ਦਸੂਹਾ (ਆਰ.ਸੀ. ਝਾਵਰ) - ਬੀਤੇ ਕੁਝ ਦਿਨ ਪਹਿਲਾ ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਹੋ ਕੇ ਇਕ ਵਿਆਹੁਤਾ ਨੇ ਪੁੱਤਰ ਸਮੇਤ ਉੱਚੀਬਸੀ ਹਾਈਡਲ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ, ਜਿਸ ਦੀ ਲਾਸ਼ ਅੱਜ ਦਸੂਹਾ ਪੁਲਸ ਨੂੰ ਬਰਾਮਦ ਹੋ ਗਈ ਹੈ। ਉਕਤ ਮ੍ਰਿਤਕ ਵਿਆਹੁਤਾ ਦੀ ਪਛਾਣ ਬਲਬੀਰ ਕੌਰ (30) ਪਤਨੀ ਜਸਵਿੰਦਰ ਸਿੰਘ ਵਜੋਂ ਹੋਈ ਹੈ।

ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਬਲਬੀਰ ਕੌਰ ਦੇ ਪਿਤਾ ਅਮਰਜੀਤ ਸਿੰਘ ਵਾਸੀ ਪਤਿਆਲਾ ਭੋਗਪੁਰ ਨੇ ਕਿਹਾ ਕਿ 5 ਸਾਲ ਪਹਿਲਾਂ ਉਨ੍ਹਾਂ ਦੀ ਲੜਕੀ ਦਾ ਵਿਆਹ ਜਸਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮਨਸੂਰਪੁਰ ਨਾਲ ਹੋਇਆ ਸੀ। ਉਸ ਦਾ ਸਹੁਰਾ ਪਰਿਵਾਰ ਅਤੇ ਹੋਰ ਮੈਂਬਰ ਮੇਰੀ ਲੜਕੀ ਨੂੰ 5 ਲੱਖ ਰੁਪਏ ਲਿਆਉਣ ਅਤੇ ਗੱਡੀ ਲਈ ਤੰਗ ਪ੍ਰੇਸ਼ਾਨ ਕਰ ਰਹੇ ਸਨ। ਮੰਗ ਪੂਰੀ ਨਾ ਹੋਣ 'ਤੇ ਉਹ ਉਸ ਦੀ ਕੁੱਟਮਾਰ ਕਰਦੇ ਸਨ। ਆਪਣੇ ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਹੋ ਕੇ ਮੇਰੀ ਲੜਕੀ ਬਲਬੀਰ ਕੌਰ ਨੇ ਮੇਰੇ ਦੋਹਤਰੇ ਏਕਨੂਰ ਸਮੇਤ ਉਚੀਬਸੀ ਨਹਿਰ 'ਚ ਛਾਲ ਮਾਰ ਦਿੱਤੀ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਦਸੂਹਾ ਪੁਲਸ ਨੇ ਅੱਜ ਨਹਿਰ 'ਚੋਂ ਵਿਆਹੁਤਾ ਦੀ ਲਾਸ਼ ਬਰਾਮਦ ਕਰ ਲਈ ਹੈ ਪਰ ਏਕਨੂਰ ਦਾ ਕੁਝ ਪਤਾ ਨਹੀਂ।
ਸ਼੍ਰੀ ਹਨੂਮਤ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦਿੰਦੈ ਬੈਸਟ ਕਲਾਸ ਫੈਕਲਟੀ ਤੇ ਇਨਫ੍ਰਾਸਟਰੱਕਚਰ
NEXT STORY