ਉੱਤਰੀ ਅਫਗਾਨਿਸਤਾਨ ਵਿਚ ਵਰ੍ਹਿਆਂ ਤੋਂ ਚੱਲੀ ਆ ਰਹੀ 'ਬੱਚਾਬਾਜ਼ੀ' ਦੀ ਮਾੜੀ ਪ੍ਰਥਾ ਅੱਜ ਵੀ ਉਥੋਂ ਦੇ ਲੋਕਾਂ ਨੂੰ ਰੁਆ ਰਹੀ ਹੈ। 'ਬੱਚਾਬਾਜ਼ੀ' ਨੂੰ ਮੁੰਡਿਆਂ ਦਾ ਜਿਸਮਫਰੋਸ਼ੀ ਦਾ ਧੰਦਾ ਵੀ ਕਹਿ ਸਕਦੇ ਹਾਂ। ਉਥੇ ਮਾਵਾਂ ਦੇ ਪੁੱਤ ਗਾਇਬ ਹੋਣ ਦੀਆਂ ਰੋਜ਼ਾਨਾ ਬਹੁਤ ਸਾਰੀਆਂ ਸ਼ਿਕਾਇਤਾਂ ਮਿਲਦੀਆਂ ਹਨ ਪਰ ਉਨ੍ਹਾਂ 'ਚੋਂ ਬਹੁਤ ਘੱਟ ਆਪਣੇ ਘਰ ਵਾਪਿਸ ਆਉਣ 'ਚ ਸਫਲ ਹੁੰਦੇ ਹਨ।
ਅਫਗਾਨਿਸਤਾਨ ਵਿਚ 'ਬੱਚਾਬਾਜ਼ੀ' ਇਕ ਅਜਿਹੀ ਮਾੜੀ ਪ੍ਰਥਾ ਹੈ, ਜਿਸ ਵਿਚ 10 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਨੂੰ ਜਿਸਮਫਰੋਸ਼ੀ ਦੇ ਧੰਦੇ 'ਚ ਧੱਕਿਆ ਜਾਂਦਾ ਹੈ। ਇਨ੍ਹਾਂ ਮੁੰਡਿਆਂ ਨੂੰ ਕੁੜੀਆਂ ਦੀ ਡ੍ਰੈੱਸ ਵਿਚ ਨਚਾਇਆ ਜਾਂਦਾ ਹੈ ਤੇ ਫਿਰ ਉਨ੍ਹਾਂ ਦਾ ਯੌਨ ਸ਼ੋਸ਼ਣ ਹੁੰਦਾ ਹੈ। ਹੁਣੇ-ਹੁਣੇ ਅਫਗਾਨਿਸਤਾਨ 'ਚ ਕੁਝ ਬੱਚਿਆਂ ਦੇ ਮੁੜ ਗਾਇਬ ਹੋਣ ਤੇ ਉਨ੍ਹਾਂ ਦੇ 'ਬੱਚਾਬਾਜ਼ੀ' ਵਿਚ ਜਾਣ ਦੀ ਗੱਲ 'ਤੇ ਇਹ ਮਾੜੀ ਪ੍ਰਥਾ ਫਿਰ ਚਰਚਾ 'ਚ ਹੈ। ਹਾਲਾਂਕਿ ਅਫਗਾਨਿਸਤਾਨ 'ਚ ਇਸ ਦਾ ਇਤਿਹਾਸ ਬਹੁਤ ਪੁਰਾਣਾ ਹੈ। ਇਥੇ ਇਸ ਧੰਦੇ 'ਚ ਬਹੁਤ ਸਾਰੇ ਗੈਂਗ ਲੱਗੇ ਹੋਏ ਹਨ, ਜਿਨ੍ਹਾਂ ਦੇ ਸੰਬੰਧ ਤਾਲਿਬਾਨ ਨਾਲ ਵੀ ਹਨ ਅਤੇ ਖ਼ੁਦ ਤਾਲਿਬਾਨ ਵੀ ਇਸ 'ਚ ਸ਼ਾਮਿਲ ਹੈ।
'ਬੱਚਾਬਾਜ਼ੀ' ਮਰਦਾਂ ਦੀਆਂ ਦੇਰ ਰਾਤ ਤਕ ਚੱਲਣ ਵਾਲੀਆਂ ਪਾਰਟੀਆਂ 'ਚ ਖੂਬ ਪ੍ਰਸਿੱਧ ਹੈ। 'ਬੱਚਾਬਾਜ਼ੀ' ਨੂੰ ਅਫਗਾਨਿਸਤਾਨ ਵਿਚ ਅਮੀਰਾਂ ਦੇ ਸ਼ੌਕ ਅਤੇ ਸਟੇਟਸ ਵਜੋਂ ਦੇਖਿਆ ਜਾਂਦਾ ਹੈ। ਕੁਝ ਅਮੀਰ ਲੋਕ ਆਪਣੇ ਨਾਲ ਕਈ-ਕਈ ਬੱਚੇ ਰੱਖਦੇ ਹਨ। 'ਬੱਚਾਬਾਜ਼ੀ' ਦਾ ਸ਼ਿਕਾਰ ਹੋਣ ਵਾਲੇ ਬੱਚੇ ਆਮ ਤੌਰ 'ਤੇ ਗਰੀਬ ਪਰਿਵਾਰਾਂ ਦੇ ਹੁੰਦੇ ਹਨ, ਜਿਨ੍ਹਾਂ ਦੇ ਗਾਇਬ ਹੋਣ 'ਤੇ ਉਨ੍ਹਾਂ ਦੇ ਮਾਂ-ਪਿਓ ਪੁਲਸ 'ਤੇ ਖਾਸ ਦਬਾਅ ਨਹੀਂ ਬਣਾ ਸਕਦੇ।
ਸ਼ੀਰੀਨ ਅਜਿਹੀ ਹੀ ਇਕ ਲੜਕੀ ਹੈ, ਜਿਸ ਦਾ ਦਿਓਰ ਹੁਣ ਇਕ ਪੁਲਸ ਵਾਲੇ ਲਈ ਖੇਡਣ ਵਾਲੀ ਚੀਜ਼ ਵਜੋਂ ਰਹਿ ਰਿਹਾ ਹੈ। ਸ਼ੀਰੀਨ ਯਾਦ ਕਰਕੇ ਦੱਸਦੀ ਹੈ ਕਿ ਕਿਵੇਂ ਉਸ ਦਾ 13 ਸਾਲਾ ਦਿਓਰ ਚੀਕ ਰਿਹਾ ਸੀ, ਜਦੋਂ ਦੱਖਣੀ ਹੇਲਮੰਡ ਵਿਚ ਇਸ ਸਾਲ ਦੇ ਸ਼ੁਰੂ ਵਿਚ ਇਕ ਪੁਲਸ ਕਮਾਂਡਰ ਉਸ ਨੂੰ ਉਨ੍ਹਾਂ ਦੇ ਘਰੋਂ ਲੈ ਗਿਆ ਸੀ। ਉਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਪੁਲਸ ਕਮਾਂਡਰ ਨੂੰ ਬੇਨਤੀ ਕੀਤੀ ਕਿ ਉਸ ਬੱਚੇ ਨੂੰ ਛੱਡ ਦੇਵੇ ਤਾਂ ਉਸ ਦੇ ਸਾਥੀਆਂ ਨੇ ਉਨ੍ਹਾਂ 'ਤੇ ਬੰਦੂਕਾਂ ਤਾਣ ਲਈਆਂ ਤੇ ਮਾਰਨ ਦੀ ਧਮਕੀ ਦਿੱਤੀ।
ਉਸ ਨੇ ਦੱਸਿਆ ਕਿ ਬੱਚਿਆਂ ਨੂੰ ਸ਼ਰੇਆਮ 'ਬੱਚਾਬਾਜ਼ੀ' ਲਈ ਅਗ਼ਵਾ ਕਰ ਲਿਆ ਜਾਂਦਾ ਹੈ ਪਰ ਗਰੀਬ ਮਾਂ-ਪਿਓ ਮਦਦ ਲਈ ਕਿੱਥੇ ਜਾਣ? ਤਾਲਿਬਾਨ ਕੋਲ? 'ਬੱਚਾਬਾਜ਼ੀ' ਦੀ ਮਾੜੀ ਪ੍ਰਥਾ ਹੇਲਮੰਡ, ਉਰੂਜਗਾਨ ਅਤੇ ਉੱਤਰੀ ਬਾਗਲਾਨ ਜ਼ਿਲਿਆਂ ਵਿਚ ਸੁਰੱਖਿਆ ਬਲਾਂ ਵਿਚ ਦੇਖੀ ਜਾ ਸਕਦੀ ਹੈ, ਜਿਨ੍ਹਾਂ ਨੂੰ ਪੱਛਮੀ ਤਾਕਤਾਂ ਦਾ ਸਮਰਥਨ ਹਾਸਿਲ ਹੈ। ਮੁੰਡਿਆਂ ਨੂੰ ਦਿਨ-ਦਿਹਾੜੇ ਉਨ੍ਹਾਂ ਦੇ ਘਰਾਂ 'ਚੋਂ, ਅਫੀਮ ਦੇ ਖੇਤਾਂ 'ਚੋਂ ਅਤੇ ਖੇਡ ਦੇ ਮੈਦਾਨਾਂ 'ਚੋਂ ਅਗਵਾ ਕੀਤਾ ਜਾਂਦਾ ਹੈ ਅਤੇ ਇਕ ਵਾਰ ਅਗ਼ਵਾ ਕਰ ਲੈਣ ਤੋਂ ਬਾਅਦ ਉਨ੍ਹਾਂ ਨੂੰ ਇਕ ਤੋਂ ਬਾਅਦ ਇਕ ਚੈੱਕ ਨਾਕੇ 'ਤੇ ਪਹੁੰਚਾਇਆ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਦਾ ਪਤਾ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ।
ਅਜਿਹੇ ਹੀ ਇਕ ਸਰਦਾਰਵਾਲੀ ਨੂੰ ਕਈ ਮਹੀਨਿਆਂ ਦੀ ਅਸਫਲ ਛਾਣਬੀਣ ਤੋਂ ਬਾਅਦ ਆਪਣੇ ਅਗ਼ਵਾ ਕੀਤੇ ਗਏ ਬੇਟੇ ਦੀ ਝਲਕ ਹੇਲਮੰਡ ਦੇ ਗੇਰੇਸ਼ਕ ਜ਼ਿਲੇ ਦੇ ਇਕ ਭੀੜ-ਭੜੱਕੇ ਵਾਲੇ ਬਾਜ਼ਾਰ 'ਚ ਦੇਖਣ ਨੂੰ ਮਿਲੀ ਸੀ। ਉਹ ਉਸ ਤਕ ਪਹੁੰਚ ਕੇ ਉਸ ਨੂੰ ਬਾਹਾਂ ਵਿਚ ਲੈਣ ਲਈ ਬਹੁਤ ਉਤਾਵਲਾ ਸੀ ਪਰ ਉਸ ਦੀ ਹਿੰਮਤ ਨਹੀਂ ਪਈ ਕਿਉਂਕਿ ਉਸ ਨੂੰ ਚਾਰੇ ਪਾਸਿਓਂ ਪੁਲਸ ਵਾਲਿਆਂ ਨੇ ਘੇਰਿਆ ਹੋਇਆ ਸੀ ਤੇ ਉਹ ਚੁੱਪਚਾਪ ਉਸ ਨੂੰ ਭੀੜ ਵਿਚ ਗੁੰਮ ਹੁੰਦਾ ਦੇਖਦਾ ਰਿਹਾ।
ਮਾਪਿਆਂ ਦਾ ਗੁੱਸਾ ਸਿਰਫ ਇਹ ਨਹੀਂ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਯੌਨ ਸ਼ੋਸ਼ਣ (ਸੈਕਸ ਗੁਲਾਮ) ਬਣਾਉਣ ਲਈ ਅਗ਼ਵਾ ਕੀਤਾ ਜਾ ਰਿਹਾ ਹੈ, ਸਗੋਂ ਕੈਦ 'ਚ ਉਹ ਨਸ਼ੇ ਦੇ ਆਦੀ ਵੀ ਬਣ ਜਾਂਦੇ ਹਨ। ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਡਰ ਹੈ ਕਿ ਉਨ੍ਹਾਂ ਨੂੰ ਅਗਲੇ ਮੋਰਚਿਆਂ 'ਤੇ ਲਿਜਾਇਆ ਜਾ ਸਕਦਾ ਹੈ, ਜਿਥੇ ਤਾਲਿਬਾਨ ਨਾਲ ਲੜਾਈ ਲੜਦਿਆਂ ਬਹੁਤ ਸਾਰੇ ਪੁਲਸ ਮੁਲਾਜ਼ਮ ਮਾਰੇ ਜਾ ਰਹੇ ਹਨ।
ਹੇਲਮੰਡ ਦੇ ਰਹਿਣ ਵਾਲੇ ਇਕ ਪਰਿਵਾਰ ਨੇ ਤਾਂ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਬੇਟਾ ਇਕ ਚੈੱਕ ਨਾਕੇ 'ਤੇ ਬਾਗ਼ੀਆਂ ਦੀ ਕ੍ਰਾਸ ਫਾਇਰਿੰਗ 'ਚ ਮਾਰਿਆ ਗਿਆ, ਜਿਥੇ ਉਸ ਨੂੰ ਰੱਖਿਆ ਗਿਆ ਸੀ। ਇਥੇ ਪਿੰਡਾਂ ਦੇ ਪਿੰਡ 'ਬੱਚਾਬਾਜ਼ੀ' ਦਾ ਸ਼ਿਕਾਰ ਹੋ ਰਹੇ ਹਨ।
ਦੂਜੇ ਪਾਸੇ ਅਫਗਾਨ ਸਰਕਾਰ ਦਾ ਕਹਿਣਾ ਹੈ ਕਿ ਸੁਰੱਖਿਆ ਬਲਾਂ ਵਿਚ ਬੱਚਿਆਂ ਦਾ ਇਸ ਤਰ੍ਹਾਂ ਸ਼ੋਸ਼ਣ ਕਰਨ ਨੂੰ ਲੈ ਕੇ ਉਹ 'ਸਿਫਰ ਸਹਿਣਸ਼ੀਲ' ਹੈ ਪਰ ਉਰੂਜਗਾਨ ਸਰਕਾਰ ਦੇ ਬੁਲਾਰੇ ਦੋਸਤ ਮੁਹੰਮਦ ਨਾਇਬ ਨੇ ਮੰਨਿਆ ਹੈ ਕਿ ਲੱਗਭਗ ਹਰੇਕ ਸੂਬਾਈ ਚੈੱਕ ਨਾਕੇ 'ਤੇ ਇਕ ਬੱਚਾ ਹੈ। ਉਸ ਨੇ ਖ਼ਦਸ਼ਾ ਪ੍ਰਗਟਾਇਆ ਕਿ ਬੱਚਿਆਂ ਨੂੰ ਛੁਡਾਉਣ ਦੇ ਕਿਸੇ ਵੀ ਯਤਨ ਕਾਰਨ ਗੁੱਸੇ ਵਿਚ ਆਏ ਪੁਲਸ ਵਾਲੇ ਚੈੱਕ ਨਾਕਾ ਛੱਡ ਸਕਦੇ ਹਨ, ਜਿਸ ਕਾਰਨ ਤਾਲਿਬਾਨੀਆਂ ਲਈ ਅੰਦਰ ਦਾਖਲ ਹੋਣ ਦਾ ਰਾਹ ਪੱਧਰਾ ਹੋ ਜਾਵੇਗਾ।
ਦੋਸਤ ਮੁਹੰਮਦ ਨਾਇਬ ਨੇ ਦੱਸਿਆ ਕਿ ਇਸ ਸਥਿਤੀ 'ਚ ਪੁਲਸ ਵਾਲਿਆਂ ਨੂੰ 'ਉਨ੍ਹਾਂ ਦੇ' ਬੱਚਿਆਂ ਤੋਂ ਵੱਖ ਕਰਨਾ ਬਹੁਤ ਮੁਸ਼ਕਿਲ ਹੈ। ਆਪਣੇ ਬਹੁਤ ਘੱਟ ਕਾਨੂੰਨੀ ਸੋਮਿਆਂ ਅਤੇ ਚੁੱਪ ਰਹਿਣ ਦੀ ਸੱਭਿਅਤਾ ਕਾਰਨ ਬਹੁਤ ਸਾਰੇ ਪਰਿਵਾਰਾਂ ਨੇ ਹੁਣ ਉਮੀਦ ਹੀ ਛੱਡ ਦਿੱਤੀ ਹੈ।
ਨੋਟਬੰਦੀ ਦੇ ਉਦੇਸ਼ 'ਚ ਅਸਫਲ ਹੋਏ ਤਾਂ ਮੋਦੀ ਨੂੰ ਚੋਣਾਂ 'ਚ ਹਰਾ ਦਿਓ
NEXT STORY