ਵੇਖੀ ਮੈਂ ਵਿਚ ਤਸਵੀਰ ਦੇ
ਇਕ ਚੱਕੀ ਤੇ ਚੱਕੀ ਵਾਲੀ
ਘੱਗਰਾ ਸੀ ਸੂਪ ਦਾ
ਸਿਰ ਤੇ ਲਾਲ ਫੁਲਕਾਰੀ
ਵੇਖੀ ਮੈਂ ਵਿਚ ਤਸਵੀਰ ਦੇ
ਕਿਸੇ ਘਰ ਦੀ ਇਹ ਸੁਆਣੀ
ਕਿਸੇ ਅੰਮਾ ਦੀ ਧੀ ਧਿਆਣੀ
ਧਰਮੀ ਬਾਬਲ ਦੀ ਲਾਡੋ ਰਾਣੀ
ਬੈਠੀ ਸਾਂਭੇ ਅੱਜ ਕਬੀਲਦਾਰੀ
ਵੇਖੀ ਮੈਂ ਤਸਵੀਰ.......
ਹੱਥਾਂ ਤੇ ਸੂਹੀ ਮਹਿੰਦੀ
ਮੁੱਖੋ ਕੁਝ ਨਾ ਕਹਿੰਦੀ
ਗਲੇ ਪਾਉਂਦੀ ਰਹਿੰਦੀ
ਕਰਦੀ ਨਾ ਕਦੇ ਕਾਹਲੀ
ਵੇਖੀ ਮੈਂ ਤਸਵੀਰ...
ਬਸ ਤਸਵੀਰਾਂ 'ਚ ਰਹਿ ਗਈ
ਚੱਕੀ ਵੀ ਖੁੰਝੇ ਲੱਗ ਬਹਿ ਗਈ
ਪੰਜਾਬਿਅਤ ਦੀ ਨੀਂਹ ਢਹਿ ਗਈ
ਗਰਮ ਹਵਾ ਚੱਲੀ ਬਹਾਲੀ
ਵੇਖੀ ਮੈਂ ਤਸਵੀਰ
ਸੁਖਦੀਪ ਕੌਰ