ਇਸ ਸਾਲ ਫਰਵਰੀ ਮਹੀਨੇ 'ਚ ਸਭ ਤਰ੍ਹਾਂ ਦੇ ਵਾਹਨਾਂ ਦੀ ਵਿਕਰੀ 'ਚ ਬੀਤੇ ਸਾਲ ਦੀ ਤੁਲਨਾ 'ਚ 13 ਫੀਸਦੀ ਵਾਧਾ ਹੋਇਆ ਹੈ। ‘ਫੈੱਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ' ਅਨੁਸਾਰ ਫਰਵਰੀ 'ਚ ਕੁੱਲ 20,29,541 ਵਾਹਨਾਂ ਦੀ ਰਿਟੇਲ ਵਿਕਰੀ ਹੋਈ, ਜਦਕਿ ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ ਇਹ ਗਿਣਤੀ 17,94,866 ਸੀ।
ਇਸ ਸਾਲ ਫਰਵਰੀ 'ਚ ਕਮਰਸ਼ੀਅਲ ਵਾਹਨਾਂ ਦੀ ਰਿਟੇਲ ਵਿਕਰੀ ਬੀਤੇ ਸਾਲ ਦੇ ਇਸੇ ਮਹੀਨੇ ਦੀ ਤੁਲਨਾ 'ਚ 5 ਫੀਸਦੀ ਵਧ ਕੇ 88,367 ਹੋ ਗਈ ਹੈ। ਤਿਪਹੀਆ ਵਾਹਨਾਂ ਦੀ ਰਿਟੇਲ ਵਿਕਰੀ ਵੀ ਫਰਵਰੀ 'ਚ 24 ਫੀਸਦੀ ਵਧ ਕੇ 94,918 ਹੋ ਗਈ ਹੈ, ਜਦ ਕਿ ਟ੍ਰੈਕਟਰਾਂ ਦੀ ਵਿਕਰੀ 'ਚ ਵੀ 11 ਫੀਸਦੀ ਵਾਧਾ ਹੋਇਆ ਹੈ। ਫਰਵਰੀ 'ਚ ਦੋਪਹੀਆ ਵਾਹਨਾਂ ਦੀ ਵਿਕਰੀ 13 ਫੀਸਦੀ ਵਧ ਕੇ 14,39,523 ਹੋ ਗਈ ਹੈ।
ਜਿੱਥੇ ਵਾਹਨਾਂ ਦੀ ਵਿਕਰੀ 'ਚ ਵਾਧਾ ਲੋਕਾਂ 'ਚ ਆ ਰਹੀ ਖੁਸ਼ਹਾਲੀ ਦੀ ਨਿਸ਼ਾਨੀ ਹੈ, ਉੱਥੇ ਹੀ ਲੋਕਾਂ 'ਚ ਇਕੱਲੇ ਆਉਣ-ਜਾਣ ਦੇ ਵਧ ਰਹੇ ਰੁਝਾਨ ਕਾਰਨ ਵੀ ਕਾਰਾਂ 'ਚ ਆਮ ਤੌਰ 'ਤੇ 2 ਲੋਕ ਹੀ ਬੈਠੇ ਦਿਖਾਏ ਦਿੰਦੇ ਹਨ ਅਤੇ ਪਰਿਵਾਰਾਂ 'ਚ ਇਕ ਤੋਂ ਵੱਧ ਗੱਡੀਆਂ ਰੱਖਣ ਦੇ ਰੁਝਾਨ 'ਚ ਵੀ ਵਾਧੇ ਕਾਰਨ ਸੜਕਾਂ 'ਤੇ ਵਾਹਨਾਂ ਦੀ ਭੀੜ ਵਧਣ ਨਾਲ ਟ੍ਰੈਫਿਕ ਜਾਮ ਲੱਗਣ ਲੱਗੇ ਹਨ।
ਵਾਹਨਾਂ ਦੀ ਵਧ ਰਹੀ ਗਿਣਤੀ ਕਾਰਨ ਇਨ੍ਹਾਂ ਦੀ ਪਾਰਕਿੰਗ ਦੀ ਸਮੱਸਿਆ ਅਤੇ ਚੌੜੀਆਂ ਸੜਕਾਂ ਦੀ ਕਮੀ ਵੀ ਮਹਿਸੂਸ ਕੀਤੀ ਜਾ ਰਹੀ ਹੈ। ਇਸ ਲਈ ਇਸ ਸਮੱਸਿਆ ਤੋਂ ਮੁਕਤੀ ਪਾਉਣ ਲਈ ਸੜਕਾਂ ਹੋਰ ਚੌੜੀਆਂ ਅਤੇ ਵੱਧ ਨਵੇਂ ਫਲਾਈਓਵਰ ਬਣਾਉਣ ਦੀ ਲੋੜ ਹੈ।
-ਵਿਜੇ ਕੁਮਾਰ
‘ਕੇਂਦਰ ਸਰਕਾਰ’ ਨੇ ਦੇਸ਼ਵਾਸੀਆਂ ਲਈ ਕੀਤਾ ‘ਤੋਹਫਿਆਂ ਦਾ ਐਲਾਨ'
NEXT STORY