ਆਟੋ ਡੈਸਕ- ਕਾਇਨੈਟਿਕ ਗਰੀਨ ਨੇ ਆਪਣੇ ਜ਼ੁਲੂ ਇਲੈਕਟ੍ਰਿਕ ਸਕੂਟਰ ਨੂੰ ਭਾਰਤੀ ਬਾਜ਼ਾਰ 'ਚ ਉਤਾਰ ਦਿੱਤਾ ਹੈ। ਇਸਦੀ ਕੀਮਤ 94,990 ਰੁਪਏ ਐਕਸ-ਸ਼ੋਅਰੂਮ ਰੱਖੀ ਗਈ ਹੈ। ਇਹ ਇਲੈਟ੍ਰਿਕ ਸਕਟੂਰ ਮੁੰਬਈ 'ਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਲਾਂਚ ਕੀਤਾ ਗਿਆ ਹੈ। ਖ਼ਰੀਦਣ ਦੇ ਚਾਹਵਾਨ ਗਾਹਕ ਇਸ ਸਕੂਟਰ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ ਅਧਿਕਾਰਤ ਡੀਲਰਸ਼ਿਪ ਤੋਂ ਬੁੱਕ ਕਰ ਸਕਦੇ ਹਨ। ਕੰਪਨੀ ਦਾ ਦਾਅਵਾ ਹੈ ਕਿ Kinetic Zulu ਇਲੈਕਟ੍ਰਿਕ ਸਕੂਟਰ ਪੂਰੀ ਤਰ੍ਹਾਂ ਮੇਡ-ਇਨ-ਇੰਡੀਆ ਹੈ ਅਤੇ ਇਸਦੀ ਡਿਲਵਰੀ ਅਗਲੇ ਸਾਲ ਤੋਂ ਸ਼ੁਰੂ ਕੀਤੀ ਜਾਵੇਗੀ।
ਕਲਰ ਆਪਸ਼ਨ ਅਤੇ ਡਾਇਮੈਂਸ਼ਨ
ਇਸ ਇਲੈਕਟ੍ਰਿਕ ਸਕੂਟਰ ਨੂੰ 6 ਵੱਖ-ਵੱਖ ਰੰਗਾਂ 'ਚ ਪੇਸ਼ ਕੀਤਾ ਗਿਆ ਹੈ, ਜਿਸ ਵਿਚ ਪਿਕਸੇਲ ਵਾਈਟ, ਇੰਸਟਾ ਓਰੇਂਜ, ਯੂਟਿਊਬ ਰੈੱਡ, ਬਲੈਕ ਐਕਸ, ਐੱਫ.ਬੀ. ਬਲੂ ਅੇਤ ਕਲਾਊਡ ਗ੍ਰੇਅ ਰੰਗ ਸ਼ਾਮਲ ਹਨ। ਉਥੇ ਹੀ ਡਾਇਮੈਂਸ਼ਨ ਦੀ ਗੱਲ ਕਰੀਏ ਤਾਂ Kinetic Zulu ਇਲੈਕਟ੍ਰਿਕ ਸਕੂਟਰ ਦੀ ਲੰਬਾਈ 1830 ਮਿ.ਮੀ., ਉਚਾਈ 1135 ਮਿ.ਮੀ., ਚੌੜਾਈ 715 ਮਿ.ਮੀ., ਵ੍ਹੀਲਬੇਸ 1360 ਮਿ.ਮੀ. ਅਤੇ ਭਾਰ 93 ਕਿਲੋਗ੍ਰਾਮ ਹੈ।
ਪਾਵਰਟ੍ਰੇਨ
Kinetic Zulu ਇਲੈਕਟ੍ਰਿਕ ਸਕੂਟਰ 'ਚ 2.27kWh ਲਿਥੀਅਮ-ਆਇਨ ਬੈਟਰੀ ਦਿੱਤੀ ਗਈ ਹੈ, ਜਿਸਦੇ ਨਾਲ 2.8bhp ਪਾਵਰ ਵਾਲੀ ਮੋਟਰ ਨੂੰ ਜੋੜਿਆ ਗਿਆ ਹੈ। ਈ.ਵੀ. ਨਿਰਮਾਤਾ ਦਾ ਦਾਅਵਾ ਹੈ ਕਿ ਇਹ ਇਲੈਕਟ੍ਰਿਕ ਸਕੂਟਰ ਇਕ ਵਾਰ ਚਾਰਜ ਕਰਨ 'ਤੇ ਲਗਭਗ 104 ਕਿਲੋਮੀਟਰ ਤਕ ਚੱਲ ਸਕਦਾ ਹੈ। ਇਸ ਇਲੈਕਟ੍ਰਿਕ ਸਕੂਟਰ ਦੀ ਟਾਪ ਸਪੀਡ 60 ਕਿਲੋਮੀਟਰ ਪ੍ਰਤੀ ਘੰਟਾ ਤਕ ਹੈ।
ਇਸ ਸਕੂਟਰ 'ਚ ਡਿਸਕ ਬ੍ਰੇਕ, ਅੰਡਰ-ਸੀਟ ਸਟੋਰੇਜ, ਐੱਲ.ਈ.ਡੀ. ਡੀ.ਆਰ.ਐੱਲ., ਡਿਜੀਟਲ ਸਪੀਡੋਮੀਟਰ, ਬੈਗ ਲਟਕਾਉਣ ਲਈ ਫਰੰਟ ਹੁੱਕ, ਆਟੋ ਪਾਵਰ-ਕੱਟ ਚਾਰਜਰ, ਮੋਬਾਇਲ ਫੋਨ ਚਾਰਜਿੰਗ ਵਰਗੇ ਫੀਚਰਜ਼ ਦਿੱਤੇ ਗਏ ਹਨ।
ਲੋਕਾਂ ਦੀ ਪਹਿਲੀ ਪਸੰਦ ਬਣੇ ਇਲੈਕਟ੍ਰਿਕ ਦੋਪਹੀਆ ਵਾਹਨ, ਸਾਲ 2024 'ਚ ਹੋਵੇਗੀ 10 ਲੱਖ ਤੋਂ ਵੱਧ ਵਿਕਰੀ
NEXT STORY