ਕਿੰਗਸਟਨ— ਵੈਸਟਇੰਡੀਜ਼ ਦੇ ਸਲਾਮੀ ਬੱਲੇਬਾਜ਼ ਅਤੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਚਰਚਿਤ ਖਿਡਾਰੀ ਕ੍ਰਿਸ ਗੇਲ ਨੇ ਸੀਰੀਜ਼ ਦੀ ਸਮਾਪਤੀ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਡੀਨਰ ਪਾਰਟੀ ਦਿੱਤੀ। ਭਾਰਤੀ ਟੀਮ 5 ਵਨਡੇ ਅਤੇ ਇਕ ਟੀ-20 ਮੈਚ ਲਈ ਵੈਸਟਇੰਡੀਜ਼ ਦੌਰੇ 'ਤੇ ਪਹੁੰਚੀ ਸੀ। ਇਸ ਦੌਰੇ ਦੀ ਸਮਾਪਤੀ ਤੋਂ ਬਾਅਦ ਸੋਮਵਾਰ ਨੂੰ ਆਈ. ਪੀ. ਐੱਲ. ਦੇ ਸਟਾਰ ਖਿਡਾਰੀ ਅਤੇ ਵਿਸਫੋਟਕ ਬੱਲੇਬਾਜ਼ ਗੇਲ ਨੇ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਰਾਤ ਦੇ ਭੋਜਨ ਲਈ ਸੱਦਿਆ।
ਓਪਨਰ ਅਜਿੰਕਯ ਰਹਾਨੇ ਵੀ ਗੇਲ ਦੀ ਪਾਰਟੀ ਦਾ ਹਿੱਸਾ ਬਣਿਆ ਅਤੇ ਉਸ ਨੇ ਇੰਸਟਾਗ੍ਰਾਮ 'ਤੇ ਇਸ ਦੀ ਫੋਟੋ ਪੋਸਟ ਕੀਤੀ, ਜਿਸ 'ਚ ਬੱਲੇਬਾਜ਼ੀ ਦੇ ਕੋਚ ਸੰਜੈ ਬਾਂਗੜ ਵੀ ਦਿਖਾਈ ਦੇ ਰਹੇ ਹਨ। ਰਹਾਨੇ ਨੇ ਗੇਲ ਦੇ ਨਾਲ ਇਸ ਤਸਵੀਰ 'ਤੇ ਲਿਖਿਆ 'ਗੇਲ ਸਾਡੇ ਲਈ ਰਾਤ ਦੇ ਭੋਜਨ ਦੀ ਮੇਜ਼ਬਾਨੀ ਕਰਨ ਲਈ ਤੁਹਾਡਾ ਧੰਨਵਾਦ'। ਗੇਲ ਵਨਡੇ ਸੀਰੀਜ਼ ਦਾ ਹਿੱਸਾ ਨਹੀਂ ਸੀ ਪਰ ਉਸ ਨੂੰ ਇਕ ਮਾਤਰ ਟੀ-20 ਮੈਚ ਲਈ ਕੈਰੇਬਿਆਈ ਟੀਮ 'ਚ ਸ਼ਾਮਲ ਕੀਤਾ ਗਿਆ ਸੀ, ਜਿਸ ਨੇ 9 ਵਿਕਟਾਂ ਨਾਲ ਭਾਰਤ ਨੂੰ ਹਰਾਇਆ।
ਵੈਸਟਇੰਡੀਜ਼ ਦੇ ਕਈ ਵੱਡੇ ਖਿਡਾਰੀ ਆਈ. ਪੀ. ਐੱਲ. 'ਚ ਵੱਖ-ਵੱਖ ਟੀਮਾਂ ਲਈ ਖੇਡਦੇ ਹਨ ਅਤੇ ਭਾਰਤੀ ਖਿਡਾਰੀਆਂ ਨਾਲ ਕਾਫੀ ਕਰੀਬ ਹਨ। ਗੇਲ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਟੀਮ ਰਾਇਲ ਚੈਲੰਜਰਜ਼ ਬੰਗਲੌਰ ਲਈ ਖੇਡਦਾ ਹੈ ਅਤੇ ਉਹ ਟੀਮ ਦਾ ਅਹਿਮ ਖਿਡਾਰੀ ਵੀ ਹੈ। ਇਸ ਤੋਂ ਪਹਿਲਾ ਡਵੇਨ ਬਰਾਵੋ ਨੇ ਵੀ ਭਾਰਤੀ ਖਿਡਾਰੀਆਂ ਨੂੰ ਆਪਣੇ ਘਰ 'ਤੇ ਸੱਦਾ ਦਿੱਤਾ ਸੀ, ਜਿੱਥੇ ਵਿਰਾਟ ਕੋਹਲੀ ਤੋਂ ਇਲਾਵਾ ਮਹਿੰਦਰ ਸਿੰਘ ਧੋਨੀ ਵੀ ਆਪਣੇ ਪਰਿਵਾਰ ਸਮੇਤ ਪਹੁੰਚੇ ਸੀ।
ਕੋਹਲੀ 'ਤੇ ਭੜਕੀ ਬਾਲੀਵੁੱਡ ਐਕਟ੍ਰੈਸ ਰਾਖੀ ਸਾਵੰਤ, ਬੋਲੀ- ਸ਼ਰਾਬ ਪੀਤੀ ਤਾਂ ਹੀ ਹਾਰੇ
NEXT STORY