ਦੋਸ਼, ਜਵਾਬੀ ਦੋਸ਼, ਜ਼ੋਰਦਾਰ ਵਿਰੋਧ ਵਿਖਾਵੇ, ਇਕ ਸਾਲ ਚੱਲੀ ਲੰਬੀ ਜਾਂਚ ਅਤੇ ਚਾਰ ਸ਼ੱਕੀਆਂ ’ਤੇ ਮੁਕੱਦਮਾ-ਫਿਰ ਵੀ ਕਿਸੇ ਕੋਲ ਵੀ ਇਸ ਗੱਲ ਦਾ ਸਪੱਸ਼ਟ ਜਵਾਬ ਨਹੀਂ ਹੈ ਕਿ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਕਿਸ ਨੇ ਕੀਤੀ। ਉਸ ਦੀ ਮੌਤ ਦੇ ਆਲੇ-ਦੁਆਲੇ ਵਾਪਰੀਆਂ ਘਟਨਾਵਾਂ ਦਾ ਕ੍ਰਮ ਜਵਾਬਾਂ ਨਾਲੋਂ ਜ਼ਿਆਦਾ ਸਵਾਲ ਖੜ੍ਹੇ ਕਰਦਾ ਹੈ। ਆਓ ਇਸ ਦਾ ਵਿਸ਼ਲੇਸ਼ਣ ਕਰੀਏ :
ਕੀ ਨਿੱਝਰ ਦੀ ਹੱਤਿਆ ਸੱਚਮੁੱਚ ਭਾਰਤ ਨਾਲ ਜੁੜੀ ਹੋਈ ਸੀ? : ਭਾਰਤ ਵਿਰੁੱਧ ਦੋਸ਼ ਤੁਰੰਤ ਹੀ ਆ ਗਏ, ਇਕ ਅਜਿਹੇ ਬਿਰਤਾਂਤ ਤੋਂ ਪ੍ਰੇਰਿਤ ਜੋ ਰਾਜਨੀਤਿਕ ਤੌਰ ’ਤੇ ਸੁਵਿਧਾਜਨਕ ਅਤੇ ਵਿਕਾਊ ਸੀ। ਇਕ ਸਾਲ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ, ਕਿਸੇ ਵੀ ਸ਼ੱਕੀ ਦੀ ਪਛਾਣ ਨਹੀਂ ਹੋਈ ਹੈ। ਸੀ. ਐੱਸ. ਆਈ. ਐੱਸ. ਦੇ ਇਕ ਅਧਿਕਾਰੀ ਨੇ ਇਹ ਵੀ ਖੁਲਾਸਾ ਕੀਤਾ ਕਿ ਸ਼ੁਰੂਆਤੀ ਖੁਫੀਆ ਜਾਣਕਾਰੀ ਭਾਰਤੀਆਂ ਦੀ ਸ਼ਮੂਲੀਅਤ ਵੱਲ ਇਸ਼ਾਰਾ ਨਹੀਂ ਕਰਦੀ ਸੀ।
ਘਟਨਾ ਤੋਂ ਤੁਰੰਤ ਬਾਅਦ, ਖਾਲਿਸਤਾਨੀ ਸਮੂਹਾਂ ਨੇ ਭਾਰਤ ਨੂੰ ਦੋਸ਼ੀ ਠਹਿਰਾਉਂਦੇ ਹੋਏ ਇਕ ਢਾਂਚਾਗਤ ਬਿਰਤਾਂਤ ਅੱਗੇ ਵਧਾਇਆ। ਉਨ੍ਹਾਂ ਦੇ ਪੱਖਪਾਤੀ ਬਿਰਤਾਂਤ ਨੇ ਅਜਿਹੀਆਂ ਸੁਰਖੀਆਂ ਹਾਸਲ ਕੀਤੀਆਂ ਜਿਨ੍ਹਾਂ ਨੇ ਵਿਸ਼ਵਵਿਆਪੀ ਧਾਰਨਾ ਨੂੰ ਆਕਾਰ ਦਿੱਤਾ। ਰਾਜਨੀਤਿਕ ਵਰਗ ਅਤੇ ਸਿਵਲ ਸਮਾਜ, ਜਾਂ ਤਾਂ ਅਣਜਾਣੇ ਵਿਚ ਜਾਂ ਸਹੂਲਤ ਲਈ, ਇਸ ਤੇਜ਼-ਤਰਾਰ ਪ੍ਰਚਾਰ ਦੇ ਝਾਂਸੇ ’ਚ ਆ ਗਏ।
2023 ਵਿਚ, ਕੈਨੇਡਾ ਦੇ ਇੰਡੋ-ਪੈਸੀਫਿਕ ਵਿਜ਼ਨ ਨੇ ਭਾਰਤ ਨੂੰ ਇਕ ਮੁੱਖ ਭਾਈਵਾਲ ਵਜੋਂ ਉਜਾਗਰ ਕੀਤਾ। ਵਿਦੇਸ਼ ਮੰਤਰੀ ਮੇਲਾਨੀ ਜੋਲੀ ਦੀ ਨਵੀਂ ਦਿੱਲੀ ਫੇਰੀ ਨੇ ਸਬੰਧਾਂ ਵਿਚ ਸੰਭਾਵੀ ਤਬਦੀਲੀ ਦਾ ਸੰਕੇਤ ਦਿੱਤਾ, ਜਿਸ ਵਿਚ ਐੱਫ. ਟੀ. ਏ. ਦੀ ਗੱਲਬਾਤ ਸ਼ਾਮਲ ਸੀ, ਜਿਸ ਨਾਲ ਖਾਲਿਸਤਾਨੀ ਸਮੂਹ ਆਪਣੀ ਸਾਰਥਕਤਾ ਗੁਆਉਣ ਬਾਰੇ ਚਿੰਤਤ ਸਨ।
ਭਾਰਤ ਦਾ ਵਿਸ਼ਵ ਪੱਧਰ ’ਤੇ ਕੱਦ ਵਧ ਰਿਹਾ ਸੀ। ਜੀ-20 ਸਿਖਰ ਸੰਮੇਲਨ ਦੇ ਮੇਜ਼ਬਾਨ ਅਤੇ ਮਹਾਮਾਰੀ ਦੌਰਾਨ ਇਕ ਨੇਤਾ ਦੇ ਰੂਪ ਵਿਚ, ਭਾਰਤ ਵਿਸ਼ਵ ਦੱਖਣ ਦੀ ਆਵਾਜ਼ ਵਜੋਂ ਉੱਭਰਿਆ, ਜਿਸ ਨੇ ਇਕ ਭਰੋਸੇਯੋਗ ਵਿਸ਼ਵ ਨੇਤਾ ਵਜੋਂ ਮਾਨਤਾ ਪ੍ਰਾਪਤ ਕੀਤੀ। ਇਸ ਦੇ ਵਧਦੇ ਪ੍ਰਭਾਵ ਨੇ ਇਸ ਨੂੰ ਕਈ ਦੇਸ਼ਾਂ ਲਈ ਇਕ ਜ਼ਰੂਰੀ ਭਾਈਵਾਲ ਬਣਾ ਦਿੱਤਾ।
ਇਹ ਸੋਚਣਾ ਭੋਲਾਪਣ ਹੈ ਕਿ ਭਾਰਤ ਇਕ ਨਾਮਜ਼ਦ ਅੱਤਵਾਦੀ ਦੀ ਖ਼ਾਤਰ ਆਪਣੀ ਮਿਹਨਤ ਨਾਲ ਕਮਾਈ ਅੰਤਰਰਾਸ਼ਟਰੀ ਸਾਖ, ਵਿਸ਼ਵਵਿਆਪੀ ਭਾਈਵਾਲੀ ਅਤੇ ਕੂਟਨੀਤਕ ਜਿੱਤਾਂ ਨੂੰ ਜੋਖਮ ’ਚ ਪਾ ਦੇਵੇਗਾ। ਜੇਕਰ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ, ਤਾਂ ਜੀ-20 ਸੰਮੇਲਨ ਤੋਂ ਕੁਝ ਮਹੀਨੇ ਪਹਿਲਾਂ ਨਿੱਝਰ ਦੀ ਹੱਤਿਆ ਤਰਕ ਨੂੰ ਟਿੱਚ ਜਾਣਦੀ ਹੈ।
ਕੀ ਨਿੱਝਰ ਦੀ ਹੱਤਿਆ ਪਿੱਛੇ ਸੀ. ਸੀ. ਪੀ. ਦਾ ਹੱਥ ਹੋ ਸਕਦਾ ਹੈ? : ਜਨਵਰੀ 2023 ਵਿਚ, ਚੀਨ ਨੂੰ ਆਪਣੇ ਵਿਸ਼ਵਵਿਆਪੀ ਹਾਸ਼ੀਏ ’ਤੇ ਧੱਕਣ ਅਤੇ ਮਹਾਮਾਰੀ ਅਤੇ ਜੀ-5 ਦੀ ਅਸਫਲਤਾ ਕਾਰਨ ਵਿਸ਼ਵਵਿਆਪੀ ਸਪਲਾਈ ਚੇਨਾਂ ਵਿਚ ਵਿਘਨ ਪੈਣ ਦੀ ਸੰਭਾਵਨਾ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਇਸ ਨਾਲ, ਮਨੁੱਖੀ ਸਰੋਤ ਮੁੱਦਿਆਂ ਦੇ ਨਾਲ, ਡ੍ਰੈਗਨਾਂ ’ਤੇ ਦਬਾਅ ਪਿਆ। ਚੀਨ ਦਾ ਨੁਕਸਾਨ ਭਾਰਤ ਲਈ ਫਾਇਦੇਮੰਦ ਰਿਹਾ।
ਨਿੱਝਰ ਦੀ ਹੱਤਿਆ ਨੇ ਵਿਸ਼ਵਵਿਆਪੀ ਬਿਰਤਾਂਤ ਨੂੰ ਬਦਲ ਦਿੱਤਾ। ਇਸ ਨੇ ਭਾਰਤ ਨੂੰ ਭਰੋਸੇਯੋਗ ਨਹੀਂ ਦੱਸਿਆ, ਭਾਰਤ-ਕੈਨੇਡਾ ਸਬੰਧਾਂ ਨੂੰ ਪੱਟੜੀ ਤੋਂ ਉਤਾਰ ਦਿੱਤਾ ਅਤੇ ਚੀਨ ਨੂੰ ਆਪਣੇ ਨੁਕਸਾਨ ਨੂੰ ਘਟਾਉਣ ਦਾ ਮੌਕਾ ਦਿੱਤਾ। ਘਟਨਾ ਦੇ ਸਮੇਂ ਅਤੇ ਇਸ ਦੇ ਨਤੀਜੇ ਨੇ ਚੀਨ ਅਤੇ ਖਾਲਿਸਤਾਨੀ ਸਮੂਹਾਂ ਦੋਵਾਂ ਨੂੰ ਫਾਇਦਾ ਪਹੁੰਚਾਇਆ, ਜਦੋਂ ਕਿ ਭਾਰਤ-ਕੈਨੇਡਾ ਸਬੰਧਾਂ ਵਿਚ ਤਣਾਅ ਪੈਦਾ ਹੋਇਆ।
ਖਾਲਿਸਤਾਨੀਆਂ ਦੀ ਬੀਜਿੰਗ ਪ੍ਰਤੀ ਪ੍ਰਸ਼ੰਸਾ ਕੋਈ ਲੁਕੀ ਹੋਈ ਗੱਲ ਨਹੀਂ ਹੈ। ਖਾਲਿਸਤਾਨੀ ਸਮੂਹਾਂ ਲਈ ਸੀ. ਸੀ. ਪੀ. (ਚਾਈਨੀਜ਼ ਕਮਿਊਨਿਸਟ ਪਾਰਟੀ) ਦੀ ਹਮਾਇਤ ਚੰਗੀ ਤਰ੍ਹਾਂ ਦਸਤਾਵੇਜ਼ੀ ਹੈ, ਜਿਸ ਵਿਚ ਫੈਂਟਾਨਿਲ ਵਪਾਰ ਅਤੇ ਰਾਜਨੀਤਿਕ ਲਾਬਿੰਗ ਨਾਲ ਸਬੰਧ ਸ਼ਾਮਲ ਹਨ। ਖਾਲਿਸਤਾਨੀ ਸਮੂਹ ਚੀਨ ਲਈ ਪ੍ਰੌਕਸੀ ਵਜੋਂ ਕੰਮ ਕਰਦੇ ਹਨ, ਕੈਨੇਡਾ ਅਤੇ ਇਸ ਤੋਂ ਬਾਹਰ ਇਸ ਦੇ ਏਜੰਡੇ ਨੂੰ ਅੱਗੇ ਵਧਾਉਂਦੇ ਹਨ।
ਨਿੱਝਰ ਦੀ ਹੱਤਿਆ ਤੋਂ ਬਾਅਦ ਖਾਲਿਸਤਾਨ ਲਹਿਰ ਨੇ ਵਿਸ਼ਵਵਿਆਪੀ ਧਿਆਨ ਅਤੇ ਹਮਦਰਦੀ ਪ੍ਰਾਪਤ ਕੀਤੀ। ਇਸ ਘਟਨਾ ਨੇ ਅੰਤਰਰਾਸ਼ਟਰੀ ਪੱਧਰ ’ਤੇ ਉਸਦੇ ਬਿਰਤਾਂਤ ਨੂੰ ਹੋਰ ਵਧਾ ਦਿੱਤਾ ਅਤੇ ਵੱਖ-ਵੱਖ ਹਿੱਸਿਆਂ ਤੋਂ ਹਮਾਇਤ ਮਿਲਣ ਲੱਗੀ, ਜਿਸ ਨੇ ਉਨ੍ਹਾਂ ਦੇ ਫੁੱਟਪਾਊ ਏਜੰਡੇ ਨੂੰ ਅੱਗੇ ਵਧਾਇਆ।
ਟਰੂਡੋ ਥੋੜ੍ਹੇ ਸਮੇਂ ਦੇ ਰਾਜਨੀਤਿਕ ਲਾਭ ਲਈ ਸੀ. ਸੀ. ਪੀ.-ਖਾਲਿਸਤਾਨੀ ਜਾਲ ਵਿਚ ਫਸ ਗਏ। ਉਨ੍ਹਾਂ ਦੇ ਕੰਮਾਂ ਨੇ ਅਣਜਾਣੇ ਵਿਚ ਕੈਨੇਡੀਅਨਾਂ ਨੂੰ ਸ਼ਰਮਿੰਦਾ ਕੀਤਾ, ਭਾਰਤ-ਕੈਨੇਡਾ ਸਬੰਧਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਕੈਨੇਡਾ ਦੇ ਕੀਮਤੀ ਵਪਾਰਕ ਮੌਕੇ ਗੁਆਉਣ ਦਾ ਕਾਰਨ ਬਣਿਆ। ਅਸਲ ਸਵਾਲ ਇਹ ਹੈ ਕਿ ਇਸ ਹਫੜਾ-ਦਫੜੀ ਤੋਂ ਅਸਲ ਵਿਚ ਕਿਸ ਨੂੰ ਫਾਇਦਾ ਹੁੰਦਾ ਹੈ?
ਪ੍ਰਵੀਨ ਨਿਰਮੋਹੀ
ਵਿਰੋਧੀ ਧਿਰ ਇਕੱਠੀ ਹੈ, ਪਰ ਇਕ ਨਹੀਂ
NEXT STORY