ਨੈਸ਼ਨਲ ਡੈਸਕ : ਕੇਰਲ ਦੇ ਮੱਲਪੁਰਮ 'ਚ ਐਰੀਕੋਡ ਨੇੜੇ ਥੇਰਟਮਲ 'ਚ ਸੇਵੈਂਸ ਫੁੱਟਬਾਲ ਮੈਚ ਦੇ ਫਾਈਨਲ ਤੋਂ ਪਹਿਲਾਂ ਵੱਡਾ ਹਾਦਸਾ ਹੋ ਗਿਆ। ਮੈਚ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਚੱਲੀ ਆਤਿਸ਼ਬਾਜ਼ੀ ਕਾਰਨ ਕਈ ਦਰਸ਼ਕ ਝੁਲਸ ਗਏ। ਦੱਸਿਆ ਜਾ ਰਿਹਾ ਹੈ ਕਿ ਪਟਾਕਿਆਂ ਕਾਰਨ 30 ਤੋਂ ਵੱਧ ਲੋਕ ਝੁਲਸ ਗਏ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਹਾਦਸਾ ਫੁੱਟਬਾਲ ਮੈਦਾਨ 'ਤੇ ਉਸ ਸਮੇਂ ਵਾਪਰਿਆ, ਜਦੋਂ ਯੂਨਾਈਟਿਡ ਐੱਫਸੀ ਨੇਲੀਕੁਟ ਅਤੇ ਕੇਐੱਮਜੀਮਾਵੂਰ ਵਿਚਾਲੇ ਮੈਚ ਖੇਡਿਆ ਜਾਣਾ ਸੀ। ਮੈਚ ਤੋਂ ਪਹਿਲਾਂ ਆਤਿਸ਼ਬਾਜ਼ੀ ਕੀਤੀ ਗਈ। ਉੱਪਰ ਵੱਲ ਛੱਡੇ ਗਏ ਪਟਾਕੇ ਗਲਤ ਦਿਸ਼ਾ ਵਿੱਚ ਡਿੱਗ ਗਏ। ਇਸ ਨਾਲ ਦਰਸ਼ਕਾਂ ਵਿਚਾਲੇ ਚੰਗਿਆੜੀਆਂ ਉੱਡਣ ਲੱਗ ਪਈਆਂ। ਜ਼ਮੀਨ ਦੇ ਨੇੜੇ ਮੌਜੂਦ ਜ਼ਿਆਦਾਤਰ ਲੋਕਾਂ ਨੂੰ ਕਾਫ਼ੀ ਸੱਟਾਂ ਲੱਗੀਆਂ। ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕੋਈ ਵੀ ਦਰਸ਼ਕ ਗੰਭੀਰ ਜ਼ਖਮੀ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : ਬੈਂਗਲੁਰੂ ਖਪਤਕਾਰ ਅਦਾਲਤ ਦਾ ਫ਼ੈਸਲਾ: PVR ਅਤੇ INOX ਨੂੰ ਫਿਲਮ ਟਿਕਟ 'ਤੇ ਸਹੀ ਸਮੇਂ ਤੇ ਦਿਖਾਉਣ ਦਾ ਹੁਕਮ
ਦਰਸ਼ਕਾਂ ਵਿਚਾਲੇ ਜਾ ਡਿੱਗੇ ਸਨ ਪਟਾਕੇ
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਦਰਸ਼ਕਾਂ ਦੇ ਵਿਚਕਾਰ ਪਟਾਕੇ ਡਿੱਗਣ ਕਾਰਨ ਵਾਪਰਿਆ ਹੈ। ਸਥਿਤੀ ਕਾਬੂ ਹੇਠ ਆਉਣ ਤੋਂ ਬਾਅਦ ਫਾਈਨਲ ਮੈਚ ਕਰਵਾਇਆ ਗਿਆ। ਘਟਨਾ 'ਚ ਝੁਲਸੇ ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਹਾਲਾਂਕਿ, ਜ਼ਖਮੀਆਂ ਵਿਚੋਂ ਕਿਸੇ ਦੀ ਵੀ ਹਾਲਤ ਗੰਭੀਰ ਨਹੀਂ ਦੱਸੀ ਗਈ ਹੈ। ਘਟਨਾ ਤੋਂ ਬਾਅਦ ਅਥਾਰਟੀ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੈਂਗਲੁਰੂ ਖਪਤਕਾਰ ਅਦਾਲਤ ਦਾ ਫ਼ੈਸਲਾ: PVR ਅਤੇ INOX ਨੂੰ ਫਿਲਮ ਟਿਕਟ 'ਤੇ ਸਹੀ ਸਮੇਂ ਤੇ ਦਿਖਾਉਣ ਦਾ ਹੁਕਮ
NEXT STORY