੀਆਂ ਕਾਰੋਬਾਰੀ ਰੁਕਾਵਟਾਂ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਕੰਪਨੀ ’ਚ ਆਪਣੀ 20 ਫੀਸਦੀ ਹਿੱਸੇਦਾਰੀ ਲਾਰਸਨ ਐਂਡ ਟੂਬ੍ਰੋ ਨੂੰ ਵੇਚ ਦਿੱਤੀ ਅਤੇ ਨਾ ਸਿਰਫ ਚੰਗੇ ਸਮੇਂ ’ਚ ਬਣੇ ਕਾਰੋਬਾਰੀ ਸਬੰਧਾਂ ਨੂੰ ਖਤਮ ਕਰ ਦਿੱਤਾ, ਸਗੋਂ ਸੰਸਥਾਪਕਾਂ ਦੇ ਭਵਿੱਖ ਨੂੰ ਵੀ ਰੋਕ ਦਿੱਤਾ। ਉਨ੍ਹਾਂ ਨੇ ਕਦੇ ਵੀ ਅਜਿਹੀ ਸਥਿਤੀ ਦੀ ਕਲਪਨਾ ਨਹੀਂ ਕੀਤੀ ਸੀ ਕਿ ਉਨ੍ਹਾਂ ਦਾ ਆਪਣਾ ਹੀ ਕੋਈ ਉਨ੍ਹਾਂ ਨੂੰ ਛੱਡ ਜਾਵੇਗਾ, ਉਨ੍ਹਾਂ ਨੇ ਕਿਸੇ ਅਜਿਹੇ ਸ਼ੇਅਰ ਢਾਂਚੇ ਦੀ ਵਿਵਸਥਾ ਨਹੀਂ ਕੀਤੀ ਸੀ, ਜੋ ਉਨ੍ਹਾਂ ਨੂੰ ਉਨ੍ਹਾਂ ਦੀ ਕੰਪਨੀ ਨੂੰ ਬਚਾਉਣ ’ਚ ਸਮਰੱਥ ਬਣਾ ਸਕਦਾ।
ਭੈਣ-ਭਰਾਵਾਂ ’ਚ ਵੀ ਟਕਰਾਅ
ਇਥੋਂ ਤਕ ਕਿ ਭਰਾਵਾਂ-ਭੈਣਾਂ ਵਲੋਂ ਵੀ ਭਾਈਵਾਲ ਦੇ ਤੌਰ ’ਤੇ ਚਲਾਈਆਂ ਜਾ ਰਹੀਆਂ ਕੰਪਨੀਆਂ ਅਕਸਰ ਭਿਆਨਕ ਅੰਦਰੂਨੀ ਟਕਰਾਅ ਨਾਲ ਖਤਮ ਹੋ ਜਾਂਦੀਆਂ ਹਨ। ਅਜਿਹੇ ਮਾਮਲੇ ’ਚ ਰੈਨਬੈਕਸੀ ਦੇ ਸਿੰਘ ਭਰਾ ਤੁਰੰਤ ਦਿਮਾਗ ’ਚ ਆਉਂਦੇ ਹਨ, ਜਦਕਿ ਰੇਮੰਡ ਸਮੂਹ ਦੇ ਚੇਅਰਮੈਨ ਗੌਤਮ ਸਿੰਘਾਨੀਆ ਅਤੇ ਉਨ੍ਹਾਂ ਦੇ ਪਿਤਾ ਵਿਜੇਪਤ ਸਿੰਘਾਨੀਆ, ਜਿਨ੍ਹਾਂ ਨੇ ਕੰਪਨੀ ਦੀ ਸਥਾਪਨਾ ਕੀਤੀ ਸੀ, ਵਿਚਾਲੇ ਗੰਦਾ ਝਗੜਾ ਇਹ ਦਰਸਾਉਂਦਾ ਹੈ ਕਿ ਕਾਰੋਬਾਰੀ ਖਿੱਚੋਤਾਣ ਅਤੇ ਦਬਾਅ ਦੇ ਸਾਹਮਣੇ ਖੂਨ ਦੇ ਰਿਸ਼ਤੇ ਕੋਈ ਗਾਰੰਟੀ ਨਹੀਂ ਹੁੰਦੇ। ਯੈੱਸ ਬੈਂਕ ’ਚ ਬੇਸ਼ੱਕ 2 ਸੰਸਥਾਪਕ ਭਾਈਵਾਲਾਂ ਰਾਣਾ ਕਪੂਰ ਅਤੇ ਸਵ. ਅਸ਼ੋਕ ਕਪੂਰ ਵਿਚਾਲੇ ਪਰਿਵਾਰਕ ਸਬੰਧ ਸਨ। ਅਸ਼ੋਕ ਦੇ ਦੁਖਦਾਈ ਦਿਹਾਂਤ ਮਗਰੋਂ ਕਈ ਸਾਲ ਬੋਰਡ ਸੀਟਾਂ ਨੂੰ ਲੈ ਕੇ ਝਗੜਾ ਚੱਲਦਾ ਰਿਹਾ ਅਤੇ ਪਿਛਲੇ ਸਾਲ ਹੀ ਇਕ ਸਮਝੌਤੇ ’ਤੇ ਪਹੁੰਚਿਆ ਜਾ ਸਕਿਆ। ਇਹ ਅਤੇ ਕਈ ਹੋਰ ਉਦਾਹਰਣਾਂ ਸੰਕੇਤ ਦਿੰਦੀਆਂ ਹਨ ਕਿ ਬਹੁ-ਪ੍ਰਮੋਟਰ ਵਾਲੇ ਅਦਾਰਿਆਂ ’ਚ ਢਾਂਚਾਗਤ ਤਰੁੱਟੀਆਂ ਉਨ੍ਹਾਂ ਦੇ ਢਾਂਚੇ ’ਚ ਹੀ ਪੈਦਾ ਹੋ ਸਕਦੀਆਂ ਹਨ। ਦਰਅਸਲ, ਆਸਵੰਦ ਕਾਰੋਬਾਰੀਆਂ ਲਈ ਸਮਾਂਬੱਧ ਪਾਰਟਨਰਸ਼ਿਪ ਰਾਹ ਹੋ ਸਕਦਾ ਹੈ। ਇਕ ਹੋਰ ਆਈ. ਟੀ. ਸੇਵਾ ਕੰਪਨੀ ਐੱਚ. ਸੀ. ਐੱਲ. ਲਿਮਟਿਡ ਦਾ ਮਾਮਲਾ ਲਓ, ਜਿਥੇ ਪ੍ਰਭਾਵਸ਼ਾਲੀ ਅਰਜੁਨ ਮਲਹੋਤਰਾ (1976 ’ਚ ਕੰਪਨੀ ਦਾ ਪਹਿਲਾ ਕੰਮ ਨਵੀਂ ਦਿੱਲੀ ਦੇ ਗੋਲਫ ਲਿੰਕਸ ਇਲਾਕੇ ’ਚ ਸਥਿਤ ਉਨ੍ਹਾਂ ਦੀ ਦਾਦੀ ਦੇ ਘਰ ਦੀ ਬਰਸਾਤੀ ’ਚ ਬਣਾਇਆ ਗਿਆ ਸੀ) ਸਮੇਤ ਵਧੇਰੇ ਸਹਿ-ਪ੍ਰਮੋਟਰਾਂ ਨੇ ਸਮੇਂ ਦੇ ਨਾਲ ਆਪਣੀ ਹਿੱਸੇਦਾਰੀ ਵੇਚ ਦਿੱਤੀ ਸੀ, ਜਿਸ ਨਾਲ 60 ਫੀਸਦੀ ਕੰਟਰੋਲ ਹਿੱਸੇਦਾਰੀ ਦੇ ਨਾਲ ਸ਼ਿਵ ਨਾਦਰ ਬਚ ਗਏ ਅਤੇ ਕੰਪਨੀ ਨੂੰ ਆਪਣੀ ਤਰ੍ਹਾਂ ਚਲਾਉਣ ਦੀ ਮਹੱਤਵਪੂਰਨ ਜ਼ਿੰਮੇਵਾਰੀ ਵੀ ਉਨ੍ਹਾਂ ਨੂੰ ਮਿਲ ਗਈ।
ਇਕੱਲੇ ਸੰਸਥਾਪਕ ਸਫਲ
ਇਸ ਗੱਲ ਦੇ ਕੋਈ ਸਬੂਤ ਨਹੀਂ ਹਨ ਕਿ ਇਕੱਲੇ ਕਾਰੋਬਾਰੀ ਵਲੋਂ ਸ਼ੁਰੂ ਕੀਤੀਆਂ ਗਈਆਂ ਕੰਪਨੀਆਂ ਦਾ ਵੀ ਇਹੋ ਹਸ਼ਰ ਹੋਇਆ। ਅਮਰੀਕਾ ’ਚ ਹੈਨਰੀ ਫੋਰਡ ਤੋਂ ਲੈ ਕੇ ਜੇਫ ਬੇਜੋਸ ਅਤੇ ਭਾਰਤ ’ਚ ਧੀਰੂਭਾਈ ਅੰਬਾਨੀ ਤੋਂ ਸੁਨੀਲ ਮਿੱਤਲ ਤਕ ਕਾਰੋਬਾਰੀ ਇਤਿਹਾਸ ਅਜਿਹੇ ਇਕੱਲੇ ਸੰਸਥਾਪਕਾਂ ਨਾਲ ਭਰਿਆ ਪਿਆ ਹੈ, ਜਿਨ੍ਹਾਂ ਨੇ ਇਕ ਬੜਾ ਹੀ ਸਫਲ ਕਾਰੋਬਾਰ ਖੜ੍ਹਾ ਕੀਤਾ।
ਅਸਲ ’ਚ ਇਕ ਤਾਜ਼ਾ ਖੋਜ ਤੋਂ ਪਤਾ ਲੱਗਦਾ ਹੈ ਕਿ ਉਲਟ ਅਸਲੀਅਤ ’ਚ ਸੱਚ ਹੋ ਸਕਦਾ ਹੈ। ਨਿਊਯਾਰਕ ਯੂਨੀਵਰਸਿਟੀ ਦੇ ਲਿਓਨਾਰਡ ਐੱਨ. ਸਟਰਨ ਸਕੂਲ ਆਫ ਬਿਜ਼ਨੈੱਸ ਦੇ ਜੈਸਨ ਗ੍ਰੀਨਬਰਗ ਦੇ ‘ਸੋਲ ਸਰਵਾਈਵਰਜ਼ : ਸੋਲੋ ਵੈਂਚਰਜ਼ ਵਰਸਿਜ਼ ਫਾਊਂਡਿੰਗ ਟੀਮਜ਼’ ਸਿਰਲੇਖ ਵਾਲੇ ਪੇਪਰ ਅਤੇ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਦੇ ਵਹਾਰਟਨ ਸਕੂਲ ਦੇ ਈਥਨ ਆਰ. ਮੋਲਿਕ ਨੇ ਕਿਹਾ ਹੈ ਕਿ ਸੋਲੋ ਫਾਊਂਡਰਜ਼ ਵਲੋਂ ਸ਼ੁਰੂ ਕੀਤੀਆਂ ਗਈਆਂ ਕੰਪਨੀਆਂ ਉਨ੍ਹਾਂ ਦੀ ਤੁਲਨਾ ’ਚ ਿਜ਼ਆਦਾ ਸਮੇਂ ਤਕ ਜੀਵਤ ਰਹਿੰਦੀਆਂ ਹਨ, ਜਿਨ੍ਹਾਂ ਨੂੰ ਟੀਮਾਂ ਵਲੋਂ ਸਥਾਪਿਤ ਕੀਤਾ ਗਿਆ ਹੋਵੇ। ਇਸ ਤੋਂ ਇਲਾਵਾ ਇਕੱਲੇ ਸੰਸਥਾਪਕਾਂ ਵਲੋਂ ਸ਼ੁਰੂ ਕੀਤੇ ਗਏ ਸੰਗਠਨ ਸੰਸਥਾਪਕ ਜੋੜਿਆਂ ਵਲੋਂ ਸ਼ੁਰੂ ਕੀਤੇ ਗਏ ਸੰਗਠਨਾਂ ਦੀ ਤੁਲਨਾ ’ਚ ਜ਼ਿਆਦਾ ਮਾਲੀਆ ਪੈਦਾ ਕਰਦੇ ਹਨ।
ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਕਾਰੋਬਾਰੀ ਇਕੱਲੇ ਸ਼ੁਰੂਆਤ ਕਰਨ ਅਤੇ ਸਾਰੀਆਂ ਸੰਸਥਾਪਕ ਟੀਮਾਂ ਦਾ ਅੰਤ ਅਦਾਲਤ ਵਿਚ ਹੋਵੇ। ਕਿਸੇ ਵੀ ਹੋਰ ਰਿਸ਼ਤੇ ਵਾਂਗ ਕਾਰੋਬਾਰ ਚਲਾਉਣ ਲਈ ਲਗਾਤਾਰ ਕੰਮ ਕਰਨ ਦੀ ਲੋੜ ਹੁੰਦੀ ਹੈ ਅਤੇ ਸਹਿ-ਸੰਸਥਾਪਕ ਗਤੀਸ਼ੀਲ ਭਰੋਸੇ ਅਤੇ ਲਗਾਤਾਰ ਸੰਚਾਰ ’ਤੇ ਟਿਕੇ ਹੁੰਦੇ ਹਨ। ਸਹਿ-ਪ੍ਰਮੋਟਰਾਂ ’ਚੋਂ ਹਰੇਕ ਨੂੰ ਉਸ ਭੂਮਿਕਾ ਲਈ ਫੈਸਲੇ ਲੈਣ ਦੇ ਨਾਲ ਬੜੀ ਚੰਗੀ ਤਰ੍ਹਾਂ ਪਰਿਭਾਸ਼ਿਤ ਕਰਨ ਦੀ ਲੋੜ ਹੁੰਦੀ ਹੈ, ਜਿਸ ਨੂੰ ਅਖੀਰ ’ਚ ਉਹ ਜ਼ਿੰਮੇਵਾਰੀ ਦਿੱਤੀ ਗਈ ਹੈ। ਸਮੱਸਿਆਵਾਂ ਉਦੋਂ ਸ਼ੁਰੂ ਹੁੰਦੀਆਂ ਹਨ, ਜਦੋਂ ਸੰਸਥਾਪਕ ਸ਼ੁਰੂ ’ਚ ਕੋਸ਼ਿਸ਼ ਕਰਦੇ ਹਨ ਅਤੇ ਹਰ ਫੈਸਲੇ ’ਤੇ ਆਮ ਸਹਿਮਤੀ ਬਣਾਉਂਦੇ ਹਨ ਅਤੇ ਸ਼ੁਰੂਆਤੀ ਉਤਸੁਕਤਾ ਨੂੰ ਤੋੜਨ ਤੋਂ ਬਾਅਦ ਉਨ੍ਹਾਂ ਮੁੱਦਿਆਂ ’ਤੇ ਇਕ-ਦੂਜੇ ਦਾ ਸਾਹਮਣਾ ਕਰਨ ਤੋਂ ਕਤਰਾਉਂਦੇ ਹਨ, ਜਿਨ੍ਹਾਂ ’ਤੇ ਧਿਆਨ ਦੇਣ ਦੀ ਲੋੜ ਹੁੰਦੀ ਹੈ। (ਹਿੰ.)
ਤੁਰਕੀ ਅਤੇ ਗਰੀਸ ’ਚ ਬਿਤਾਏ ਕੁਝ ਯਾਦਗਾਰੀ ਦਿਨ
NEXT STORY