ਚੰਡੀਗੜ੍ਹ (ਵਿਜੇ) : ਪਿਛਲੇ ਕਈ ਮਹੀਨੀਆਂ ਤੋਂ ਬਾਇਓਮੈਡੀਕਲ ਵੇਸਟੇਜ ਕਾਰਨ ਸਵਾਲਾਂ ਦੇ ਘੇਰੇ 'ਚ ਆਈਆਂ ਸ਼ਹਿਰ ਦੀਆਂ ਮੁੱਖ ਮੈਡੀਕਲ ਸੰਸਥਾਵਾਂ ਲਈ ਮਨਿਸਟਰੀ ਨੇ ਕੁਝ ਨਵੇਂ ਫੈਸਲੇ ਲਏ ਹਨ । ਹੁਣ ਤਕ ਇੰਸੀਨਿਰੇਟਰ ਨਾ ਹੋਣ ਕਾਰਨ ਬਾਇਓਮੈਡੀਕਲ ਵੇਸਟ ਨੂੰ ਮੈਡੀਕਲ ਸੰਸਥਾਵਾਂ ਵਲੋਂ ਬਾਹਰ ਵੇਚਣ ਦੇ ਕਈ ਮਾਮਲੇ ਸਾਹਮਣੇ ਆਏ ਸਨ ਪਰ ਹੁਣ ਮਨਿਸਟਰੀ ਨੇ ਚੰਡੀਗੜ੍ਹ ਵਿਚ ਹੀ ਇੰਸੀਨਿਰੇਟਰ ਲਾਉਣ ਲਈ ਮਨਜ਼ੂਰੀ ਦੇ ਦਿੱਤੀ ਹੈ, ਜੋ ਕਿ ਇੰਡਸਟਰੀਅਲ ਏਰੀਆ ਵਿਚ ਲਾਇਆ ਜਾਵੇਗਾ । ਇਹ ਪ੍ਰਾਈਵੇਟ ਕੰਪਨੀ ਵਲੋਂ ਲਾਇਆ ਜਾਵੇਗਾ ।ਇਸ ਲਈ ਇਨਵਾਇਰਨਮੈਂਟ ਕਲੀਅਰੈਂਸ ਮਿਲ ਚੁੱਕੀ ਹੈ ਤੇ ਹੁਣ ਸਿਰਫ ਸਮੱਗਰੀ ਸਬੰਧੀ ਕਲੀਅਰੈਂਸ ਚੰਡੀਗੜ੍ਹ ਪ੍ਰਸ਼ਾਸਨ ਦੀ ਇਕ ਕਮੇਟੀ ਕੋਲੋਂ ਮਿਲਣੀ ਹੈ । ਇਸ ਮਗਰੋਂ ਇੰਸੀਨਿਰੇਟਰ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ । ਦਰਅਸਲ ਬਾਇਓਮੈਡੀਕਲ ਵੇਸਟ ਨੂੰ ਪ੍ਰੋਸੈੱਸ ਕਰਨਾ ਸ਼ੁਰੂ ਤੋਂ ਚੰਡੀਗੜ੍ਹ ਵਿਚ ਹਮੇਸ਼ਾ ਇਕ ਸਮੱਸਿਆ ਰਿਹਾ ਹੈ ਪਰ ਹੁਣ ਇੰਡਸਟਰੀਅਲ ਏਰੀਆ ਵਿਚ ਪਲਾਂਟ ਵਿਚ ਇੰਸੀਨਿਰੇਟਰ ਦੀ ਸਹੂਲਤ ਨੂੰ ਮਨਜ਼ੂਰੀ ਮਿਲਣ ਦੇ ਨਾਲ ਹੀ ਹੁਣ ਮੈਡੀਕਲ ਵੇਸਟੇਜ ਨੂੰ ਪ੍ਰੋਸੈੱਸ ਕਰਨ ਦੀ ਸਮੱਸਿਆ ਵੀ ਖਤਮ ਹੋ ਜਾਵੇਗੀ ।
ਹਰ ਘੰਟੇ 300 ਕਿਲੋ ਵੇਸਟੇਜ ਹੋਵੇਗੀ ਇੰਸੀਨਿਰੇਟ
ਇੰਡਸਟਰੀਅਲ ਏਰੀਏ ਵਿਚ ਲੱਗਣ ਵਾਲੇ ਇਸ ਇੰਸੀਨਿਰੇਟਰ ਦੀ ਖਾਸੀਅਤ ਇਹ ਹੈ 300 ਕਿਲੋ ਵੇਸਟੇਜ ਹਰ ਘੰਟੇ ਇੰਸੀਨਿਰੇਟ ਕੀਤੀ ਜਾ ਸਕੇਗੀ । ਇਸਦਾ ਮਤਲਬ ਇਹ ਕਿ ਜਿੰਨੀ ਚੰਡੀਗੜ੍ਹ 'ਚ ਹਰ ਰੋਜ਼ ਮੈਡੀਕਲ ਵੇਸਟੇਜ ਜਨਰੇਟ ਹੁੰਦੀ ਹੈ, ਉਹ ਪੂਰੀ ਵੀ ਜੇਕਰ ਇਥੇ ਆਉਂਦੀ ਹੈ ਤਾਂ ਉਸਨੂੰ ਵੀ ਪ੍ਰੋਸੈੱਸ ਕੀਤਾ ਜਾ ਸਕੇਗਾ, ਭਾਵ ਜੀ. ਐੱਮ. ਸੀ. ਐੱਚ.-32 ਤੇ ਜੀ. ਐੱਮ. ਐੱਸ. ਐੱਚ.-16 ਦੇ ਨਾਲ-ਨਾਲ ਜ਼ਰੂਰਤ ਪੈਣ 'ਤੇ ਪੀ. ਜੀ. ਆਈ. ਵੀ ਆਪਣੀ ਮੈਡੀਕਲ ਵੇਸਟੇਜ ਇਥੇ ਪ੍ਰੋਸੈੱਸ ਕਰਨ ਲਈ ਭੇਜ ਸਕੇਗਾ।
1994 ਕਿਲੋ ਵੇਸਟੇਜ ਰੋਜ਼ਾਨਾ ਹੋ ਰਹੀ ਹੈ ਜਨਰੇਟ
ਸ਼ਹਿਰ ਵਿਚ ਜਿੰਨੇ ਵੀ ਹਸਪਤਾਲ ਹਨ, ਉਥੋਂ ਰੋਜ਼ਾਨਾ ਲਗਭਗ 1994 ਕਿਲੋਗ੍ਰਾਮ ਮੈਡੀਕਲ ਵੇਸਟੇਜ ਜਨਰੇਟ ਹੋ ਰਹੀ ਹੈ । ਇਨ੍ਹਾਂ ਵਿਚੋਂ ਪੀ. ਜੀ. ਆਈ. ਇਕ ਅਜਿਹੀ ਸੰਸਥਾ ਹੈ, ਜਿਥੋਂ ਰੋਜ਼ਾਨਾ 1025 ਕਿਲੋ ਮੈਡੀਕਲ ਵੇਸਟੇਜ ਨਿਕਲਦੀ ਹੈ । ਜੀ. ਐੱਮ. ਐੱਸ. ਐੱਚ.-16 ਤੋਂ 213 ਕਿਲੋ ਤੇ ਜੀ. ਐੱਮ. ਸੀ. ਐੱਚ.-32 'ਚੋਂ 326 ਕਿਲੋ ਵੇਸਟੇਜ ਰੋਜ਼ਾਨਾ ਨਿਕਲ ਰਹੀ ਹੈ । ਇਸ ਕਾਰਨ ਪੀ. ਜੀ. ਆਈ. ਹੀ ਨਹੀਂ, ਸਗੋਂ ਦੂਜੇ ਗੌਰਮਿੰਟ ਹਸਪਤਾਲਾਂ ਦੀ ਮੈਡੀਕਲ ਵੇਸਟੇਜ ਵੀ ਓਪਨ ਮਾਰਕੀਟ ਵਿਚ ਵੇਚੀ ਜਾਂਦਾ ਰਹੀ ਹੈ ।
ਪੰਜਾਬ ਪੁਲਸ ਦੇ 'ਦੇਸੀ ਸੁਲਤਾਨ' ਵਿਦੇਸ਼ੀ ਦੰਗਲ 'ਚ ਜਿੱਤ ਦੇ ਝੰਡੇ ਗੱਡਣਗੇ
NEXT STORY