ਵਾਸ਼ਿੰਗਟਨ-ਅਮਰੀਕੀ ਪੁਲਾੜ ਏਜੰਸੀ ਨਾਸਾ ਲੰਬੇ ਸਮੇਂ ਤੋਂ ਵੱਡੇ ਪੱਧਰ 'ਤੇ ਚੰਦਰਮਾ ਅਤੇ ਮੰਗਲ ਗ੍ਰਹਿ 'ਤੇ ਮਿਸ਼ਨ ਚਲਾ ਰਹੀ ਹੈ। ਇਨ੍ਹਾਂ ਸਾਰੇ ਮਿਸ਼ਨਾਂ ਦੇ ਬਾਰੇ 'ਚ ਸਮੇਂ-ਸਮੇਂ 'ਤੇ ਚਰਚਾ ਵੀ ਹੁੰਦੀ ਹੀ ਰਹਿੰਦੀ ਹੈ ਪਰ ਉਸ ਇਕ ਚੀਜ਼ ਦੇ ਬਾਰੇ 'ਚ ਵਧੇਰੇ ਚਰਚਾ ਨਹੀਂ ਹੁੰਦੀ ਹੈ ਜੋ ਸਭ ਤੋਂ ਵਧੇਰੇ ਜ਼ਰੂਰੀ ਹੈ, ਭਾਵ ਉਹ ਹੈ ਸੂਟ। ਨਾਸਾ ਦੇ ਇਕ ਸਪੇਸ ਸੂਟ ਦੀ ਕੀਮਤ ਕਰੀਬ 87 ਕਰੋੜ ਰੁਪਏ ਹੁੰਦੀ ਹੈ। ਇਹ ਕਈ ਖਾਸੀਅਤਾਂ ਕਾਰਣ ਇਨ੍ਹਾਂ ਮਹਿੰਗਾ ਹੁੰਦਾ ਹੈ।
ਇਹ ਵੀ ਪੜ੍ਹੋ-ਕੋਰੋਨਾ ਦੀ ਲਪੇਟ 'ਚ ਆਉਣ ਵਾਲਿਆਂ ਨੂੰ ਇਹ ਬੀਮਾਰੀ ਹੋਣ ਦਾ ਵਧੇਰੇ ਖਦਸ਼ਾ
ਸਪੇਸ ਸੂਟ ਆਪਣੇ ਆਪ 'ਚ ਹੀ ਇਕ ਛੋਟੀ ਸਪੇਸ ਸ਼ਿਪ ਦਾ ਕੰਮ ਕਰਦਾ ਹੈ। ਇਸ ਲਈ ਹਰ ਪੁਲਾੜ ਯਾਤਰੀ ਇਸ ਨੂੰ ਪਾ ਕੇ ਚੰਦਰਮਾ 'ਤੇ ਜਾਂਦਾ ਹੈ। ਇਸ ਤੋਂ ਇਲਾਵਾ ਸਪੇਸ ਸੂਟ ਦਾ ਇਕ ਬੈਕਪੈਕ ਵੀ ਹੁੰਦਾ ਹੈ ਜੋ ਪੁਲਾੜ ਯਾਤਰੀ ਨੂੰ ਆਕਸੀਜਨ ਗੈਸ ਪ੍ਰਦਾਨ ਕਰਨ ਦਾ ਕੰਮ ਕਰਦਾ ਹੈ। ਇਹ ਕਾਰਬਨਡਾਈਆਕਸਾਈਡ ਨੂੰ ਵਾਪਸ ਇਕ ਪੱਖੇ ਦੀ ਮਦਦ ਨਾਲ ਬਾਹਰ ਖਿੱਚਦਾ ਹੈ। ਇਸ ਦੇ ਨਾਲ ਹੀ ਸਪੇਸ ਸੂਟ ਦੇ ਅੰਦਰ ਕੰਪਿਉਟਰ, ਏਅਰ ਕੰਡੀਸ਼ਨਿੰਗ, ਆਕਸੀਜਨ, ਪੀਣ ਵਾਲਾ ਪਾਣੀ ਅਤੇ ਇਕ ਇਨਬਲਟ ਟਾਇਲੇਟ ਦੀ ਵਿਵਸਥਾ ਵੀ ਹੁੰਦੀ ਹੈ ਜਿਸ ਨਾਲ ਪੁਲਾੜ ਯਾਤਰੀ ਨੂੰ ਬੁਨਿਆਦੀ ਸੁਵਿਧਾਵਾਂ ਤਾਂ ਮਿਲਦੀਆਂ ਹੀ ਹਨ ਨਾਲ ਹੀ ਮਿਸ਼ਨ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਪੂਰਾ ਕਰਨ 'ਚ ਵੀ ਸਹਾਇਤਾ ਹੁੰਦੀ ਹੈ।
ਇਹ ਵੀ ਪੜ੍ਹੋ-ਹੁਣ ਇਸ ਦੇਸ਼ 'ਚ ਵੀ ਸਾਹਮਣੇ ਆਇਆ ਭਾਰਤੀ ਵੈਰੀਐਂਟ ਦਾ ਪਹਿਲਾਂ ਮਾਮਲਾ
ਪੁਲਾੜ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਉਸ 'ਚ ਅਜੀਬ ਤਰੀਕੇ ਨਾਲ ਬਦਲਾਅ ਹੁੰਦਾ ਰਹਿੰਦਾ ਹੈ। ਅਜਿਹੇ 'ਚ ਜੇਕਰ ਪੁਲਾੜ ਯਾਤਰੀ ਦੇ ਸਾਹਮਣੇ ਸੂਰਜ ਹੋਵੇ ਤਾਂ ਖੂਨ ਉਭਲਣ ਵਰਗੀ ਸਥਿਤੀ ਬਣ ਜਾਂਦੀ ਹੈ, ਉਥੇ ਹੀ ਨਾ ਹੋਵੇ ਤਾਂ ਖੂਨ ਜੰਮਣ ਵਾਲੀ ਸਥਿਤੀ ਵੀ ਹੋ ਜਾਂਦੀ ਹੈ।
ਅਜਿਹੇ 'ਚ ਬਿਨਾਂ ਕਿਸੇ ਕਵਚ ਵਰਗੀ ਸੁਰੱਖਿਆ ਦੇ ਸੂਰਜ ਅਤੇ ਪੁਲਾੜ ਤੋਂ ਆਉਣ ਵਾਲੀ ਰੇਡੀਏਸ਼ਨ ਵੀ ਖਤਰਨਾਕ ਹੋ ਸਕਦੀ ਹੈ। ਇਨ੍ਹਾਂ ਨਾਲ ਕੈਂਸਰ ਵਰਗੀ ਖਤਰਨਾਕ ਬੀਮਾਰੀ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ। ਇਸ ਲਈ ਇਕ ਸਪੇਸ ਸੂਟ ਪੁਲਾੜ ਯਾਤਰੀ ਨੂੰ ਇਨ੍ਹਾਂ ਸਾਰੇ ਖਤਰਿਆਂ ਤੋਂ ਬਚਾਅ ਦਾ ਕੰਮ ਕਰਦਾ ਹੈ।
ਇਹ ਵੀ ਪੜ੍ਹੋ-ਪਾਕਿ 'ਚ ਕੋਰੋਨਾ ਦੇ ਨਿਯਮਾਂ ਦੀਆਂ ਜਮ ਕੇ ਉਡੀਆਂ ਧੱਜੀਆਂ, ਸਰਕਾਰ ਨੇ 10 ਦਿਨਾਂ ਲਈ ਲਾਇਆ ਲਾਕਡਾਊਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਕਮਲਾ ਹੈਰਿਸ ਨੇ ਕਿਹਾ, 'ਭਾਰਤ 'ਚੋਂ ਕੋਰੋਨਾ ਖਤਮ ਕਰਨ ਲਈ ਅਸੀਂ ਆਰਥਿਕ ਸਹਾਇਤਾ ਭੇਜਣ ਨੂੰ ਤਿਆਰ'
NEXT STORY