ਲੰਡਨ— ਭਾਸ਼ਾ ਵਿਗਿਆਨੀਆਂ ਨੇ ਇਕ ਅਜਿਹਾ ਨਵਾਂ ਕੰਪਿਊਟਰ ਟੂਲ ਤਿਆਰ ਕੀਤਾ ਹੈ, ਜੋ ਇਹ ਦੱਸ ਸਕਦਾ ਹੈ ਕਿ ਕਿਸੇ ਵਿਅਕਤੀ ਦੇ ਨੈਨ-ਨਕਸ਼ ਉਮਰ ਦੇ ਨਾਲ ਕਿਵੇਂ ਬਦਲਣਗੇ। ਇਹ ਖੋਜ ਲੰਮੇ ਸਮੇਂ ਤੋਂ ਲਾਪਤਾ ਲੋਕਾਂ ਦੀ ਭਾਲ ਵਿਚ ਮਦਦਗਾਰ ਸਾਬਿਤ ਹੋ ਸਕਦੀ ਹੈ। ਬ੍ਰਿਟੇਨ ਵਿਚ ਬ੍ਰੈਡਫੋਰਡ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਕ ਅਜਿਹਾ ਤਰੀਕਾ ਵਿਕਸਿਤ ਕੀਤਾ ਹੈ, ਜੋ ਇਕ ਤੈਅ ਉਮਰ ਵਿਚ ਠੋਡੀ, ਮੂੰਹ ਅਤੇ ਮੱਥੇ ਦੇ ਆਕਾਰ ਵਰਗੇ ਚਿਹਰੇ ਦੇ ਅਹਿਮ ਅੰਗਾਂ ਨੂੰ ਮਾਪਦਾ ਹੈ।
ਇਹ ਤਕਨੀਕ ਪ੍ਰੀਡਿਕਟਿਵ ਮਾਡਲਿੰਗੇ ਨਾਂ ਦੇ ਤਰੀਕੇ ਦੀ ਵਰਤੋਂ ਕਰਦੀ ਹੈ ਅਤੇ ਇਸ ਨੂੰ ਉਮਰ ਵਧਣ ਦੇ ਹਿਸਾਬ ਨਾਲ ਲਾਗੂ ਕੀਤਾ ਜਾਂਦਾ ਹੈ। ਵੱਖ-ਵੱਖ ਉਮਰ ਹੱਦ ਦੌਰਾਨ ਇਕੱਠੇ ਕੀਤੇ ਗਏ ਚਿਹਰੇ ਦੇ ਡਾਟਾ ਮਸ਼ੀਨ ਨੂੰ ਇਹ ਦੱਸਦੇ ਹਨ ਕਿ ਵੱਖ-ਵੱਖ ਉਮਰ ਵਿਚ ਇਨਸਾਨ ਕਿਹੋ ਜਿਹੇ ਦਿਖਾਈ ਦਿੰਦੇ ਹਨ। ਖੋਜਕਾਰਾਂ ਨੇ ਡੀ-ਏਜਿੰਗ ਨਾਂ ਦੇ ਤਰੀਕੇ ਦੀ ਵਰਤੋਂ ਕਿਸੇ ਵਿਅਕਤੀ ਦੀਆਂ ਬੀਤੇ ਦੌਰ ਦੀਆਂ ਤਸਵੀਰਾਂ ਦੇਖਣ ਲਈ ਕੀਤੀ।
ਵੈਸਟਰਨ ਭੋਜਨ ਨਾਲ ਅਲਜ਼ਾਈਮਰ ਦਾ ਖਤਰਾ!
NEXT STORY