ਲਖਨਊ— ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ 23 ਮਈ ਨੂੰ ਸ਼੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇ ਰੂਪ 'ਚ ਆਪਣਾ ਨਵਾਂ ਕਾਰਜਕਾਲ ਸ਼ੁਰੂ ਕਰਨਗੇ। ਰਾਜਨਾਥ ਸਿੰਘ ਨੇ ਸੋਮਵਾਰ ਨੂੰ ਇੱਥੇ ਵੋਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਸ਼੍ਰੀ ਮੋਦੀ 23 ਮਈ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰੂਪ 'ਚ ਆਪਣਾ ਨਵਾਂ ਕਾਰਜਕਾਲ ਸ਼ੁਰੂ ਕਰਨਗੇ। ਉਨ੍ਹਾਂ ਨੇ ਕਿਹਾ ਕਿ ਲਖਨਊ ਚੋਣ ਸੀਟ 'ਤੇ ਉਨ੍ਹਾਂ ਨੂੰ ਮਹਾਗਠਜੋੜ ਤੋਂ ਕੋਈ ਚੁਣੌਤੀ ਨਹੀਂ ਮਿਲ ਰਹੀ ਹੈ। ਉਨ੍ਹਾਂ ਨੇ ਕਿਹਾ,''ਮੈਂ ਗਠਜੋੜ ਉਮੀਦਵਾਰ ਪੂਨਮ ਸਿਨਹਾ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ, ਕਿਉਂਕਿ ਮੇਰਾ ਮੰਨਣਾ ਹੈ ਕਿ ਚੋਣਾਂ ਵਿਅਕਤੀ ਬਾਰੇ ਨਹੀਂ ਸਗੋਂ ਮੁੱਦਿਆਂ ਬਾਰੇ ਹਨ। ਭਾਜਪਾ ਵਿਕਾਸ ਦੇ ਮੁੱਦੇ 'ਤੇ ਚੋਣ ਲੜ ਰਹੀ ਹੈ।'' ਰਾਜਨਾਥ ਨੇ ਕਿਹਾ ਕਿ ਭਾਜਪਾ ਹੀ ਅਜਿਹੀ ਪਾਰਟੀ ਹੈ ਜੋ ਵਿਕਾਸ ਤੋਂ ਇਲਾਵਾ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ 'ਤੇ ਜ਼ਰੂਰੀ ਧਿਆਨ ਦੇ ਸਕਦੀ ਹੈ। ਹਾਲਾਂਕਿ ਉਨ੍ਹਾਂ ਨੇ ਲਖਨਊ ਤੋਂ ਵੋਟਰਾਂ ਨੂੰ ਵੱਡੀ ਗਿਣਤੀ 'ਚ ਵੋਟਿੰਗ ਕਰਨ ਦੀ ਅਪੀਲ ਕੀਤੀ ਤਾਂ ਕਿ ਇਹ ਚੋਣ ਖੇਤਰ ਇਸ ਵਾਰ ਰਿਕਾਰਡ ਬਣਾ ਕੇ ਫਰਸਟ ਡਿਵੀਜ਼ਨ ਨਾਲ ਪਾਸ ਹੋ ਸਕੇ।
2014 'ਚ ਹੋਈ ਸੀ 53 ਫੀਸਦੀ ਵੋਟਿੰਗ
ਲਖਨਊ 'ਚ ਸਾਲ 2014 ਦੀਆਂ ਲੋਕ ਸਭਾ ਚੋਣਾਂ 'ਚ ਲਗਭਗ 53 ਫੀਸਦੀ ਵੋਟਿੰਗ ਹੋਈ ਸੀ। ਕੇਂਦਰੀ ਗ੍ਰਹਿ ਮੰਤਰੀ ਲਖਨਊ ਸੀਟ ਤੋਂ ਦੂਜੀ ਵਾਰ ਚੋਣ ਮੈਦਾਨ 'ਚ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ 2014 'ਚ ਇਸ ਸੀਟ 'ਤੇ ਚੋਣ ਲੜੀ। ਰਾਜਨਾਥ ਚਾਰ ਦਹਾਕਿਆਂ ਤੋਂ ਰਾਜਨੇਤਾ ਹਨ। 1975 'ਚ ਉਨ੍ਹਾਂ ਨੂੰ ਜਨਸੰਘ ਦਾ ਜ਼ਿਲਾ ਪ੍ਰਧਾਨ ਬਣਾਇਆ ਗਿਆ। ਉਹ 1977 'ਚ ਵਿਧਾਇਕ ਬਣੇ ਅਤੇ 1994 'ਚ ਰਾਜਸਭਾ 'ਚ ਸੰਸਦ ਮੈਂਬਰ ਬਣੇ। 2003 ਅਤੇ 2004 ਦਰਮਿਆਨ ਅਟਲ ਬਿਹਾਰੀ ਵਾਜਪਾਈ ਦੇ ਮੰਤਰੀ ਮੰਡਲ 'ਚ ਉਹ ਖੇਤੀ ਮੰਤਰੀ ਰਹੇ। 2013 ਅਤੇ 2014 ਤੋਂ ਅਮਿਤ ਸ਼ਾਹ ਤੋਂ ਪਹਿਲਾਂ ਉਹ ਭਾਜਪਾ ਦੇ ਪ੍ਰਧਾਨ ਵੀ ਰਹੇ। ਉਹ 2000 ਅਤੇ 2004 ਦਰਮਿਆਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ। 2009 'ਚ ਉਨ੍ਹਾਂ ਨੇ ਗਾਜ਼ੀਆਬਾਦ ਲੋਕ ਸਭਾ ਸੀਟ 'ਤੇ ਜਿੱਤ ਦਰਜ ਕੀਤੀ ਸੀ। ਹਾਲਾਂਕਿ ਉਨ੍ਹਾਂ ਨੇ ਲਖਨਊ ਦੇ ਵੋਟਰਾਂ ਤੋਂ ਵੱਡੀ ਗਿਣਤੀ 'ਚ ਵੋਟਿੰਗ ਕਰਨ ਦੀ ਅਪੀਲ ਕੀਤੀ।
ਮੋਦੀ ਸਰਕਾਰ ਨੂੰ ਪਕੌੜਾ ਤੇ ਭਗੌੜਾ ਯੋਜਨਾਵਾਂ ਲਈ ਕੀਤਾ ਜਾਵੇਗਾ ਯਾਦ : ਨਵਜੋਤ ਸਿੱਧੂ
NEXT STORY