ਮਨੋਜ ਡੋਗਰਾ
ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਚੋਣਾਂ ਹੁੰਦੀਆਂ ਹਨ ਅਤੇ ਜਨਤਾ ਲੋਕਤੰਤਰ ਦੀ ਜਾਨ ਹੁੰਦੀ ਹੈ ਪਰ ਬੰਗਾਲ ’ਚ ਲੋਕਤੰਤਰ ਦੀ ਤਾਕਤ ਦੀ ਜਾਨ ਨਿਕਲਦੀ ਹੋਈ ਮਹਿਸੂਸ ਹੋ ਰਹੀ ਹੈ ਜਿਵੇਂ ਕੋਰੋਨਾ ਮਹਾਮਾਰੀ ਦਰਮਿਆਨ ਬੰਗਾਲ ’ਚ ਹੱਤਿਆਵਾਂ ਦੀ ਚੋਣ ਜਿਹੀ ਲੱਗੀ ਹੋਵੇ। ਅੱਜ ਉਸ ਸਮੇਂ ਬੜੀ ਪੀੜ ਹੋ ਰਹੀ ਹੈ ਜਦੋਂ ਅਸੀਂ ਆਪਣੇ ਲੋਕਤੰਤਰ ’ਚ ਸੰਵਿਧਾਨ ਦੀ ਵਿਆਖਿਆ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਚੋਣ ਲੜਨ ਦਾ ਅਧਿਕਾਰ, ਵੋਟ ਪਾਉਣ ਦਾ ਅਧਿਕਾਰ ਇਕ ਸਿਆਸੀ ਅਧਿਕਾਰ ਦੇ ਰੂਪ ’ਚ ਸਾਰੇ ਨਾਗਰਿਕਾਂ ਨੂੰ ਪ੍ਰਾਪਤ ਹੈ ਪਰ ਪੱਛਮੀ ਬੰਗਾਲ ’ਚ ਹੋਈਆਂ ਚੋਣਾਂ ’ਚ ਧਾਰਾ 14 ਤੋਂ 18 ਤੱਕ ਬਰਾਬਰੀ ਦੇ ਅਧਿਕਾਰ ਦੀਆਂ ਧੱਜੀਆਂ ਉੱਡ ਰਹੀਆਂ ਹਨ ਜਿੱਥੇ ਹਾਲ ਹੀ ’ਚ ਚੋਣਾਂ ਸੰਪੰਨ ਹੋਈਆਂ।
2 ਮਈ ਨੂੰ ਨਤੀਜੇ ਆਏ, ਇਸ ਦੇ ਬਾਅਦ ਤੋਂ ਹੀ ਦੇਰ ਸ਼ਾਮ ਤੱਕ ਪੱਛਮੀ ਬੰਗਾਲ ’ਚ ਸਾੜ-ਫੂਕ ਦੀ ਘਟਨਾ ਤੇ ਹੱਤਿਆਵਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਭਾਰਤ ਵਰਗੇ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ’ਚ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ। ਚੋਣ ਨਤੀਜਿਆਂ ਦੇ ਬਾਅਦ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਹੋਣਾ ਬੜਾ ਹੀ ਦੁਖਦਾਇਕ ਹੈ। ਚੋਣਾਂ ਤੋਂ ਪਹਿਲਾਂ ਹਰ ਪਾਰਟੀ ਦਾ ਆਪਣਾ ਐਲਾਨ-ਪੱਤਰ ਹੁੰਦਾ ਹੈ।
ਉਸ ਦੇ ਅਨੁਸਾਰ ਉਹ ਇਕ-ਦੂਸਰੇ ਉਪਰ ਦੋਸ਼-ਪ੍ਰਤੀਦੋਸ਼ ਲਗਾਉਂਦੀਆਂ ਹਨ ਪਰ ਜਦੋਂ ਚੋਣਾਂ ਸੰਪੰਨ ਹੋ ਜਾਂਦੀਆਂ ਹਨ, ਜਨਤਾ ਜਿਸ ਵੀ ਪਾਰਟੀ ਨੂੰ ਲੋਕ ਫਤਵਾ ਦਿੰਦੀ ਹੈ ਉਸੇ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ ਪਰ ਪੱਛਮੀ ਬੰਗਾਲ ’ਚ ਜਿਸ ਤਰ੍ਹਾਂ ਅਖਬਾਰਾਂ ਤੇ ਨਿਊਜ਼ ਚੈਨਲਾਂ ਰਾਹੀਂ ਵੱਖ-ਵੱਖ ਪੜਾਵਾਂ ’ਚ ਖਬਰਾਂ ਦੇਖਣ ਨੂੰ ਮਿਲ ਰਹੀਆਂ ਹਨ, ਉਨ੍ਹਾਂ ਨਾਲ ਤਾਂ ਲੂ-ਕੰਡੇ ਖੜ੍ਹੇ ਹੁੰਦੇ ਹਨ ਕਿ ਕੀ ਇਹੀ ਸਹੀ ਅਰਥਾਂ ’ਚ ਲੋਕਤੰਤਰ ਹੈ, ਜਿਸ ’ਚ ਚੋਣਾਂ ਦੇ ਬਾਅਦ ਆਮ ਲੋਕਾਂ ਦੀਆਂ ਹੱਤਿਆਵਾਂ ਹੋ ਰਹੀਆਂ ਹਨ। ਲੋਕਤੰਤਰ ’ਚ ਇਸ ਤੋਂ ਵੱਡਾ ਘਿਨੌਣਾ ਜੁਰਮ ਕੋਈ ਹੋਰ ਨਹੀਂ ਹੋ ਸਕਦਾ।
ਅੱਜ ਭਾਰਤ ਦੇ ਪ੍ਰਧਾਨ ਮੰਤਰੀ ਜੀ ਨੇ ਪੱਛਮੀ ਬੰਗਾਲ ਦੇ ਰਾਜਪਾਲ ਨਾਲ ਗੱਲਬਾਤ ਕੀਤੀ ਅਤੇ ਸਥਿਤੀ ਦਾ ਜਾਇਜ਼ਾ ਮੰਗਿਆ ਅਤੇ ਕੇਂਦਰ ਸਰਕਾਰ ਨੇ ਕੋਰਟ ’ਚ ਵੀ ਇਨਸਾਫ ਮੰਗਿਆ ਹੈ। ਹੋਰਨਾਂ ਸੂਬਿਆਂ ’ਚ ਵੀ ਚੋਣਾਂ ਹੋਈਆਂ ਪਰ ਇੰਨੀ ਹਿੰਸਕ ਸਥਿਤੀ ਉੱਥੇ ਨਹੀਂ ਹੋਈ ਜਿੰਨੀ ਪੱਛਮੀ ਬੰਗਾਲ ’ਚ ਦੇਖਣ ਨੂੰ ਮਿਲ ਰਹੀ ਹੈ।
ਕੇਂਦਰ ਸਰਕਾਰ ਅਤੇ ਕੋਰਟ ਨੂੰ ਮਿਲ ਕੇ ਜਲਦੀ ਇਸ ’ਚ ਦਖਲ ਦੇਣਾ ਚਾਹੀਦਾ ਹੈ ਤਾਂ ਕਿ ਇਸ ਨਾਲ ਜ਼ਿਆਦਾ ਖੂਨ-ਖਰਾਬਾ ਨਾ ਹੋਵੇ ਕਿਉਂਕਿ ਇਕ ਪਾਸੇ ਜਿੱਥੇ ਪੂਰਾ ਦੇਸ਼ ਇਸ ਸਮੇਂ ਮਹਾਮਾਰੀ ਦੇ ਦੌਰ ’ਚੋਂ ਲੰਘ ਰਿਹਾ ਹੈ, ਹਰ ਕੋਈ ਆਪਣਿਆਂ ਨੂੰ ਗੁਆ ਰਿਹਾ ਹੈ ਜਾਂ ਆਪਣੇ ਸਾਹਾਂ ਨਾਲ ਜੂਝ ਰਿਹਾ ਹੈ, ਇਸ ਬੁਰੇ ਸਮੇਂ ’ਚ ਸਾਰਿਆਂ ਨੂੰ ਇਕ-ਦੂਸਰੇ ਦਾ ਸਾਥ ਦੇਣਾ ਚਾਹੀਦਾ ਹੈ। ਇਹ ਸਿਆਸੀ ਰੰਜਿਸ਼ ਛੱਡ ਕੇ ਭਾਈਚਾਰੇ ਦੀ ਭਾਵਨਾ ਦਿਖਾਉਣ ਦਾ ਸਮਾਂ ਹੈ, ਨਾ ਕਿ ਸਿਆਸੀ ਰੰਜਿਸ਼ ਕੱਢ ਕੇ ਇਕ-ਦੂਸਰੇ ਦੇ ਖੂਨ ਦੇ ਪਿਆਸੇ ਹੋਣ ਦਾ।
ਅਜਿਹਾ ਨਹੀਂ ਹੈ ਕਿ ਬੰਗਾਲ ’ਚ ਹੀ ਸਿਰਫ ਚੋਣਾਂ ਹੁੰਦੀਆਂ ਹਨ ਸਗੋਂ ਸਾਰੇ ਸੂਬਿਆਂ ’ਚ ਚੋਣਾਂ ਹੁੰਦੀਆਂ ਹਨ। ਖਾਸ ਕਰ ਕੇ ਸ਼ਾਂਤਮਈ ਢੰਗ ਨਾਲ ਚੋਣਾਂ ਸੰਪੰਨ ਹੁੰਦੀਆਂ ਹਨ। ਉਸ ਦੇ ਬਾਅਦ ਵੀ ਜਿਸ ਨੂੰ ਜਨਤਾ ਜ਼ਿੰਮੇਵਾਰੀ ਸੌਂਪਦੀ ਹੈ, ਉਸ ਨੂੰ ਸਾਰੀਆਂ ਪਾਰਟੀਆਂ ਪ੍ਰਵਾਨ ਕਰਦੀਆਂ ਹਨ ਨਾ ਕਿ ਵਿਰੋਧੀ ਪਾਰਟੀਆਂ ਦੇ ਲੋਕਾਂ ਦੀਆਂ ਹੱਤਿਆਵਾਂ, ਦਫਤਰਾਂ ’ਚ ਸਾੜ-ਫੂਕ ਅਤੇ ਹਿੰਸਾ ਤੇ ਲੋਕਤੰਤਰ ਦੀਆਂ ਭਾਵਨਾਵਾਂ ਨੂੰ ਲਹੂ-ਲੁਹਾਨ ਕਰਦੀਆਂ ਹਨ।
ਸਪੱਸ਼ਟ ਹੈ ਕਿ ਲੋਕਤੰਤਰ ’ਚ ਕਦੀ ਵੀ ਹਿੰਸਾ ਦਾ ਕੋਈ ਸਥਾਨ ਸੰਭਵ ਹੀ ਨਹੀਂ ਹੈ ਪਰ ਬੰਗਾਲ ’ਚ ਹਿੰਸਾ ਦੇ ਬਿਨਾਂ ਸਿਆਸਤ ਦਾ ਜ਼ਿਕਰ ਹੀ ਨਹੀਂ ਕੀਤਾ ਜਾਂਦਾ, ਇਸ ਨਾਲੋਂ ਵੱਧ ਤ੍ਰਾਸਦੀ ਕਿਸੇ ਲੋਕਤੰਤਰਿਕ ਦੇਸ਼ ਲਈ ਕੀ ਹੋ ਸਕਦੀ ਹੈ ਜਿੱਥੇ ਸੰਸਦ ਮੈਂਬਰਾਂ ਦੀਆਂ ਗੱਡੀਆਂ ’ਤੇ ਹਮਲੇ ਕਰ ਕੇ ਉਨ੍ਹਾਂ ਨੂੰ ਜ਼ਖਮੀ ਕੀਤਾ ਜਾਂਦਾ ਹੋਵੇ, ਵਰਕਰਾਂ ਨੂੰ ਅਗਵਾ ਕਰ ਕੇ ਮਾਰ ਦਿੱਤਾ ਜਾਂਦਾ ਹੈ, ਉੱਥੇ ਸੋਚੋ ਕਿ ਕਾਨੂੰਨ ਦੀ ਕੋਈ ਹੋਂਦ ਹੋਵੇਗੀ ਜਾਂ ਨਹੀਂ।
ਵਿਚਾਰਕ ਮਤਭੇਦ ਸਾਰਿਆਂ ’ਚ ਹੋ ਸਕਦੇ ਹਨ ਪਰ ਇਨ੍ਹਾਂ ਮਤਭੇਦਾਂ ਨੂੰ ਕੁੱਟਮਾਰ ਕਰ ਕੇ ਮਿਟਾਉਣਾ ਕਦੀ ਵੀ ਸੰਭਵ ਨਹੀਂ ਹੋ ਸਕੇਗਾ।
ਬੰਗਾਲ ’ਚ ਜਾਪਦਾ ਹੈ ਜਿਵੇਂ ਗੁੰਡਾਰਾਜ ਜਿਹਾ ਛਾ ਗਿਆ ਹੋਵੇ ਅਤੇ ਗੁੰਡੇ ਕਿਸੇ ਦੇ ਨਹੀਂ ਸਗੋਂ ਉੱਥੋਂ ਦੀ ਸੱਤਾਧਾਰੀ ਪਾਰਟੀ ਦੇ ਹੀ ਹਨ।
ਬੰਗਾਲ ਖੂਨ ਨਾਲ ਲਾਲ ਹੋ ਚੁੱਕਾ ਹੈ ਹਰ ਇਕ ਦਿਨ ਸਿਆਸੀ ਹਿੰਸਾ ਦਾ ਸ਼ਿਕਾਰ ਉੱਥੋਂ ਦੇ ਲੋਕਾਂ ਨੂੰ ਹੋਣਾ ਪੈ ਰਿਹਾ ਹੈ ਜੋ ਕਿ ਸੂਬੇ ਦੇ ਲੋਕਾਂ ਦੀ ਸੁਰੱਖਿਆ ’ਤੇ ਵੀ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ। ਸੋਚੋ ਜਿਥੇ ਵਿਸ਼ਵ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ’ਤੇ ਹਮਲੇ ਕੀਤੇ ਜਾ ਸਕਦੇ ਹਨ, ਉੱਥੇ ਛੋਟੇ ਪੱਧਰ ਦੇ ਵਰਕਰਾਂ ਨੂੰ ਤਾਂ ਸਿੱਧੇ ਮੌਤ ਦੇ ਘਾਟ ਹੀ ਉਤਾਰ ਿਦੱਤਾ ਜਾਂਦਾ ਹੋਵੇਗਾ। ਇਹ ਤਾਂ ਤਾਨਾਸ਼ਾਹੀ ਹੀ ਹੋ ਗਈ। ਭਾਵ ਉੱਠੋ ਤੇ ਪੁੱਛ ਕੇ ਵੇਖੋ, ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਆਏ ਦਿਨ ਬੰਗਾਲ ਦੀਆਂ ਨਦੀਆਂ ਲਾਲ ਦੇਖਣ ਨੂੰ ਮਿਲਣਗੀਆਂ। ਇਸ ’ਚ ਕੋਈ ਦੋ-ਰਾਵਾਂ ਨਹੀਂ ਹਨ।
ਬੰਗਾਲ ’ਚ ਭਾਵੇਂ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਪਰ ਅਜਿਹੀ ਸਿਆਸੀ ਈਰਖਾ ਲੋਕਤੰਤਰ ’ਚ ਸਹਿਣਯੋਗ ਨਹੀਂ ਹੈ, ਜਿੱਥੇ ਸਿਆਸਤ ਦਾ ਨਾਂ ਲੈਣ ਤੋਂ ਪਹਿਲਾਂ ਹਿੰਸਾ ਦਾ ਵਰਨਣ ਕਰਨਾ ਪਵੇ ਉੱਥੋਂ ਦੀ ਸਿਆਸੀ ਸਥਿਤੀ ਨੂੰ ਸਮਝਿਆ ਜਾ ਸਕਦਾ ਹੈ। ਜਿੱਥੋਂ ਦੀ ਮੁੱਖ ਮੰਤਰੀ ਸੂਬੇ ਦੇ ਗਵਰਨਰ ਨੂੰ ਕਾਰਜ ਖੇਤਰ ’ਚ ਕੰਮ ਕਰਨ ਦੀਆਂ ਨਸੀਹਤਾਂ ਦਿੰਦੀ ਹੋਵੇ, ਉੱਥੇ ਿਸਆਸਤ ਨਹੀਂ ਸਗੋਂ ਗੁੰਡਾਰਾਜ ਹੀ ਜਾਪਦਾ ਹੈ। ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਇਹ ਲੋਕਤੰਤਰ ਲਈ ਚੰਗੇ ਸੰਕੇਤ ਨਹੀਂ ਹਨ। ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਮੰਦਰ ਭਾਰਤ ’ਚ ਹੀ ਅਜਿਹੇ ਮਾਮਲੇ ਹੋਣਗੇ ਤ ਾਂ ਲੋਕਤੰਤਰ ਦੀ ਸਫਲਤਾ ਦੇ ਸੁਪਨੇ ਦੇਖਣ ਵਾਲਿਆਂ ਨੂੰ ਸੁਪਨੇ ਦੇ ਪਿੱਛੇ ਛਿਪੇ ਇਸ ਕਾਲੇ ਰਹੱਸ ਦੀ ਹਕੀਕਤ ਨੂੰ ਸਮਝਣਾ ਹੋਵੇਗਾ।
ਬੰਗਾਲ ਇਕ ਅਜਿਹੀ ਧਰਤੀ ਹੈ ਜਿੱਥੇ ਸਵਾਮੀ ਵਿਵੇਕਾਨੰਦ ਜੀ ਵਰਗੇ ਮਹਾਨ ਨੌਜਵਾਨ ਆਦਰਸ਼ ਵਿਚਾਰਕ ਹੋਏ ਜਿਨ੍ਹਾਂ ਨੇ ਪੂਰੇ ਵਿਸ਼ਵ ਨੂੰ ਆਪਣੇ ਵਿਚਾਰਕ ਤੇਜ ਨਾਲ ਜਗਮਗਾ ਦਿੱਤਾ ਸੀ ਪਰ ਹੁਣ ਉਸੇ ਧਰਤੀ ’ਤੇ ਹਿੰਸਾ ਦਾ ਇਹ ਤੰਤਰ ਬੰਗਾਲ ਦੀ ਪ੍ਰਾਸੰਗਿਕਤਾ ਦੇ ਨਾਲ-ਨਾਲ ਲੋਕਤੰਤਰ ਦੇ ਅਕਸ ਨੂੰ ਵੀ ਧੁੰਦਲਾ ਕਰਨ ਦੀ ਸਾਜ਼ਿਸ਼ ਹੈ।
ਜਿਸ ਤਰ੍ਹਾਂ ਕਸ਼ਮੀਰ ਘਾਟੀ ’ਚ ਅੱਤਵਾਦੀਆਂ ਦੇ ਮਨਸੂਬੇ ਜੰਮੂ-ਕਸ਼ਮੀਰ ’ਚ ਲੋਕਤੰਤਰ ਨੂੰ ਨਹੀਂ ਚੱਲਣ ਦਿੰਦੇ ਸਨ, ਅੱਤਵਾਦੀ ਸਰਗਰਮੀਆਂ ਨਾਲ ਮਾਹੌਲ ਨੂੰ ਤਣਾਅਪੂਰਨ ਰੱਖਦੇ ਸਨ, ਉਹੋ ਜਿਹਾ ਹੀ ਹਾਲ ਬੰਗਾਲ ’ਚ ਦੇਖਣ ਨੂੰ ਮਿਲ ਰਿਹਾ ਹੈ। ਬੰਗਾਲ ਨੂੰ ਇਵੇਂ ਖੂਨ ਨਾਲ ਲਾਲ ਨਹੀਂ ਹੋਣ ਦਿੱਤਾ ਜਾ ਸਕਦਾ। ਸੁਪਰੀਮ ਕੋਰਟ ਤੇ ਕੇਂਦਰ ਸਰਕਾਰ ਨੂੰ ਇਸ ’ਤੇ ਸਖਤ ਨੋਟਿਸ ਲੈਂਦੇ ਹੋਏ ਉੱਥੇ ਪੈਦਾ ਹੋਈ ਸਿਆਸੀ ਹਿੰਸਾ ਅਤੇ ਤਾਨਾਸ਼ਾਹੀ ਨੂੰ ਰੋਕਣਾ ਹੋਵੇਗਾ ਅਤੇ ਬੰਗਾਲ ਦੇ ਵਸਨੀਕਾਂ ਦੀ ਸੁਰੱਖਿਆ ਯਕੀਨੀ ਕਰਨੀ ਹੋਵੇਗੀ।
ਉੱਗਦਾ ਸੂਰਜ ਧੁੰਦਲੀ ਸਵੇਰ
NEXT STORY