ਮੁੰਬਈ— ਗਰਮੀਆਂ ਦੀ ਤੇਜ਼ ਧੁੱਪ ਸਕਿਨ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਲਈ ਚਿਹਰੇ ਦੇ ਨਾਲ-ਨਾਲ ਹੱਥਾਂ-ਪੈਰਾਂ ਦੀ ਦੇਖਭਾਲ ਕਰਨਾ ਜ਼ਰੂਰੀ ਹੁੰਦਾ ਹੈ। ਜੇ ਤੁਸੀਂ ਵੀ ਆਪਣੇ ਹੱਥਾਂ-ਪੈਰਾਂ ਨੂੰ ਖੂਬਸੂਰਤ ਅਤੇ ਚਮਕੀਲਾ ਬਣਾਉਣਾ ਚਾਹੁੰਦੇ ਹੋ ਤਾਂ ਸੀਰਮ ਦੀ ਵਰਤੋਂ ਕਰੋ। ਜਿਸ ਤਰ੍ਹ੍ਹਾਂ ਵਾਲਾਂ ਨੂੰ ਖੂਬਸੂਰਤ ਬਣਾਉਣ ਲਈ ਸੀਰਮ ਹੁੰਦਾ ਹੈ, ਉਸ ਤਰ੍ਹਾਂ ਹੀ ਹੱਥਾਂ-ਪੈਰਾਂ ਦੀ ਖੂਬਸੂਰਤੀ ਲਈ ਵੀ ਸੀਰਮ ਹੁੰਦਾ ਹੈ। ਇਸ ਸੀਰਮ 'ਚ ਐਂਟੀ ਆਕਸੀਡੈਂਟ ਹੁੰਦੇ ਹਨ ਜੋ ਸਕਿਨ ਨੂੰ ਪੂਰੀ ਤਰ੍ਹਾਂ ਹਾਈਡ੍ਰੇਟ ਕਰਦੇ ਹਨ। ਅੱਜ ਅਸੀਂ ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਸੀਰਮ ਦੀ ਜਾਣਕਾਰੀ ਦੇ ਰਹੇ ਹਾਂ। ਤੁਸੀਂ ਇਨ੍ਹਾਂ ਦੀ ਵਰਤੋਂ ਆਪਣੇ ਹੱਥਾਂ-ਪੈਰਾਂ ਦੀ ਖੂਬਸੂਰਤੀ ਵਧਾਉਣ 'ਚ ਕਰ ਸਕਦੇ ਹੋ।
1. ਕੋਕੋਨਟ ਸੀਰਮ
ਸਮੱਗਰੀ
- ਨਾਰੀਅਲ ਤੇਲ
- ਦੋ ਚਮਚ ਖੰਡ
- ਦੋ ਚਮਚ ਨਿੰਬੂ
- ਇਕ ਛੋਟਾ ਮਾਈਕਰੋਵੇਵ ਸੇਫ ਬਾਊਲ
- ਇਕ ਛੋਟੀ ਸ਼ੀਸ਼ੀ
- ਇਕ ਚਮਚ
ਬਣਾਉਣ ਦੀ ਵਿਧੀ
ਮਾਈਕਰੋਵੇਵ ਸੇਫ ਬਾਊਲ 'ਚ ਨਾਰੀਅਲ ਤੇਲ ਪਾ ਕੇ ਇਕ ਸੈਕਿੰਡ ਲਈ ਗਰਮ ਕਰੋ। ਫਿਰ ਇਸ 'ਚ ਖੰਡ ਅਤੇ ਨਿੰਬੂ ਦਾ ਰਸ ਪਾਓ। ਇਕ ਚਮਚ ਦੀ ਮਦਦ ਨਾਲ ਇਸ ਮਿਸ਼ਰਣ ਨੂੰ ਹਿਲਾਓ। ਜਦੋਂ ਖੰਡ ਪੂਰੀ ਤਰ੍ਹਾਂ ਮਿਕਸ ਹੋ ਜਾਵੇ ਤਾਂ ਇਸ ਨੂੰ ਕੰਟੇਨਰ 'ਚ ਪਾ ਕੇ ਰੱਖ ਲਓ। ਰੋਜ਼ਾਨਾ ਇਸ ਦੀ ਵਰਤੋਂ ਆਪਣੇ ਹੱਥਾਂ-ਪੈਰਾਂ 'ਤੇ ਕਰੋ।
2. ਵਿਟਾਮਿਨ ਈ ਸੀਰਮ
ਸਮੱਗਰੀ
- ਦੋ ਚਮਚ ਵਿਟਾਮਿਨ ਈ ਤੇਲ
- 15 ਬੂੰਦ ਕੈਰੇਟ ਸੀਡ ਅਸੈਂਸਸ਼ੀਅਲ ਤੇਲ
- ਇਕ ਚਮਚ ਪ੍ਰਿਮਰੋਜ ਤੇਲ
- ਇਕ ਚਮਚ ਜੋਜੋਵਾ ਤੇਲ
- ਇਕ ਬੋਤਲ
ਬਣਾਉਣ ਦੀ ਵਿਧੀ
ਇਕ ਬੋਤਲ 'ਚ ਵਿਟਾਮਿਨ ਈ ਨੂੰ ਪਾਓ ਅਤੇ ਫਿਰ ਬਾਕੀ ਸਮੱਗਰੀ ਨੂੰ ਇਸ 'ਚ ਮਿਕਸ ਕਰ ਲਓ। ਇਸ ਦੇ ਬਾਅਦ ਬੋਤਲ ਨੂੰ ਬੰਦ ਕਰਕੇ ਚੰਗੀ ਤਰ੍ਹਾਂ ਹਿਲਾਓ। ਸੀਰਮ ਤਿਆਰ ਹੈ। ਇਸ ਨੂੰ ਰੋਜ਼ਾਨਾ ਆਪਣੇ ਹੱਥਾਂ-ਪੈਰਾਂ 'ਤੇ ਲਗਾਓ।
ਰੰਗ ਗੋਰਾ ਕਰਨ ਦੇ ਲਈ ਅਪਣਾਓ ਇਹ ਘਰੇਲੂ ਨੂਸਖੇ
NEXT STORY