ਨਵੀਂ ਦਿੱਲੀ— ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਬਿਹਤਰੀਨ ਬੱਲੇਬਾਜ਼ ਸਮ੍ਰਿਤੀ ਮੰਧਾਨਾ ਇਨੀਂ ਦਿਨੀਂ ਆਪਣੇ ਚੰਗੇ ਪ੍ਰਦਰਸ਼ਨ ਦੇ ਨਾਲ-ਨਾਲ ਆਪਣੀ ਖਾਸ ਲੁੱਕ ਅਤੇ ਸਮਾਈਲ ਦੀ ਵਜ੍ਹਾ ਨਾਲ ਵੀ ਬਹੁਤ ਸੁਰਖੀਆਂ 'ਚ ਹੈ। ਇਸ ਤੋਂ ਇਲਾਵਾ ਉਸ ਦੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਨਾਲ ਵੀ ਤੁਲਨਾ ਕੀਤੀ ਜਾ ਰਹੀ ਹੈ।
ਪ੍ਰਸ਼ੰਸਕਾਂ ਨੇ ਕੀਤੇ ਇਹ ਕੁਮੈਂਟ
ਇਸ ਤੋਂ ਇਲਾਵਾ ਕ੍ਰਿਕਟ ਪ੍ਰਸ਼ੰਸਕ ਵੀ ਸੋਸ਼ਲ ਮੀਡੀਆ 'ਤੇ ਵਿਰਾਟ ਅਤੇ ਉਸ ਨੂੰ ਲੈ ਕੇ ਮਜ਼ੇਦਾਰ ਕੁਮੈਂਟ ਵੀ ਕਰ ਰਹੇ ਹਨ। ਇਕ ਪ੍ਰਸ਼ੰਸਕ ਨੇ ਲਿਖਿਆ ਕਿ ਮੈਨੂੰ ਲੱਗਦਾ ਹੈ ਕਿ ਵਿਰਾਟ ਕੋਹਲੀ ਨੂੰ ਸਮ੍ਰਿਤੀ ਦੇ ਨਾਲ ਵਿਆਹ ਕਰ ਲੈਣਾ ਚਾਹੀਦਾ ਹੈ। ਮੈਂ ਭਾਰਤੀ ਕ੍ਰਿਕਟ ਦਾ ਭਵਿੱਖ ਦੇਖਣ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦਾ ਇਸ ਦੇ ਨਾਲ ਕ੍ਰਿਕਟ ਪ੍ਰਸ਼ੰਸਕਾਂ ਨੇ ਉਸ ਦੀ ਸੁੰਦਰਤਾ ਨੂੰ ਲੈ ਕੇ ਚੰਗੀ ਤਾਰੀਫ ਕੀਤੀ ਅਤੇ ਕਿਹਾ ਕਿ ਸਮ੍ਰਰਿਤੀ ਨੇ ਬਾਲੀਵੁੱਡ ਅਭਿਨੇਤਰੀ ਦਿਸ਼ਾ ਪਟਾਣੀ ਦੀ ਜਗ੍ਹਾ ਉਹ ਪ੍ਰਸ਼ੰਸਕਾਂ ਦੀ ਨਵੀਂ ਕ੍ਰਸ਼ ਬਣ ਚੁੱਕੀ ਹੈ। ਕਈ ਲੋਕਾਂ ਨੇ ਤਾਂ ਜਨਤਕ ਤੌਰ 'ਤੇ ਸਮ੍ਰਰਿਤੀ ਨੂੰ ਪ੍ਰਪੋਜ਼ ਵੀ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਮਹਿਲਾ ਵਿਸ਼ਵ ਕੱਪ 'ਚ ਮੰਧਾਨਾ ਨੇ ਹੁਣ ਤੱਕ ਸਾਨਦਾਰ ਵਾਪਸੀ ਕੀਤੀ ਹੈ। ਪੂਰੇ ਦੇਸ਼ 'ਚ ਕ੍ਰਿਕਟ ਪ੍ਰਸ਼ੰਸਕ ਉਸ ਦੀ ਰੱਜ ਕੇ ਤਾਰੀਫ ਕਰ ਰਹੇ ਹਨ।
...ਜਦੋਂ ਭਾਰਤੀ ਧਾਕੜ ਗੇਂਦਬਾਜ਼ ਜਾਦਵ ਦੇ ਹੱਥਾਂ 'ਚ ਗੇਂਦ ਦੀ ਜਗ੍ਹਾ ਕੇਕੜੇ ਨਜ਼ਰ ਆਏ!
NEXT STORY