"ਸਾਢੇ ਪੰਜ ਫੁੱਟ ਦਾ ਕੱਦ, ਜੋ ਕਿਸੇ ਤਰ੍ਹਾਂ ਸਿੱਧਾ ਕੀਤਾ ਜਾ ਸਕੇ ਤਾਂ ਛੇ ਫੁੱਟ ਦਾ ਹੋ ਜਾਏ, ਲੰਬੀਆਂ-ਲੰਬੀਆਂ ਟੰਗਾਂ, ਪਤਲੀ ਜਿਹੀ ਕਮਰ, ਚੌੜੀ ਛਾਥੀ, ਚਿਹਰੇ ''ਤੇ ਚੇਚਕ ਦੇ ਦਾਗ, ਸਰਕਸ਼ ਨੱਕ, ਸੋਹਣੀਆਂ ਅੱਖਾਂ, ਲੰਬੇ ਵਾਲ, ਜਿਸਮ ''ਤੇ ਕਮੀਜ਼, ਮੁੜੀ ਹੋਈ ਪਤਲੂਨ ਅਤੇ ਹੱਥ ਵਿੱਚ ਸਿਗਰੇਟਾਂ ਦਾ ਟਿਨ।''''
ਇਹ ਸੀ ਸਾਹਿਰ ਲੁਧਿਆਣਵੀ, ਉਨ੍ਹਾਂ ਦੇ ਦੋਸਤ ਅਤੇ ਸ਼ਾਇਰ ਕੈਫ਼ੀ ਆਜ਼ਮੀ ਦੀ ਨਜ਼ਰ ਵਿੱਚ।
ਸਾਹਿਰ ਨੂੰ ਨੇੜਿਓਂ ਜਾਣਨ ਵਾਲੇ ਉਨ੍ਹਾਂ ਦੇ ਇੱਕ ਦੋਸਤ ਪ੍ਰਕਾਸ਼ ਪੰਡਿਤ ਉਨ੍ਹਾਂ ਦੀ ਝਲਕ ਕੁਝ ਇਸ ਤਰੀਕੇ ਨਾਲ ਦਿੰਦੇ ਹਨ, "ਸਾਹਿਰ ਹੁਣੇ ਹੀ ਸੌਂ ਕੇ ਉੱਠਿਆ ਹੈ (10-11 ਵਜੇ ਤੋਂ ਪਹਿਲਾਂ ਉਹ ਕਦੇ ਨਹੀਂ ਉੱਠਦਾ)।''''
"ਨੇਮ ਮੁਤਾਬਕ ਆਪਣੇ ਲੰਬੇ ਕੱਦ ਦੀ ਜਲੇਬੀ ਬਣਾਈ, ਲੰਬੇ-ਲੰਬੇ ਵਾਲ ਖਿੰਡਾ ਕੇ, ਵੱਡੀਆਂ-ਵੱਡੀਆਂ ਅੱਖਾਂ ਨਾਲ ਕਿਸੇ ਬਿੰਦੂ ''ਤੇ ਟਿਕ-ਟਿਕੀ ਲਾਈ ਬੈਠਾ ਹੈ (ਇਸ ਵੇਲੇ ਉਹ ਆਪਣੀ ਇਸ ਸਮਾਧੀ ਵਿੱਚ ਕਿਸੇ ਕਿਸਮ ਦਾ ਵਿਘਨ ਸਹਿਣ ਨਹੀਂ ਕਰ ਸਕਦਾ...ਇੱਥੋਂ ਤੱਕ ਕਿ ਆਪਣੀ ਪਿਆਰੀ ਮਾਂ ਨੂੰ ਵੀ ਨਹੀਂ, ਜਿਨ੍ਹਾਂ ਦਾ ਉਹ ਬਹੁਤ ਸਤਿਕਾਰ ਕਰਦਾ ਹੈ) ਕਿ ਅਚਾਨਕ ਸਾਹਿਰ ਨੂੰ ਇੱਕ ਦੌਰਾ ਜਿਹਾ ਪੈਂਦਾ ਹੈ ਅਤੇ ਉਹ ਚੀਖਿਆ, ਚਾਹ!''''
"ਅਤੇ ਸਵੇਰ ਦੀ ਇਸ ਆਵਾਜ਼ ਤੋਂ ਬਾਅਦ ਪੂਰੇ ਦਿਨ ਅਤੇ ਮੌਕਾ ਮਿਲੇ ਤਾਂ ਪੂਰੀ ਰਾਤ ਉਹ ਲਗਾਤਾਰ ਬੋਲਦਾ ਰਹਿੰਦਾ ਹੈ।''''
"ਦੋਸਤਾਂ-ਮਿੱਤਰਾਂ ਦਾ ਇਕੱਠ ਉਸ ਲਈ ਵਰਦਾਨ ਤੋਂ ਘੱਟ ਨਹੀਂ, ਉਨ੍ਹਾਂ ਨੂੰ ਉਹ ਸਿਗਰੇਟ ਪੇਸ਼ ਕਰਦਾ ਹੈ। ਗਲਾ ਜ਼ਿਆਦਾ ਖਰਾਬ ਨਾ ਹੋਏ ਇਸ ਲਈ ਖੁਦ ਦੋ ਟੁਕੜੇ ਕਰਕੇ ਪੀਂਦਾ ਹੈ ਪਰ ਅਕਸਰ ਦੋਵੇਂ ਟੁਕੜੇ ਇਕੱਠੇ ਹੀ ਪੀ ਜਾਂਦਾ ਹੈ।''''
"ਚਾਹ ਦੇ ਕਈ ਪਿਆਲੇ ਉਹ ਪੀ ਲੈਂਦਾ ਹੈ ਅਤੇ ਇਸੇ ਵਿਚਾਲੇ ਆਪਣੀਆਂ ਨਜ਼ਮਾਂ-ਗਜ਼ਲਾਂ ਤੋਂ ਇਲਾਵਾ ਦੂਜੇ ਸ਼ਾਇਰਾਂ ਦੇ ਸੈਂਕੜੇ ਸ਼ੇਅਰ ਦਿਲਚਸਪ ਭੂਮਿਕਾ ਨਾਲ ਸੁਣਾਉਂਦਾ ਰਹਿੰਦਾ ਹੈ।''''
ਸਾਹਿਰਭਾਰਤਕਿਵੇਂ ਪਰਤੇ?
ਇੱਕ ਵਾਰ ਪੰਜਾਬ ਦੇ ਇੱਕ ਸ਼ਾਇਰ ਨਰੇਸ਼ ਕੁਮਾਰ ਸ਼ਾਦ ਨੂੰ ਸਾਹਿਰ ਲੁਧਿਆਣਵੀ ਦੀ ਇੰਟਰਵਿਊ ਲੈਣ ਦਾ ਮੌਕਾ ਮਿਲਿਆ। ਜਿਵੇਂ ਰਿਵਾਜ਼ ਹੁੰਦਾ ਹੈ, ਉਨ੍ਹਾਂ ਨੇ ਪਹਿਲਾ ਸਵਾਲ ਕੀਤਾ, "ਤੁਹਾਡੀ ਪੈਦਾਇਸ਼ ਕਿੱਥੇ ਅਤੇ ਕਦੋਂ ਹੋਈ?''''
ਸਾਹਿਰ ਨੇ ਜਵਾਬ ਦਿੱਤਾ, "ਏ ਜ਼ਿੱਦਤ ਪਸੰਦ ਨੌਜਵਾਨ ਇਹ ਤਾਂ ਰਵਾਇਤੀ ਸਵਾਲ ਹੈ। ਇਸ ਰਵਾਇਤ ਨੂੰ ਅੱਗੇ ਵਧਾਉਂਦੇ ਹੋਏ, ਇਸ ਵਿੱਚ ਇੰਨਾ ਵਾਧਾ ਹੋਰ ਕਰ ਲਓ ਕਿਉਂ ਪੈਦਾ ਹੋਏ?''''
ਵੰਡ ਤੋਂ ਬਾਅਦ ਸਾਹਿਰ ਪਾਕਿਸਤਾਨ ਚਲੇ ਗਏ। ਨਾਮੀ ਫ਼ਿਲਮ ਨਿਰਦੇਸ਼ਕ ਅਤੇ ਨਾਵਲਕਾਰ ਖੁਆਜ਼ਾ ਅਹਿਮਦ ਅੱਬਾਸ ਨੇ ਉਨ੍ਹਾਂ ਦੇ ਨਾਂ ''ਇੰਡੀਆ ਵੀਕਲੀ'' ਰਸਾਲੇ ਵਿੱਚ ਇੱਕ ਖੁੱਲ੍ਹਾ ਪੱਤਰ ਲਿਖਿਆ।
ਅੱਬਾਸ ਆਪਣੀ ਆਤਮਕਥਾ ''ਆਈ ਐਮ ਨੌਟ ਐਨ ਆਈਲੈਂਡ'' ਵਿੱਚ ਲਿਖਦੇ ਹਨ, "ਮੈਂ ਸਾਹਿਰ ਨੂੰ ਅਪੀਲ ਕੀਤੀ ਕਿ ਤੁਸੀਂ ਵਾਪਸ ਭਾਰਤ ਪਰਤ ਆਓ।''''
"ਮੈਂ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਜਦੋਂ ਤੱਕ ਤੁਸੀਂ ਆਪਣਾ ਨਾਂ ਨਹੀਂ ਬਦਲਦੇ, ਤੁਸੀਂ ਭਾਰਤੀ ਸ਼ਾਇਰ ਕਹਾਓਗੇ। ਹਾਂ ਇਹ ਇੱਕ ਵੱਖਰੀ ਗੱਲ ਹੈ ਕਿ ਪਾਕਿਸਤਾਨ ਭਾਰਤ ''ਤੇ ਹਮਲਾ ਕਰ ਕੇ ਲੁਧਿਆਣਾ ''ਤੇ ਕਬਜ਼ਾ ਕਰ ਲਏ।''''
"ਮੈਨੂੰ ਕਾਫੀ ਹੈਰਾਨੀ ਹੋਈ, ਜਦੋਂ ਇਸ ਰਸਾਲੇ ਦੀਆਂ ਕੁਝ ਕਾਪੀਆਂ ਲਾਹੌਰ ਪਹੁੰਚ ਗਈਆਂ ਅਤੇ ਸਾਹਿਰ ਨੇ ਮੇਰਾ ਪੱਤਰ ਪੜ੍ਹਿਆ।''''
"ਮੇਰਾ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਜਦੋਂ ਸਾਹਿਰ ਨੇ ਮੇਰੀ ਗੱਲ ਮੰਨ ਲਈ ਅਤੇ ਆਪਣੀ ਬਜ਼ੁਰਗ ਮਾਂ ਦੇ ਨਾਲ ਭਾਰਤ ਵਾਪਸ ਆ ਗਏ ਅਤੇ ਨਾ ਸਿਰਫ਼ ਉਰਦੂ ਅਦਬ ਬਲਕਿ ਫਿਲਮੀ ਦੁਨੀਆਂ ਵਿੱਚ ਵੀ ਕਾਫ਼ੀ ਨਾਮਣਾ ਖੱਟਿਆ।''''
ਤਾਜਮਹਿਲ ''ਤੇ ਲਿਖੀ ਨਜ਼ਮ ਮਸ਼ਹੂਰ ਹੋਈ
ਜਦੋਂ ਸਾਹਿਰ ਦੀ ਗਜ਼ਲ ਤਾਜ਼ਮਹਿਲ ਛਪੀ ਤਾਂ ਹਰ ਜ਼ੁਬਾਨ ''ਤੇ ਚੜ੍ਹ ਗਈ। ਤਾਰੀਫ ਦੇ ਨਾਲ-ਨਾਲ ਕੁਝ ਦੱਖਣ ਪੰਥੀ ਉਰਦੂ ਅਖ਼ਬਾਰਾਂ ਨੇ ਸਾਹਿਰ ਦੀ ਇਹ ਕਹਿ ਕੇ ਆਲੋਚਨਾ ਕੀਤੀ ਕਿ ਉਨ੍ਹਾਂ ਵਰਗੇ ਇੱਕ ਨਾਸਤਿਕ ਸ਼ਖਸ ਨੇ ਬਿਨਾਂ ਵਜ੍ਹਾ ਮਹਾਨ ਸਮਰਾਟ ਸ਼ਾਹਜਹਾਂ ਦੀ ਬੇਅਦਬੀ ਕੀਤੀ ਹੈ। ਗ਼ਜ਼ਲ ਦਾ ਸ਼ੇਅਰ ਸੀ-
ਯੇ ਚਮਨਜ਼ਾਰ ਯੇ ਜਮੁਨਾ ਕਾ ਕਿਨਾਰਾ, ਯੇ ਮਹਲਏ ਮੁਨੱਕਸ਼ ਦਰੋ-ਦੀਵਾਰ, ਯੇ ਮੇਹਰਾਬ, ਯੇ ਤਾਕਏਕ ਸ਼ਹਨਸ਼ਾਹ ਨੇ ਦੌਲਤ ਦਾ ਸਹਾਰਾ ਲੈ ਕਰਹਮ ਗਰੀਬੋਂ ਕੀ ਮੁਹੱਬਤ ਦਾ ਉੜਾਇਆ ਹੈ ਮਜ਼ਾਕ
ਦਿਲਚਸਪ ਗੱਲ ਇਹ ਹੈ ਕਿ ਇਸ ਨੂੰ ਲਿਖਣ ਤੋਂ ਪਹਿਲਾਂ ਸਾਹਿਰ ਨਾ ਤਾਂ ਪਹਿਲਾਂ ਕਦੇ ਆਗਰਾ ਗਏ ਸੀ ਅਤੇ ਨਾ ਹੀ ਉਨ੍ਹਾਂ ਨੇ ਤਾਜ ਮਹਿਲ ਵੇਖਿਆ ਸੀ।
ਆਪਣੇ ਇੱਕ ਦੋਸਤ ਸਾਬਿਤ ਦੱਤ ਨੂੰ ਇਸ ਦੀ ਸਫਾਈ ਦਿੰਦੇ ਹੋਏ ਸਾਹਿਰ ਨੇ ਕਿਹਾ ਸੀ, "ਇਸ ਦੇ ਲਈ ਮੈਨੂੰ ਆਗਰਾ ਜਾਣ ਦੀ ਕੀ ਲੋੜ ਸੀ? ਮੈਂ ਮਾਰਕਸ ਦਾ ਫਲਸਫਾ ਪੜ੍ਹਿਆ ਹੋਇਆ ਸੀ। ਮੈਨੂੰ ਮੇਰਾ ਭੂਗੋਲ ਵੀ ਯਾਦ ਸੀ।''''
"ਇਹ ਵੀ ਪਤਾ ਸੀ ਕਿ ਤਾਜ ਮਹਿਲ ਜਮਨਾ ਕੰਢੇ ਸ਼ਾਹਜਹਾਂ ਨੇ ਆਪਣੀ ਬੇਗਮ ਮੁਮਤਾਜ਼ ਮਹਿਲ ਦੀ ਯਾਦ ਵਿੱਚ ਬਣਵਾਇਆ ਸੀ।''''
ਸਾਹਿਰ ਦੇ ਦੋਸਤ ਤੇ ਪ੍ਰਕਾਸ਼ਕ ਸਟਾਰ ਪਬਲੀਕੇਸ਼ਨ ਦੇ ਮੁਖੀ ਅਮਰ ਵਰਮਾ ਨੇ ਸਾਹਿਰ ਨਾਲ ਜੁੜਿਆ ਇੱਕ ਦਿਲਚਸਪ ਕਿੱਸਾ ਦੱਸਿਆ।
ਪਹਿਲੀ ਰੌਇਲਟੀ ਦੀ ਖ਼ੁਸ਼ੀ
ਉਹ ਦੱਸਦੇ ਹਨ, "ਮੇਰੀ ਉਨ੍ਹਾਂ ਦੇ ਨਾਲ ਪਹਿਲੀ ਮੁਲਾਕਾਤ 1957 ਵਿੱਚ ਦਿੱਲੀ ਵਿੱਚ ਹੋਈ ਸੀ। ਮੈਂ ਸਟਾਰ ਪੌਕੇਟ ਬੁੱਕਸ ਵਿੱਚ ਇੱਕ ਰੁਪਏ ਕੀਮਤ ਵਿੱਚ ਇੱਕ ਸੀਰੀਜ਼ ਸ਼ੁਰੂ ਕੀਤੀ ਸੀ।''''
"ਮੈਂ ਚਾਹੁੰਦਾ ਸੀ ਕਿ ਉਸ ਦੀ ਪਹਿਲੀ ਕਿਤਾਬ ਸਾਹਿਰ ਸਾਹਿਰ ਦੀ ਹੋਵੇ। ਮੈਂ ਕਿਹਾ ਕਿ ਮੈਂ ਤੁਹਾਡੀ ਕਿਤਾਬ ਛਾਪਣ ਦੀ ਇਜਾਜ਼ਤ ਚਾਹੁੰਦਾ ਹਾਂ।''''
"ਉਹ ਬੋਲੇ ਮੇਰੀਆਂ ਤਲਿਖੀਆਂ ਕਰੀਬ-ਕਰੀਬ ਦਿੱਲੀ ਦੇ ਹਰ ਪ੍ਰਕਾਸ਼ਕ ਨੇ ਛਾਪ ਦਿੱਤੀਆਂ ਹਨ, ਬਿਨਾਂ ਮੇਰੀ ਇਜਾਜ਼ਤ ਲਏ, ਤੁਸੀਂ ਵੀ ਛਾਪ ਦਿਓ।''''
"ਜਦੋਂ ਮੈਂ ਜ਼ੋਰ ਦਿੱਤਾ ਤਾਂ ਉਨ੍ਹਾਂ ਨੇ ਕਿਹਾ ਕਿ ਤੁਸੀਂ ਮੇਰੇ ਫਿਲਮਾਂ ਦੇ ਗੀਤਾਂ ਨੂੰ ਛਾਪ ਦਿਓ, ਗਾਤਾ ਜਾਏ ਵਣਜਾਰਾ ਦੇ ਨਾਂ ਨਾਲ।''''
"ਨਾ ਭੁੱਲਣ ਵਾਲੀ ਗੱਲ ਇਹ ਹੈ ਕਿ ਕੁਝ ਵਕਤ ਤੋਂ ਬਾਅਦ ਮੈਂ ਉਨ੍ਹਾਂ ਨੂੰ ਬਹੁਤ ਝਿਜਕਦੇ ਹੋਏ ਰੌਇਲਟੀ ਦਾ ਬਾਹਟ ਰੁਪਏ ਦਾ ਚੈੱਕ ਭੇਜਿਆ। ਤੈਅ ਹੋਇਆ ਸੀ ਕਿ ਮੈਂ ਉਨ੍ਹਾਂ ਦੇ ਗੀਤਾਂ ਦੀਆਂ ਹਜ਼ਾਰ ਕਾਪੀਆਂ ਛਾਪਾਂਗਾ ਅਤੇ ਸਵਾ ਛੇ ਫੀਸਦ ਦੀ ਰੌਇਲਟੀ ਦੇਵਾਂਗਾ।''''
"ਸਾਹਿਰ ਨੂੰ ਇੰਨੀ ਛੋਟੀ ਰਕਮ ਭੇਜਦੇ ਹੋਏ ਮੈਂ ਡਰ ਰਿਹਾ ਸੀ ਕਿ ਉਹ ਪਤਾ ਨਹੀਂ ਕੀ ਸੋਚਣਗੇ। ਸਾਹਿਰ ਦਾ ਮੇਰੇ ਕੋਲ ਜਵਾਬ ਆਇਆ...ਤੁਸੀਂ ਇਸ ਨੂੰ ਮਾਮੂਲੀ ਰਕਮ ਮੰਨਦੇ ਹੋ। ਜ਼ਿੰਦਗੀ ਵਿੱਚ ਪਹਿਲੀ ਵਾਰ ਮੈਨੂੰ ਕਿਸੇ ਨੇ ਰੌਇਲਟੀ ਦਿੱਤੀ ਹੈ। ਇਸ ਚੈੱਕ ਨੂੰ ਤਾਂ ਮੈਂ ਜ਼ਿੰਦਗੀ ਭਰ ਨਹੀਂ ਭੁੱਲਾਂਗਾ।''''
ਇੰਨਾ ਵੱਡੇ ਸ਼ਾਇਰ ਹੋਣ ਦੇ ਬਾਵਜੂਦ ਜ਼ਰਾ ਜਿਹੀ ਗੱਲ ''ਤੇ ਅੱਕ ਜਾਣਾ, ਘਬਰਾ ਜਾਣਾ ਜਾਂ ਸ਼ਰਮਾ ਜਾਣਾ ਸਾਹਿਰ ਦਾ ਸੁਭਾਅ ਸੀ।
ਭੀੜ ਤੋਂ ਘਬਰਾਉਂਦੇ ਸੀ
ਉਨ੍ਹਾਂ ''ਤੇ ਕਿਤਾਬ ਲਿਖਣ ਵਾਲੇ ਅਕਸ਼ੇ ਮਨਵਾਨੀ ਦੱਸਦੇ ਹਨ ਕਿ ਇੱਕ ਜ਼ਮਾਨੇ ਵਿੱਚ ਵਿਦਿਆਰਥੀ ਆਗੂ ਰਹੇ ਸਾਹਿਰ ਲੁਧਿਆਣਵੀ ਵੱਡੀ ਭੀੜ ਨੂੰ ਵੇਖ ਕੇ ਕਦੇ ਵੀ ਉਤਸ਼ਾਹਤ ਨਹੀਂ ਹੁੰਦੇ ਸੀ।
ਉਨ੍ਹਾਂ ਦੱਸਿਆ, "ਮਾਈਕਰੋਫੋਨ ਦੇ ਨਜ਼ਦੀਕ ਜਾਂਦੇ ਹੀ ਉਨ੍ਹਾਂ ਦੀ ਜ਼ੁਬਾਨ ਜਿਵੇਂ ਜੰਮ ਜਾਂਦੀ ਸੀ। ਸੁਣਨ ਵਾਲਿਆਂ ਦਾ ਇੱਕ ਵਰਗ ਫਰਮਾਇਸ਼ ਕਰਦਾ ਸੀ ਕਿ ਉਹ ਤਾਜ ਮਹਿਲ ਸੁਣਾਉਣ, ਤਾਂ ਦੂਜੇ ਪਾਸਿਓਂ ਫਨਕਾਰ ਸੁਣਾਉਣ ਦੀ ਆਵਾਜ਼ ਆਉਂਦੀ ਸੀ।''''
"ਦੋਵਾਂ ਫਰਮਾਇਸ਼ਾਂ ਵਿਚਾਲੇ ਉਹ ਅਕਸਰ ਭੁੱਲ ਜਾਂਦੇ ਸੀ ਕਿ ਉਨ੍ਹਾਂ ਨੇ ਉੱਥੇ ਨਜ਼ਮ ਕਿਹੜੀ ਸੁਣਾਉਣ ਲਈ ਚੁਣੀ ਹੈ।''''
ਹਾਲਾਤ ਇੱਥੋਂ ਤੱਕ ਪਹੁੰਚ ਜਾਂਦੇ ਸੀ ਕਿ ਸਾਹਿਰ ਦੀ ਸਮਝ ਵਿੱਚ ਨਹੀਂ ਆਉਂਦਾ ਸੀ ਕਿ ਮੁਸ਼ਾਇਰੇ ਦੇ ਵਕਤ ਉਹ ਕਿਹੜੇ ਕੱਪੜੇ ਪਹਿਨਣ।
ਇੱਥੋਂ ਤੱਕ ਕਿ ਕਿਸ ਕਮੀਜ਼ ਨਾਲ ਉਹ ਕਿਹੜੀ ਪਤਲੂਨ ਪਹਿਨਣ, ਇਸ ਦੇ ਲਈ ਉਨ੍ਹਾਂ ਨੂੰ ਆਪਣੇ ਦੋਸਤਾਂ ਦੀ ਮਦਦ ਲੈਣੀ ਪੈਂਦੀ ਸੀ।
ਉਨ੍ਹਾਂ ਦੇ ਦੋਸਤ ਪ੍ਰਕਾਸ਼ ਪੰਡਿਤ ਲਿਖਦੇ ਹਨ, "ਉਨ੍ਹਾਂ ਦੇ ਦੋਸਤ ਤੈਅ ਕਰਦੇ ਸੀ ਕਿ ਉਹ ਨਾਸ਼ਤੇ ਵਿੱਚ ਪਰਾਂਠੇ, ਆਮਲੇਟ ਖਾਣ ਜਾਂ ਟੋਸਟ ਮੱਖਣ। ਸਾਹਿਰ ਦੀਆਂ ਇਨ੍ਹਾਂ ਆਦਤਾਂ ਕਾਰਨ ਹੀ ਅਸੀਂ ਕਦੇ-ਕਦੇ ਖਿਝ ਵੀ ਜਾਂਦੇ ਸੀ।''''
ਐਸਡੀ ਬਰਮਨ ਨਾਲ ਬਣੀ ਜੋੜੀ
"ਜਦੋਂ ਉਹ ਲਿਬਾਸ ਬਾਰੇ ਵਿੱਚ ਮੇਰੀ ਰਾਇ ਪੁੱਛਦੇ ਤਾਂ ਮੈਂ ਪੂਰੀ ਗੰਭੀਰਤਾ ਨਾਲ ਕੱਪੜੇ ਦੀ ਚੋਣ ਕਰਕੇ ਉਸ ਨੂੰ ਖਾਸਾ ਕਾਰਟੂਨ ਬਣਾ ਦਿੰਦਾ ਅਤੇ ਨਾਸ਼ਤਾ ਤਾਂ ਮੈਂ ਉਸ ਨੂੰ ਕਈ ਵਾਰ ਆਈਸਕਰੀਮ ਦਾ ਵੀ ਕਰਵਾਇਆ ਸੀ।''''
"ਪਰ ਹੌਲੀ-ਹੌਲੀ ਮੈਨੂੰ ਲੱਗਣ ਲੱਗਾ ਕਿ ਉਹ ਮਜ਼ਾਕ ਨਹੀਂ ਦਇਆ ਦਾ ਪਾਤਰ ਹੈ। ਇਹ ਆਦਤਾਂ ਉਸ ਦੀਆਂ ਆਪਣੀਆਂ ਨਹੀਂ।''''
"ਇਸ ਦੀ ਜੜ੍ਹ ਵਿੱਚ ਕੰਮ ਕਰਦੇ ਸਨ ਉਹ ਹਾਲਾਤ ਜਿਨ੍ਹਾਂ ਵਿੱਚ ਉਸ ਨੇ ਅੱਖਾਂ ਖੋਲ੍ਹੀਆਂ ਸਨ ਅਤੇ ਜੋ ਸਾਰੇ ਗੁਣਾਂ ਅਤੇ ਔਗੁਣਾਂ ਦੇ ਨਾਲ ਉਸ ਦੇ ਕਿਰਦਾਰ ਦਾ ਹਿੱਸਾ ਬਣ ਗਏ।''''
ਬੰਬਈ ਵਿੱਚ ਉਨ੍ਹਾਂ ਦੇ ਸ਼ੁਰੂਆਤੀ ਦਿਨਾਂ ਵਿੱਚ ਜਦੋਂ ਉਨ੍ਹਾਂ ਨੂੰ ਕੋਈ ਕੰਮ ਨਾ ਮਿਲਿਆ ਤਾਂ ਉਨ੍ਹਾਂ ਦੇ ਦੋਸਤ ਮੋਹਨ ਸਹਿਗਲ ਨੇ ਉਨ੍ਹਾਂ ਨੂੰ ਦੱਸਿਆ ਕਿ ਮਸ਼ਹੂਰ ਸੰਗੀਤਕਾਰ ਐਸਡੀ ਬਰਮਨ ਇੱਕ ਗੀਤਕਾਰ ਦੀ ਤਲਾਸ਼ ਵਿੱਚ ਹਨ।
ਉਸ ਵਕਤ ਬਰਮਨ ਨੇ ਖਾਰ ਵਿੱਚ ਗ੍ਰੀਨ ਹੋਟਲ ਵਿੱਚ ਇੱਕ ਕਮਰਾ ਲਿਆ ਹੋਇਆ ਸੀ। ਉਸ ਦੇ ਬਾਹਰ ''ਪਲੀਜ਼ ਡੂ ਨੌਟ ਡਿਸਟਰਬ'' ਦਾ ਸਾਈਨ ਬੋਰਡ ਲਗਿਆ ਹੋਇਆ ਸੀ।
ਇਸ ਦੇ ਬਾਵਜੂਦ ਸਾਹਿਰ ਬਰਮਨ ਦੇ ਕਮਰੇ ਵਿੱਚ ਵੜ ਗਏ ਅਤੇ ਆਪਣੀ ਪਛਾਣ ਦੱਸੀ। ਐਸਡੀ ਬਰਮਨ ਬੰਗਾਲੀ ਸਨ, ਇਸ ਲਈ ਉਰਦੂ ਸਾਹਿਤ ਵਿੱਚ ਸਾਹਿਰ ਦੇ ਕੱਦ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਸਾਹਿਰ ਨੂੰ ਇੱਕ ਧੁਨ ਦਿੱਤੀ।
ਫਿਲਮ ਦੀ ਸਿਚੁਏਸ਼ਨ ਸਮਝਾਈ ਅਤੇ ਇੱਕ ਗੀਤ ਲਿਖਣ ਲਈ ਕਿਹਾ। ਸਾਹਿਰ ਨੇ ਬਰਮਨ ਨੂੰ ਉਹ ਧੁਨ ਇੱਕ ਵਾਰ ਫਿਰ ਸੁਣਾਉਣ ਲਈ ਕਿਹਾ।
ਜਿਵੇਂ ਹੀ ਬਰਮਨ ਨੇ ਉਸ ਨੂੰ ਹਾਰਮੋਨੀਅਮ ''ਤੇ ਵਜਾਉਣਾ ਸ਼ੁਰੂ ਕੀਤਾ, ਸਾਹਿਰ ਨੇ ਲਿਖਿਆ "ਠੰਢੀ ਹਵਾਏਂ ਲਹਿਰਾ ਕੇ ਆਏਂ, ਰੁੱਤ ਹੈ ਜਵਾਂ ਤੁਮ ਹੋ ਯਹਾਂ ਕੈਸੇ ਭੁਲਾਏਂ''''
ਅੰਮ੍ਰਿਤਾ ਪ੍ਰੀਤਮ ਨਾਲ ਨਾਂ ਜੁੜਿਆ
ਲਤਾ ਮੰਗੇਸ਼ਕਰ ਦੇ ਗਾਏ ਇਸ ਗੀਤ ਨੇ ਬਰਮਨ ਸਾਹਿਬ ਦੀ ਜੋੜੀ ਦੀ ਨੀਂਹ ਰੱਖੀ ਜੋ ਕਈ ਸਾਲਾਂ ਤੱਕ ਚਲੀ।
ਗੁਰੂਦੱਤ ਦੀ ਫਿਲਮ ''ਪਿਆਸਾ'' ਦੇ ਗੀਤ ਅਤੇ ਸੰਗੀਤ ਦੋਹਾਂ ਨੇ ਉਸ ਸਮੇਂ ਪੂਰੇ ਭਾਰਤ ਵਿੱਚ ਖਲਬਲੀ ਮਚਾ ਦਿੱਤੀ ਸੀ।
ਭਾਰਤੀ ਫਿਲਮ ਇਤਿਹਾਸ ਵਿੱਚ ਕਾਵਿ ਰਚਨਾ ਦਾ ਸਭ ਤੋਂ ਸ਼ਾਨਦਾਰ ਵਕਤ ਉਸ ਵੇਲੇ ਆਇਆ ਜਦੋਂ ਗੁਰਦੱਤ ਨੇ ਸਾਹਿਰ ਦੀ ਨਜ਼ਮ ਗੁਣਗੁਣਾਈ, "ਯੇ ਦੁਨੀਆਂ ਅਗਰ ਮਿਲ ਭੀ ਜਾਏ ਤੋ ਕਿਆ ਹੈ''''
ਫਿਲਮ ਸਨਅਤ ਵਿੱਚ ਹਮੇਸ਼ਾ ਤੋਂ ਹੀ ਸੰਗੀਤਕਾਰਾਂ ਨੂੰ ਗੀਤਕਾਰਾਂ ਦੀ ਤੁਲਨਾ ਵਿੱਚ ਜ਼ਿਆਦਾ ਅਹਿਮੀਅਤ ਮਿਲਦੀ ਆਈ ਹੈ। ਬਰਮਨ ਅਤੇ ਸਾਹਿਰ ਦੋਵਾਂ ਦਾ ਮੰਨਣਾ ਹੈ ਕਿ ''ਪਿਆਸਾ'' ਦੀ ਸਫਲਤਾ ਦੇ ਉਹ ਹੱਕਦਾਰ ਹੈ।
ਸਾਹਿਰ ਦਾ ਜ਼ੋਰਸ਼ੋਰ ਨਾਲ ਇਹ ਕਹਿਣਾ ਐਸਡੀ ਬਰਮਨ ਨੂੰ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੇ ਸਾਹਿਰ ਦੇ ਨਾਲ ਦੋਬਾਰਾ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ।
ਸਾਹਿਰ ਦਾ ਨਾਂ ਕਈ ਔਰਤਾਂ ਨਾਲ ਜੁੜਿਆ ਪਰ ਉਨ੍ਹਾਂ ਨੇ ਪੂਰੀ ਉਮਰ ਵਿਆਹ ਨਹੀਂ ਕੀਤਾ। ਉਨ੍ਹਾਂ ਦੀ ਸਭ ਤੋਂ ਨਜ਼ਦੀਕੀ ਦੋਸਤ ਸਨ ਅੰਮ੍ਰਿਤਾ ਪ੍ਰੀਤਮ।
ਅੰਮ੍ਰਿਤਾ ਆਪਣੀ ਸਵੈਜੀਵਨੀ ਰਸੀਦੀ ਟਿਕਟ ਵਿੱਚ ਲਿਖਦੇ ਹਨ, "ਉਹ ਚੁੱਪਚਾਪ ਮੇਰੇ ਕਮਰੇ ਵਿੱਚ ਸਿਗਰਟ ਪੀਂਦਾ ਸੀ। ਅੱਧੀ ਸਿਗਰਟ ਪੀਣ ਤੋਂ ਬਾਅਦ ਬੁਝਾ ਦਿੰਦਾ ਅਤੇ ਨਵੀਂ ਸਿਗਰਟ ਸੁਲਗਾ ਲੈਂਦਾ ਸੀ।''''
"ਜਦੋਂ ਉਹ ਜਾਂਦਾ ਤਾਂ ਕਮਰੇ ਵਿੱਚ ਉਸ ਦੀ ਸਿਗਰਟ ਦੀ ਮਹਿਕ ਰਹਿ ਜਾਂਦੀ। ਮੈਂ ਉਨ੍ਹਾਂ ਬਚੀਆਂ ਹੋਈਆਂ ਸਿਗਰਟਾਂ ਨੂੰ ਸਾਂਭ ਕੇ ਰੱਖਦੀ ਅਤੇ ਇਕੱਲੇ ਵਕਤ ਵਿੱਚ ਉਨ੍ਹਾਂ ਨੂੰ ਦੁਬਾਰਾ ਸੁਲਗਾਉਂਦੀ।''''
"ਜਦੋਂ ਮੈਂ ਉਨ੍ਹਾਂ ਨੂੰ ਆਪਣੀਆਂ ਉਂਗਲਾਂ ਵਿੱਚ ਫੜ੍ਹਦੀ ਤਾਂ ਮੈਨੂੰ ਲਗਦਾ ਕਿ ਮੈਂ ਸਾਹਿਰ ਦੇ ਹੱਥਾਂ ਨੂੰ ਛੂਹ ਰਹੀਂ ਹਾਂ। ਇਸ ਤਰ੍ਹਾਂ ਮੈਨੂੰ ਸਿਗਰਟ ਪੀਣ ਦੀ ਲਤ ਲੱਗੀ।''''
ਗਾਇਕਾ ਸੁਧਾ ਮਲਹੋਤਰਾ ਨਾਲ ਵੀ ਸਾਹਿਰ ਦਾ ਨਾਂ ਜੋੜਿਆ ਗਿਆ ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਸਾਹਿਰ ਦਾ ਇਕਤਰਫਾ ਪਿਆਰ ਸੀ।
ਅਕਸ਼ੇ ਮਨਵਾਨੀ ਕਹਿੰਦੇ ਹਨ, "ਸੁਧਾ ਨੇ ਮੈਨੂੰ ਦੱਸਿਆ...ਸ਼ਾਇਦ ਸਾਹਿਰ ਨੂੰ ਮੇਰੀ ਆਵਾਜ਼ ਚੰਗੀ ਲਗਦੀ ਸੀ। ਉਨ੍ਹਾਂ ਵਿੱਚ ਮੇਰੇ ਲਈ ਖਿੱਚ ਜ਼ਰੂਰ ਸੀ। ਉਨ੍ਹਾਂ ਨੇ ਮੈਨੂੰ ਗਾਉਣ ਲਈ ਚੰਗੇ ਗਾਣੇ ਦਿੱਤੇ।''''
"ਰੋਜ਼ ਸਵੇਰੇ ਮੇਰੇ ਕੋਲ ਉਨ੍ਹਾਂ ਦਾ ਫੋਨ ਆਉਂਦਾ ਸੀ। ਮੇਰੇ ਚਾਚਾ ਮੈਨੂੰ ਛੇੜਦੇ ਸੀ...ਤੇਰੇ ਮੌਰਨਿੰਗ ਅਲਾਰਮ ਦਾ ਫੋਨ ਆ ਗਿਆ ਪਰ ਇਹ ਗਲਤ ਹੈ ਕਿ ਮੇਰਾ ਉਨ੍ਹਾਂ ਦੇ ਨਾਲ ਕੋਈ ਰੋਮਾਂਸ ਚੱਲ ਰਿਹਾ ਸੀ। ਉਹ ਮੇਰੇ ਤੋਂ ਉਮਰ ਵਿੱਚ ਕਾਫੀ ਵੱਡੇ ਸੀ।''''
ਲਿਫਟ ਤੋਂ ਡਰਦੇ ਸੀ ਸਾਹਿਰ
ਕਿਹਾ ਇਹ ਜਾਂਦਾ ਸੀ ਕਿ ਫਿਲਮ ਗੁਮਰਾਹ ਵਿੱਚ ਸਾਹਿਰ ਦਾ ਲਿਖਿਆ ਤੇ ਮਹਿੰਦਰ ਕਪੂਰ ਦਾ ਗਾਇਆ ਗੀਤ "ਚਲੋ ਇੱਕ ਬਾਰ ਫਿਰ ਸੇ ਅਜਨਬੀ ਬਨ ਜਾਏਂ'''' ਅਸਲ ਵਿੱਚ ਸੁਧਾ ਮਲਹੋਤਰਾ ਲਈ ਲਿਖਿਆ ਸੀ।
ਅਸਲ ਗੱਲ ਇਹ ਸੀ ਕਿ ਇਹ ਨਜ਼ਮ ਸਾਹਿਰ ਦੀ ਸੁਧਾ ਨਾਲ ਮੁਲਾਕਾਤ ਤੋਂ ਕਿਤੇ ਪਹਿਲਾਂ ਉਨ੍ਹਾਂ ਦੀ ਕਾਵਿ ਰਚਨਾ ਤਲਿਖੀਆਂ ਵਿੱਚ ਖੂਬਸੂਰਤ ਮੋੜ ਦੇ ਨਾਂ ਨਾਲ ਪ੍ਰਕਾਸ਼ਤ ਹੋ ਚੁੱਕੀ ਸੀ।
1960 ਵਿੱਚ ਆਪਣੇ ਵਿਆਹ ਤੋਂ ਬਾਅਦ ਸੁਧਾ ਨੇ ਹਿੰਦੀ ਫਿਲਮਾਂ ਲਈ ਕੋਈ ਗੀਤ ਨਹੀਂ ਗਾਇਆ। ਉਨ੍ਹਾਂ ਦੀ ਸਾਹਿਰ ਨਾਲ ਫਿਰ ਮੁਲਾਕਾਤ ਵੀ ਨਹੀਂ ਹੋਈ। ਸਾਹਿਰ ਦਾ ਲਿਖਿਆ ਇੱਕ ਗੀਤ ਜਿਸ ਨੂੰ ਸੁਧਾ ਮਲਹੋਤਰਾ ਨੇ ਗਾਇਆ, ਉਨ੍ਹਾਂ ਦੋਹਾਂ ਦੇ ਸੰਬੰਧਾਂ ਨੂੰ ਸਹੀ ਤਰੀਕੇ ਨਾਲ ਦੱਸਦਾ ਹੈ।
ਗਾਇਕ ਸੁਧਾ ਮਲਹੌਤਰਾ
ਤੁਮ ਮੁਝੇ ਭੂਲ ਭੀ ਜਾਓ, ਤੋ ਯੇ ਹੱਕ ਹੈ ਤੁਮਕੋ ਮੇਰੀ ਬਾਤ ਔਰ ਹੈ, ਮੈਨੇ ਤੋ ਮੁਹੱਬਤ ਕੀ ਹੈ
ਸਾਹਿਰ ਨੂੰ ਲਿਫਟ ਵਰਤਣ ਵਿੱਚ ਡਰ ਲਗਦਾ ਸੀ। ਜਦੋਂ ਵੀ ਯਸ਼ ਚੋਪੜਾ ਉਨ੍ਹਾਂ ਨੂੰ ਕਿਸੇ ਸੰਗੀਤਕਾਰ ਦੇ ਨਾਲ ਕੰਮ ਕਰਨ ਦੀ ਸਲਾਹ ਦਿੰਦੇ ਤਾਂ ਉਹ ਉਸ ਸੰਗੀਤਕਾਰ ਦੀ ਯੋਗਤਾ ਦਾ ਅੰਦਾਜ਼ਾ ਉਸ ਦੇ ਘਰ ਦੇ ਪਤੇ ਨਾਲ ਲਾਉਂਦੇ।''''
"ਅਰੇ ਨਹੀਂ ਨਹੀਂ ਉਹ ਗਿਆਰਵੀਂ ਮੰਜ਼ਿਲ ''ਤੇ ਰਹਿੰਦਾ ਹੈ ਛੱਡੋ ਇਸ ਨੂੰ ਲਓ ਇਹ ਗਰਾਊਂਡ ਫਲੋਰ ''ਤੇ ਰਹਿੰਦਾ ਹੈ।''''
ਮਜ਼ੇ ਦੀ ਗੱਲ ਇਹ ਹੈ ਕਿ ਯਸ਼ ਚੋਪੜਾ ਸਾਹਿਬ ਦੀ ਗੱਲ ਮੰਨ ਵੀ ਲੈਂਦੇ ਸੀ। ਲਿਫਟ ਵਾਂਗ ਸਾਹਿਰ ਨੂੰ ਹਵਾਈ ਜਹਾਜ਼ ਤੋਂ ਵੀ ਡਰ ਲਗਦਾ ਸੀ। ਉਹ ਹਰ ਥਾਂ ਕਾਰ ਵਿੱਚ ਜਾਂਦੇ ਸੀ।
ਉਨ੍ਹਾਂ ਦੇ ਪਿੱਛੇ ਇੱਕ ਹੋਰ ਕਾਰ ਚੱਲਦੀ ਸੀ ਕਿ ਤਾਂ ਕਿ ਜਿਸ ਕਾਰ ਵਿੱਚ ਵੀ ਉਹ ਸਫ਼ਰ ਕਰ ਰਹੇ ਹੋਣ ਖ਼ਰਾਬ ਹੋਣ ’ਤੇ ਬਦਲੀ ਜਾ ਸਕੇ।
ਇੱਕ ਵਾਰ ਉਹ ਕਾਰ ਵਿੱਚ ਲੁਧਿਆਣੇ ਜਾ ਰਹੇ ਸੀ। ਮਸ਼ਹੂਰ ਨਾਵਲਕਾਰ ਕ੍ਰਿਸ਼ਨ ਚੰਦਰ ਵੀ ਉਨ੍ਹਾਂ ਦੇ ਨਾਲ ਸਨ। ਸ਼ਿਵਪੁਰੀ ਦੇ ਨੇੜੇ ਡਾਕੂ ਮਾਨ ਸਿੰਘ ਨੇ ਉਨ੍ਹਾਂ ਦੀ ਕਾਰ ਰੋਕ ਕੇ ਉਸ ਵਿੱਚ ਸਵਾਰ ਸਾਰੇ ਲੋਕਾਂ ਨੂੰ ਬੰਦੀ ਬਣਾ ਲਿਆ।
ਜਦੋਂ ਸਾਹਿਰ ਨੇ ਦੱਸਿਆ ਕਿ ਉਨ੍ਹਾਂ ਨੇ ਡਾਕੂਆਂ ਦੇ ਜੀਵਨ ''ਤੇ ਬਣੀ ਫਿਲਮ ''ਮੁਝੇ ਜੀਨੇ ਦੋ'' ਦੇ ਗੀਤ ਲਿਖੇ ਸੀ ਤਾਂ ਉਨ੍ਹਾਂ ਨੂੰ ਬਾਇੱਜ਼ਤ ਛੱਡ ਦਿੱਤਾ ਗਿਆ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
![](https://static.jagbani.com/jb2017/images/bbc-footer.png)
ਮੌੜ ਮੰਡੀ ਬੰਬ ਧਮਾਕਾ: ਉਹ ਤਿੰਨ ਮੁਲਜ਼ਮ ਕੌਣ ਹਨ ਜਿੰਨਾਂ ਬਾਰੇ ''ਰੈੱਡ ਕਾਰਨਰ ਨੋਟਿਸ'' ਜਾਰੀ ਹੋਇਆ
NEXT STORY