ਨਿਊਯਾਰਕ – ਦੁਨੀਆ ਭਰ 'ਚ ਆਪਣੀ ਆਵਾਜ਼ ਅਤੇ ਡਾਂਸ ਲਈ ਮਸ਼ਹੂਰ ਕੋਲੰਬੀਅਨ ਸਿੰਗਰ ਸ਼ਕੀਰਾ ਇੱਕ ਵਾਰ ਫਿਰ ਇੰਟਰਨੈਟ 'ਤੇ ਛਾਈ ਹੋਈ ਹੈ। ਇਸ ਵਾਰ ਕਾਰਣ ਬਣਿਆ ਹੈ ਉਨ੍ਹਾਂ ਦੇ ਕਨਸਰਟ ਦੌਰਾਨ ਦਾ ਇਕ ਵੀਡੀਓ, ਜਿਸ 'ਚ ਸ਼ਕੀਰਾ ਅਚਾਨਕ ਸਟੇਜ 'ਤੇ ਡਿੱਗ ਪਈ, ਪਰ ਉਨ੍ਹਾਂ ਨੇ ਪੂਰੇ ਆਤਮ ਵਿਸ਼ਵਾਸ ਨਾਲ ਇਸ ਸਥਿਤੀ ਨੂੰ ਸੰਭਾਲ ਲਿਆ।
ਇਹ ਵੀ ਪੜ੍ਹੋ: ਮੈਦਾਨ 'ਚ ਰੋਮਾਂਸ, RCB ਦੀ ਜਿੱਤ ਮਗਰੋਂ ਖੁਸ਼ੀ 'ਚ ਇਕ-ਦੂਜੇ ਨੂੰ ਫਲਾਇੰਗ ਕਿੱਸ ਕਰਦੇ ਨਜ਼ਰ ਆਏ ਵਿਰਾਟ-ਅਨੁਸ਼ਕਾ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਸ਼ਕੀਰਾ ਸਟੇਜ 'ਤੇ ਉਤਸ਼ਾਹ ਨਾਲ ਡਾਂਸ ਕਰ ਰਹੀ ਸੀ ਪਰ ਅਚਾਨਕ ਉਨ੍ਹਾਂ ਦਾ ਬੈਲੈਂਸ ਵਿਗੜ ਗਿਆ ਅਤੇ ਉਹ ਸਟੇਜ 'ਤੇ ਡਿੱਗ ਪਈ। ਹਾਲਾਂਕਿ, ਸ਼ਕੀਰਾ ਨੇ ਡਿੱਗਦੇ ਹੀ ਤੁਰੰਤ ਖ਼ੁਦ ਨੂੰ ਸੰਭਾਲ ਲਿਆ ਅਤੇ ਆਪਣੀ ਪਰਫਾਰਮੈਂਸ ਜਾਰੀ ਰੱਖੀ।
ਇਹ ਵੀ ਪੜ੍ਹੋ: ਅਦਾਕਾਰ ਆਦਿੱਤਿਆ ਰਾਏ ਕਪੂਰ ਦੇ ਘਰ ’ਚ ਜ਼ਬਰਦਸਤੀ ਦਾਖਲ ਹੋਈ UAE ਤੋਂ ਆਈ ਔਰਤ, ਗ੍ਰਿਫਤਾਰ

ਫੈਨਜ਼ ਨੇ ਕੀਤੀ ਸ਼ਲਾਘਾ
ਸ਼ਕੀਰਾ ਦੇ ਇਸ ਆਤਮ-ਵਿਸ਼ਵਾਸ ਦੀ ਚਾਰੇ ਪਾਸੇ ਪ੍ਰਸ਼ੰਸਾ ਹੋ ਰਹੀ ਹੈ। ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਕਿਹਾ ਕਿ ਇਹੀ ਅਸਲ ਸਟਾਰ ਦੀ ਪਛਾਣ ਹੁੰਦੀ ਜੋ ਅਜਿਹੇ ਮੌਕਿਆਂ 'ਤੇ ਖੁਦ ਨੂੰ ਸੰਭਾਲਣਾ ਜਾਣਦਾ ਹੈ। ਇੱਕ ਯੂਜ਼ਰ ਨੇ ਲਿਖਿਆ, "ਇਸੇ ਨੂੰ ਕਹਿੰਦੇ ਨੇ ਰੀਅਲ ਪਰਫ਼ਾਰਮਰ!"
ਇਹ ਵੀ ਪੜ੍ਹੋ: ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ ’ਤੇ ਫਾਇਰਿੰਗ ਕਰਨ ਵਾਲਾ ਸ਼ੂਟਰ ਕਾਬੂ, 12ਵੀਂ ਪਾਸ ਹੈ ਮੁਲਜ਼ਮ ਅੰਕਿਤ ਰਾਣਾ
ਮੈਟ ਗਾਲਾ 2025 'ਚ ਆਈ ਸੀ ਨਜ਼ਰ
ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਸ਼ਕੀਰਾ ਨੂੰ Met Gala 2025 ਵਿੱਚ ਦੇਖਿਆ ਗਿਆ ਸੀ। ਉਨ੍ਹਾਂ ਨੇ ਇਵੈਂਟ ਲਈ ਗਲੈਮਰਸ ਪਿੰਕ ਡ੍ਰੈੱਸ ਪਹਿਨੀ ਸੀ, ਜਿਸ ਵਿੱਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਇਹ ਵੀ ਪੜ੍ਹੋ: ਇਸ ਮਸ਼ਹੂਰ ਅਦਾਕਾਰਾ ਨੂੰ ਹੋਈ ਸੀ ਟਾਪਲੈੱਸ ਫੋਟੋਸ਼ੂਟ ਦੀ ਪੇਸ਼ਕਸ਼, ਮਨ੍ਹਾ ਕਰਨ 'ਤੇ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੈਦਾਨ 'ਚ ਰੋਮਾਂਸ, RCB ਦੀ ਜਿੱਤ ਮਗਰੋਂ ਖੁਸ਼ੀ 'ਚ ਇਕ-ਦੂਜੇ ਨੂੰ ਫਲਾਇੰਗ ਕਿੱਸ ਕਰਦੇ ਨਜ਼ਰ ਆਏ ਵਿਰਾਟ-ਅਨੁਸ਼ਕਾ
NEXT STORY