ਵਾਸ਼ਿੰਗਟਨ (ਏਜੰਸੀ)- ਡੋਨਾਲਡ ਟਰੰਪ ਨੇ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤਣ ਤੋਂ ਬਾਅਦ ਬੁੱਧਵਾਰ ਨੂੰ ਵ੍ਹਾਈਟ ਹਾਊਸ ਦੇ ਓਵਲ ਦਫਤਰ ’ਚ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਨੇਤਾਵਾਂ ਨੇ ਅਮਰੀਕੀ ਰਵਾਇਤ ਅਨੁਸਾਰ ਸੱਤਾ ਦੇ ਸੁਚਾਰੂ ਤਬਾਦਲੇ ਦਾ ਸੰਕਲਪ ਲਿਆ।
ਇਹ ਵੀ ਪੜ੍ਹੋ: ਡੋਨਾਲਡ ਟਰੰਪ ਨੇ ਸਾਬਕਾ ਫ਼ੌਜੀ ਤੇ TV ਹੋਸਟ ਨੂੰ ਅਮਰੀਕਾ ਦਾ ਅਗਲਾ ਰੱਖਿਆ ਸਕੱਤਰ ਕੀਤਾ ਨਿਯੁਕਤ
ਇਕ ਸੰਖੇਪ ਬੈਠਕ ’ਚ ਦੋਵਾਂ ਨੇਤਾਵਾਂ ਨੇ ਦੇਸ਼ ਨੂੰ ਅਗਲੇ ਸਾਲ 20 ਜਨਵਰੀ ਨੂੰ ਸ਼ਾਂਤੀਪੂਰਵਕ ਸੱਤਾ ਦੇ ਤਬਾਦਲੇ ਦਾ ਭਰੋਸਾ ਦਿੱਤਾ। ਬਾਈਡੇਨ ਨੇ ਟਰੰਪ ਨਾਲ ਮੁਲਾਕਾਤ ਦੀ ਸ਼ੁਰੂਆਤ ਵਿਚ ਕਿਹਾ 'ਸਵਾਗਤ ਹੈ, ਤੁਹਾਡਾ ਫਿਰ ਤੋਂ ਸਵਾਗਤ ਹੈ। ਫਿਰ ਦੋਵਾਂ ਨੇਤਾਵਾਂ ਨੇ ਹੱਥ ਮਿਲਾਇਆ। ਬਾਈਡੇਨ ਨੇ ਟਰੰਪ ਨੂੰ ਉਨ੍ਹਾਂ ਦੀ ਜਿੱਤ ’ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਸੱਤਾ ਦੇ ਸੁਚਾਰੂ ਤਬਾਦਲੇ ਦੀ ਉਮੀਦ ਕਰਦੇ ਹਨ। ਟਰੰਪ ਨੇ ਕਿਹਾ, ‘‘ਰਾਜਨੀਤੀ ਕਠਿਨ ਹੈ ਅਤੇ ਕਈ ਮਾਮਲਿਆਂ ’ਚ ਇਹ ਬਹੁਤ ਚੰਗੀ ਦੁਨੀਆ ਨਹੀਂ ਹੈ ਪਰ ਅੱਜ ਇਹ ਇਕ ਬਿਹਤਰ ਦੁਨੀਆ ਹੈ ਅਤੇ ਮੈਂ ਇਸਦੀ ਬਹੁਤ ਸ਼ਲਾਘਾ ਕਰਦਾ ਹਾਂ।’’
ਇਹ ਵੀ ਪੜ੍ਹੋ: ਭਾਰਤੀ-ਅਮਰੀਕੀ ਕਾਸ਼ ਪਟੇਲ ਨਹੀਂ ਡੋਨਾਲਡ ਟਰੰਪ ਨੇ ਇਸ ਵਿਅਕਤੀ ਨੂੰ CIA ਡਾਇਰੈਕਟਰ ਕੀਤਾ ਨਿਯੁਕਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Canada 'ਚ ਅਰਸ਼ ਡੱਲਾ 'ਤੇ ਸਖ਼ਤ ਕਾਰਵਾਈ, ਸਬੂਤਾਂ ਨਾਲ ਛੇੜਛਾੜ ਸਮੇਤ 11 ਕੇਸ ਦਰਜ
NEXT STORY