ਅੱਜ ਦੇ ਬਦਲਦੇ ਦੌਰ 'ਚ ਹਾਲਾਤ ਭਾਵੇਂ ਕਿਹੋ ਜਿਹੇ ਵੀ ਹੋਣ, ਡਾਈਪਰਜ਼ ਦੀ ਵਰਤੋਂ ਨਾਲ ਬੱਚੇ ਨੂੰ ਵੀ ਅਰਾਮ ਮਿਲਦਾ ਹੈ। ਇਸ ਨਾਲ ਜਿਥੇ ਬੱਚਿਆਂ ਦੇ ਕੱਪੜੇ ਵਾਰ-ਵਾਰ ਗਿੱਲੇ ਹੋਣ ਕਾਰਨ ਬਦਲਣੇ ਨਹੀਂ ਪੈਂਦੇ, ਉਥੇ ਹੀ ਸ਼ੌਪਿੰਗ ਲਈ ਜਾਂ ਕਿਸੇ ਦੇ ਘਰ ਜਾਣ 'ਤੇ ਬੱਚਿਆਂ ਦੇ ਪਿਸ਼ਾਬ ਕਰ ਦੇਣ 'ਤੇ ਮਾਪਿਆਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਜੇਕਰ ਇਸ ਦੀ ਵਰਤੋਂ ਵਿਚ ਥੋੜ੍ਹੀ ਸਾਵਧਾਨੀ ਵਰਤੀ ਜਾਵੇ ਤਾਂ ਹੋਰ ਵੀ ਅਸਾਨੀ ਹੋ ਜਾਂਦੀ ਹੈ।
ਡਾਈਪਰ 'ਚ ਨਮੀ ਸੋਖਣ ਦੀ ਸ਼ਕਤੀ ਹੁੰਦੀ ਹੈ ਜੋ ਕੱਪੜਿਆਂ 'ਚ ਘੱਟ ਹੁੰਦੀ ਹੈ, ਇਸ ਲਈ ਜੇਕਰ ਇਹ ਬੱਚੇ ਨੂੰ ਇਕ ਵਾਰ ਪਹਿਨਾ ਦਿੱਤਾ ਜਾਵੇ ਤਾਂ 4 ਜਾਂ 5 ਵਾਰ ਪਿਸ਼ਾਬ ਕਰਨ ਤੋਂ ਬਾਅਦ ਹੀ ਡਾਈਪਰ ਬਦਲਿਆ ਜਾਂਦਾ ਹੈ। ਜੇਕਰ ਉਸ ਨੇ ਪੋਟੀ ਕੀਤੀ ਹੋਵੇ ਤਾਂ ਇਸ ਨੂੰ ਤੁਰੰਤ ਬਦਲਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਬੱਚੇ ਦੀ ਕੋਮਲ ਚਮੜੀ ਨੂੰ ਇਸ ਨਾਲ ਨੁਕਸਾਨ ਹੋ ਸਕਦਾ ਹੈ। ਗਿੱਲੇ ਡਾਈਪਰ ਨਾਲ ਬੱਚੇ ਨੂੰ ਚਮੜੀ ਸੰਬੰਧੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਜਾਂਦੀਆਂ ਹਨ ਕਿਉਂਕਿ ਪਿਸ਼ਾਬ 'ਚ ਯੂਰੀਆ, ਐਸਿਡ ਅਤੇ ਅਮੋਨੀਆ ਆਦਿ ਹੁੰਦੇ ਹਨ, ਜੋ ਚਮੜੀ 'ਚ ਖਾਰਸ਼ ਪੈਦਾ ਕਰਦੇ ਹਨ, ਇਸ ਨਾਲ ਬੱਚਿਆਂ ਦੀ ਚਮੜੀ ਲਾਲ ਹੋ ਜਾਂਦੀ ਹੈ।
ਜਦੋਂ ਵੀ ਬੱਚੇ ਨੂੰ ਡਾਈਪਰ ਪਹਿਨਾਓ ਤਾਂ ਮਾਂ ਨੂੰ ਪਿੱਛੇ ਹੱਥ ਲਗਾ ਕੇ ਜਾਂਚ ਕਰਦੇ ਰਹਿਣਾ ਚਾਹੀਦਾ ਹੈ। ਕੁਝ ਬੱਚੇ ਇਕ ਵਾਰ ਵਿਚ ਜ਼ਿਆਦਾ ਪਿਸ਼ਾਬ ਕਰਦੇ ਹਨ। ਜੇਕਰ ਉਸ ਨੇ 2-3 ਘੰਟਿਆਂ ਤੋਂ ਬਾਅਦ ਪਿਸ਼ਾਬ ਕੀਤਾ ਹੋਵੇ ਤਾਂ ਡਾਈਪਰ ਛੇਤੀ ਗਿੱਲਾ ਹੋ ਜਾਂਦਾ ਹੈ ਅਤੇ ਇਸ ਨੂੰ ਛੇਤੀ ਬਦਲਣਾ ਜ਼ਰੂਰੀ ਹੋ ਜਾਂਦਾ ਹੈ। ਜੇਕਰ ਰਾਤ ਨੂੰ ਉਸ ਨੂੰ ਡਾਈਪਰ ਪਹਿਨਾ ਕੇ ਸੁਆਇਆ ਹੋਵੇ ਤਾਂ ਹਰ 2 ਘੰਟੇ ਬਾਅਦ ਜਾਂਚ ਕਰਨੀ ਚਾਹੀਦੀ ਹੈ ਕਿ ਡਾਈਪਰ ਕਿੰਨਾ ਗਿੱਲਾ ਹੈ। ਡਾਈਪਰ ਦੀ ਉਪਰਲੀ ਪਰਤ ਹਮੇਸ਼ਾ ਸੁੱਕੀ ਰਹਿਣੀ ਚਾਹੀਦੀ ਹੈ, ਗਿੱਲੀ ਹੋਣ 'ਤੇ ਹੀ ਇਹ ਚਮੜੀ ਦੇ ਸੰਪਰਕ 'ਚ ਆਉਂਦੀ ਹੈ ਅਤੇ ਬੱਚੇ ਦੀ ਚਮੜੀ ਉਥੋਂ ਲਾਲ ਹੋ ਜਾਂਦੀ ਹੈ। ਉਸ ਤੋਂ ਬਾਅਦ ਖਾਰਸ਼, ਸੋਜ ਜਾਂ ਚਮੜੀ ਲਾਲ ਹੋ ਜਾਂਦੀ ਹੈ। ਇਸ ਨੂੰ ਡਾਈਪਰ ਡਮੈਂਟਿਕਸ ਕਹਿੰਦੇ ਹਨ। ਹਲਕਾ ਲਾਲ ਹੋਣ 'ਤੇ ਇਮੋਜਿਐਂਟ ਕ੍ਰੀਮ ਲਗਾਉਣ ਨਾਲ ਚਮੜੀ ਮੁਲਾਇਮ ਹੋ ਜਾਂਦੀ ਹੈ ਅਤੇ ਲਾਲੀ ਵੀ ਘੱਟ ਹੋ ਜਾਂਦੀ ਹੈ।
ਗਿੱਲੇ ਡਾਈਪਰ ਨੂੰ ਬਹੁਤੀ ਦੇਰ ਤੱਕ ਪਹਿਨਾਈ ਰੱਖਣ ਨਾਲ ਫੰਗਲ ਇਨਫੈਕਸ਼ਨ ਵੀ ਹੋ ਸਕਦੀ ਹੈ। ਇਸ ਇਨਫੈਕਸ਼ਨ ਦੇ ਜ਼ਿਆਦਾ ਦਿਨਾਂ ਤੱਕ ਰਹਿਣ 'ਤੇ ਬਾਲ ਰੋਗ ਮਾਹਿਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਰੋਜ਼ਾਨਾ ਟੈਲਕਮ ਪਾਊਡਰ ਨਾਲ ਅਜਿਹੀ ਇਨਫੈਕਸ਼ਨ 'ਚ ਕੋਈ ਫਾਇਦਾ ਨਹੀਂ ਹੁੰਦਾ। ਡਾਈਪਰ ਪਾਊਡਰ ਵੱਖਰੇ ਤੌਰ 'ਤੇ ਮਿਲਦਾ ਹੈ, ਉਸ 'ਚ ਕੌਰਨ ਸਟਾਰਚ ਹੁੰਦਾ ਹੈ, ਉਸ ਦੀ ਸੋਖਣ ਦੀ ਸਮਰੱਥਾ ਵਧੇਰੇ ਹੁੰਦੀ ਹੈ। ਜੇਕਰ ਡਾਈਪਰ ਪਹਿਨਾਉਣ ਤੋਂ ਪਹਿਲਾਂ ਇਸ ਪਾਊਡਰ ਨੂੰ ਬੁਰਕ ਦਿੱਤਾ ਜਾਵੇ ਤਾਂ ਚਮੜੀ ਸੁੱਕੀ ਅਤੇ ਨਰਮ ਰਹਿੰਦੀ ਹੈ। ਤੁਸੀਂ ਐਂਟੀਫੰਗਲ ਪਾਊਡਰ ਵੀ ਲਗਾ ਸਕਦੇ ਹੋ, ਇਸ ਨਾਲ ਫੰਗਲ ਇਨਫੈਕਸ਼ਨ ਘੱਟ ਹੋ ਸਕਦੀ ਹੈ।
ਜਾਣ ਲਓ ਇਹ ਗੱਲਾਂ ਤਾਂ ਨਹੀਂ ਰਹੇਗਾ ਗੋਡਿਆਂ ਦਾ ਦਰਦ
NEXT STORY