ਨਵੀਂ ਦਿੱਲੀ— ਸ਼ਤਰੰਜ ਦੇ ਮਹਾਨ ਖਿਡਾਰੀ ਵਿਸ਼ਵਨਾਥਨ ਆਨੰਦ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ 2020 ਖੇਡਾਂ 'ਚ ਇਸ ਖੇਡ ਨੂੰ ਸ਼ਾਮਲ ਕੀਤਾ ਜਾਂਦਾ ਹੈ ਤਾਂ ਇਹ 'ਸ਼ਾਨਦਾਰ' ਹੋਵੇਗਾ। ਸ਼ਤਰੰਜ ਨੂੰ 2020 ਟੋਕੀਓ ਓਲੰਪਿਕ 'ਚ ਸ਼ਾਮਲ ਕਰਨ ਲਈ ਅਪੀਲ ਕੀਤੀ ਹੈ ਤੇ ਆਖਰੀ ਫੈਸਲਾ ਅਗਲੇ ਸਾਲ ਗਰਮੀਆਂ 'ਚ ਆਉਣ ਦੀ ਉਮੀਦ ਹੈ।
ਪੰਜ ਵਾਰ ਦੇ ਵਿਸ਼ਵ ਚੈਂਪੀਅਨ ਆਨੰਦ ਨੇ ਭਾਰਤੀ ਟੀਮ 23 ਸਤੰਬਰ ਤੋਂ 6 ਅਕਤੂਬਰ ਤਕ ਜਾਰਜੀਆ ਦੇ ਬਾਟੁਮੀ 'ਚ ਸ਼ਤਰੰਜ ਓਲੰਪੀਆਡ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਇਹ ਖੇਡ ਦੇ ਲਈ ਵਧੀਆ ਹੋਵੇਗਾ। ਦੇਸ਼ ਦੇ ਹੋਰ ਚੋਟੀ ਖਿਡਾਰੀ ਤਾਨੀਆ ਸਚਦੇਵ ਤੇ ਵਿਦਿਤ ਗੁਜਰਾਤੀ ਨੂੰ ਵੀ ਠੀਕ ਲੱਗਦਾ ਹੈ।
43ਵਾਂ ਸ਼ਤਰੰਜ ਓਲੰਪੀਆਡ : ਚੀਨ ਦੀ 'ਦੀਵਾਰ' ਵੀ ਹੈ ਖਿਤਾਬ ਦੀ ਦਾਅਵੇਦਾਰ
NEXT STORY