ਅਮਰੀਕਾ ਦਾ 47ਵਾਂ ਰਾਸ਼ਟਰਪਤੀ ਬਣਦਿਆਂ ਹੀ ਡੋਨਾਲਡ ਟਰੰਪ ਨੇ ਜਿਹੜੇ ਦਰਜਨਾਂ ਕਾਰਜਕਾਰੀ ਹੁਕਮਾਂ ’ਤੇ ਦਸਤਖਤ ਕੀਤੇ, ਉਨ੍ਹਾਂ ’ਚੋਂ ਇਕ ‘ਪੈਰਿਸ ਪੌਣ-ਪਾਣੀ ਸਮਝੌਤੇ’ ’ਚੋਂ ਅਮਰੀਕਾ ਨੂੰ ਬਾਹਰ ਕਰਨਾ ਵੀ ਰਿਹਾ। ਸਾਲ 2015 ’ਚ 190 ਤੋਂ ਵੱਧ ਦੇਸ਼ਾਂ ਦੇ ਦਰਮਿਆਨ ਹੋਈ ਇਸ ਸਵੈ-ਇੱਛੁਕ ਸੰਧੀ ਤੋਂ ਅਮਰੀਕਾ ਦੂਜੀ ਵਾਰ ਬਾਹਰ ਹੋਇਆ ਹੈ ਜਿਸ ’ਚ ‘ਗਲੋਬਲ ਵਾਰਮਿੰਗ’ ਨੂੰ 1.5 ਡਿਗਰੀ ਸੈਲਸੀਅਸ ਤੋਂ ਹੇਠਾਂ ਬਣਾਈ ਰੱਖਣ ਦਾ ਮਤਾ ਪਾਸ ਕੀਤਾ ਗਿਆ ਸੀ।
ਰਾਸ਼ਟਰਪਤੀ ਟਰੰਪ ਨੇ ਇਹ ਫੈਸਲਾ ਉਦੋਂ ਲਿਆ, ਜਦੋਂ 11 ਜਨਵਰੀ ਨੂੰ ਯੂਰਪੀ ਸੰਸਥਾ ‘ਕੋਪਰਨਿਕਸ ਪੌਣ-ਪਾਣੀ ਤਬਦੀਲੀ ਸੇਵਾ ਸੀ. ਥ੍ਰੀ ਐੱਸ.’ ਨੇ ਕਿਹਾ ਸੀ ਕਿ ਸਾਲ 2024 ’ਚ ਵਿਸ਼ਵ ਪੱਧਰੀ ਔਸਤਨ ਤਾਪਮਾਨ ਸੁਰੱਖਿਅਤ ਮਾਪਦੰਡ ‘ਡੇਢ ਡਿਗਰੀ’ ਤੋਂ ਵੱਧ 1.6 ਡਿਗਰੀ ਸੈਲਸੀਅਸ ਦਰਜ ਹੋਇਆ ਹੈ। ਵਿਗਿਆਨੀਆਂਅਨੁਸਾਰ ਸਾਲ 1850 ’ਚ ਤਾਪਮਾਨ ਦਰਜ ਸ਼ੁਰੂ ਹੋਣ ਦੇ ਬਾਅਦ 2024 ਸਭ ਤੋਂ ਗਰਮ ਸਾਲ ਰਿਹਾ।
ਕੀ ਇਹ ਸੰਕਟ ਕੁਦਰਤੀ ਹੈ ਜਾਂ ਫਿਰ ‘ਮਨੁੱਖ ਵਲੋਂ ਸਿਰਜਿਆ’, ਇਹ ਠੀਕ ਹੈ ਕਿ ਦੁਨੀਆ ਦੇ ਸਾਹਮਣੇ ਪੌਣ-ਪਾਣੀ ਦਾ ਸੰਕਟ ਹੈ ਅਤੇ ਵਿਸ਼ਵ ਨੂੰ ਨਵਿਆਉਣਯੋਗ ਊਰਜਾ ਵਰਤਣ ਦੀ ਲੋੜ ਹੈ ਪਰ ਇਸ ਨੂੰ ਅਕਸਰ ਵਿਸ਼ਵ ਪੱਧਰੀ ਪੌਣ-ਪਾਣੀ ਮਾਹਿਰਾਂ ਵਲੋਂ ਬੇਲੋੜੇ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ।
ਦਰਅਸਲ ਇਸ ਸਮੂਹ ਦੀ ਹਾਲਤ ‘ਸ਼ੇਰ ਆਇਆ, ਸ਼ੇਰ ਆਇਆ’ ਕਹਾਣੀ ਦੇ ਉਸ ਮੁੱਖ ਪਾਤਰ ਆਜੜੀ ਵਰਗੀ ਹੋ ਗਈ ਹੈ, ਜਿਸ ਦਾ ਅਖੀਰ ’ਚ ਹਸ਼ਰ ਕੀ ਹੋਇਆ ਸੀ, ਉਸ ਬਾਰੇ ਸਾਰੇ ਪਾਠਕ ਚੰਗੀ ਤਰ੍ਹਾਂ ਜਾਣਦੇ ਹੋਣਗੇ। ਜਿਵੇਂ ਕਿ ਕੋਪਰਨਿਕਸ ਰਿਪੋਰਟ ਸਾਹਮਣੇ ਆਈ, ਇਕਦਮ ਅਖੌਤੀ ਪੌਣ-ਪਾਣੀ ਮਾਹਿਰਾਂ ਨੇ ‘ਗਲੋਬਲ ਵਾਰਮਿੰਗ’ ਨੂੰ ਤੁਰੰਤ ਕਦਮ ਚੁੱਕਣ ’ਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ।
ਇਹ ਉਹੀ ਟੱਬਰ ਹੈ ਜਿਸ ਨੇ ਤਰਕੀਬ ਬਣਾਈ ਸੀ ਕਿ ਦੁਨੀਆ ਦਾ ਔਸਤ ਤਾਪਮਾਨ ਡੇਢ ਡਿਗਰੀ ਸੈਲਸੀਅਸ ਤੋਂ ਉੱਪਰ ਹੋਣ ’ਤੇ ਸਮੁੰਦਰ ਦਾ ਪੱਧਰ ਵਧ ਜਾਵੇਗਾ, ਬਰਫੀਲੇ ਪਹਾੜ, ਅੰਟਾਰਟਿਕਾ ਪਿਘਲ ਜਾਣਗੇ, ਨਦੀਆਂਸੁੱਕ ਜਾਣਗੀਆਂਅਤੇ ਬੇਹੱਦ ਗਰਮੀ ਪਵੇਗੀ ਪਰ ਦੁਨੀਆ ਭਰ ’ਚ ਕੁਝ ਕੁਦਰਤੀ ਆਫਤਾਂ ਨੂੰ ਛੱਡ ਕੇ ਅਜਿਹਾ ਨਹੀਂ ਹੋਇਆ।
ਦੁਨੀਆ ਤੋਂ ਹਜ਼ਾਰਾਂ ਸਾਲ ਪਹਿਲਾਂ ਡਾਇਨਾਸੋਰ ਅਤੇ ਕਈ ਕਿਸਮ ਦੇ ਜੀਵ-ਜੰਤੂ ਅਲੋਪ ਹੋ ਚੁੱਕੇ ਹਨ। ਇਥੋਂ ਤਕ ਮੌਜੂਦਾ ਹਿਮਾਲਿਆ ਪਰਬਤ ਵੀ ਭਾਰਤੀ ਅਤੇ ਯੂਰੇਸ਼ੀਆਈ ਪਲੇਟਾਂ ਦੇ ਟਕਰਾਅ ਨਾਲ ਬਣਿਆ ਹੈ। ਭਾਰਤ ’ਚ ਪ੍ਰਾਚੀਨ ਸਰਸਵਤੀ ਨਦੀ ਵੀ ਸੁੱਕ ਚੁੱਕੀ ਹੈ। ਅਜਿਹੀਆਂਢੇਰ ਸਾਰੀਆਂਉਦਾਹਰਣਾਂ ਹਨ। ਕੀ ਇਨ੍ਹਾਂ ਸਾਰਿਆਂਲਈ ਵੀ ਮਨੁੱਖੀ ਸੱਭਿਅਤਾ ਨੂੰ ਹੀ ਦੋਸ਼ੀ ਠਹਿਰਾਇਆ ਜਾਵੇਗਾ।
ਕੋਪਰਨਿਕਸ ਸੰਸਥਾ ਦੇ ਤਾਜ਼ਾ ਐਲਾਨ ਨੂੰ ਅਖੌਤੀ ਪੌਣ-ਪਾਣੀ ਮਾਹਿਰਾਂ ਨੇ ਅਮਰੀਕਾ ਸਥਿਤ ਲਾਸ ਏਂਜਲਸ ਦੇ ਜੰਗਲਾਂ ’ਚ ਲੱਗੀ ਅੱਗ ਨਾਲ ਵੀ ਜੋੜਨ ਦੀ ਕੋਸ਼ਿਸ਼ ਕੀਤੀ ਸੀ। ਸੱਚ ਤਾਂ ਇਹ ਹੈ ਕਿ ਵਧਦੀ ਆਬਾਦੀ ਦੇ ਕਾਰਨ ਲੋਕਾਂ ਦਾ ਤੂਫਾਨ, ਹੜ੍ਹ ਅਤੇ ਭੂੂਚਾਲ ਪ੍ਰਭਾਵਿਤ ਆਫਤ ਵਾਲੇ ਇਲਾਕਿਆਂ’ਚ ਵੱਸਣ ਦੇ ਕਾਰਨ ਇਸ ਤਰ੍ਹਾਂ ਦੀਆਂਘਟਨਾਵਾਂ ਸਾਹਮਣੇ ਆਉਂਦੀਆਂਹਨ।
ਡੈਨਮਾਰਕ ਸਰਕਾਰ ਦੇ ਪੌਣ-ਪਾਣੀ ਮੁਲਾਂਕਣ ਸੰਸਥਾਨ ਦੇ ਸਾਬਕਾ ਨਿਰਦੇਸ਼ਕ ਅਤੇ ‘ਦਿ ਸਕੇਪਟੀਕਲ ਐਨਵਾਇਰਮੈਂਟਲਿਸਟ’ ਦੇ ਲੇਖਕ ਬਿਓਰਨ ਲੋਮਬੋਰਗ ਦਾ ਕਹਿਣਾ ਹੈ ਕਿ ਮੀਡੀਆ ਵੱਧ ਤੋਂ ਵੱਧ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਕੁਦਰਤੀ ਆਫਤਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਦਾ ਹੈ। ਲੋਮਬੋਰਗ ਕੋਲ ਸੈਟੇਲਾਈਟ ਡਾਟਾ ਹੈ, ਜੋ ਦਿਖਾਉਂਦਾ ਹੈ ਕਿ ਅਮਰੀਕਾ ਅਤੇ ਆਸਟ੍ਰੇਲੀਆ ’ਚ ਅੱਗ ਦੀਆਂਘਟਨਾਵਾਂ ਦੇ ਬਾਵਜੂਦ 2000-23 ਦੇ ਦਰਮਿਆਨ ਜੰਗਲ ਦੀ ਅੱਗ ਨਾਲ ਤਬਾਹ ਹੋਏ ਵਿਸ਼ਵ ਪੱਧਰੀ ਖੇਤਰ ਦਾ ਫੀਸਦੀ ਲਗਾਤਾਰ ਘੱਟ ਹੋਇਆ ਹੈ।
ਸਾਲ 2000-03 ਅਤੇ 2016-19 ਦੇ ਦਰਮਿਆਨ ਗਰਮ ਹਵਾਵਾਂ ਨਾਲ 1 ਲੱਖ 16 ਹਜ਼ਾਰ ਲੋਕਾਂ ਦੀਆਂਵਾਧੂ ਮੌਤਾਂ ਹੋਈਆਂਸਨ ਜਦਕਿ ਸੀਤ ਲਹਿਰ ਨਾਲ ਹੋਣ ਵਾਲੀਆਂਮੌਤਾਂ ’ਚ ਬੜੀ ਤੇਜ਼ੀ ਨਾਲ ਗਿਰਾਵਟ ਆਈ। ਅਜਿਹਾ ਇਸ ਲਈ ਹੋਇਆ ਕਿਉਂਕਿ ਸਰਦੀਆਂਦਾ ਅਸਰ ਘੱਟ ਹੋ ਰਿਹਾ ਹੈ। ਇਕ ਅੰਕੜੇ ਅਨੁਸਾਰ ਸਾਲ 1980 ਤੋਂ ਹੁਣ ਤਕ ਜਲਵਾਯੂ ਸੰਬੰਧਤ ਮੌਤਾਂ ਅੱਧੀਆਂਹੋ ਚੁੱਕੀਆਂਹਨ। ਵਿਲੀਅਮ ਨਾਰਡਹਾਸ ਨੇ ਸਾਲ 2018 ’ਚ ਪੌਣ-ਪਾਣੀ ਤਬਦੀਲੀ ’ਤੇ ਆਪਣੀ ਖੋਜ ਲਈ ‘ਨੋਬੇਲ ਪੁਰਸਕਾਰ’ ਜਿੱਤਿਆ ਸੀ।
ਆਪਣੀ ਰਿਪੋਰਟ ’ਚ ਉਨ੍ਹਾਂ ਨੇ ਦੱਸਿਆ ਕਿ 3 ਡਿਗਰੀ ਤਾਪਮਾਨ ਵਧਣ ਨਾਲ ਵਿਸ਼ਵ ਪੱਧਰੀ ਆਰਥਿਕਤਾ ਦਾ ਲਗਭਗ 2 ਫੀਸਦੀ ਨੁਕਸਾਨ ਹੋਵੇਗਾ ਅਤੇ ਇਸੇ ਤਰ੍ਹਾਂ 6 ਡਿਗਰੀ ਵਾਧੇ ਨਾਲ ਦੁਨੀਆ ਦੀ ਅਰਥਵਿਵਸਥਾ ’ਚ 8.5 ਫੀਸਦੀ ਘਾਟਾ ਪਵੇਗਾ। ਨਾਰਡਹਾਸ ਦੇ ਇਸੇ ਖੋਜ ਪੱਤਰ ਨੂੰ ਆਧਾਰ ਬਣਾਉਂਦੇ ਹੋਏ ਲੋਮਬੋਰਗ ਇਸ ਸਿੱਟੇ ’ਤੇ ਪਹੁੰਚੇ ਹਨ ਕਿ ਸਾਲ 2100 ਤਕ ਪੌਣ-ਪਾਣੀ ਤਬਦੀਲੀ ਦੇ ਬਿਨਾਂ ਦੁਨੀਆ 4.5 ਗੁਣਾ ਤਾਂ ਇਸ ਦੇ ਅਸਰ ਦੇ ਨਾਲ 4.3 ਗੁਣਾ ਤਰੱਕੀ ਕਰੇਗੀ।
ਕੀ ਇਹ ਸੱਚ ਨਹੀਂ ਹੈ ਕਿ ਲਗਾਤਾਰ ਤਾਪਮਾਨ ਵਧਣ ਦੇ ਬਾਵਜੂਦ ਦੁਨੀਆ ਪਹਿਲਾਂ ਨਾਲੋਂ ਵੱਧ ਚੰਗੀ ਹਾਲਤ ’ਚ ਹੈ ਅਤੇ ਲੋਕਾਂ ਦਾ ਜੀਵਨ ਪੱਧਰ ਸੁਧਰ ਰਿਹਾ ਹੈ। ਵਿਸ਼ਵ ਬੈਂਕ ਦਾ ਅੰਦਾਜ਼ਾ ਹੈ ਕਿ ਵਿਸ਼ਵ ਪੱਧਰੀ ਅਰਥਵਿਵਸਥਾ ’ਚ ਸਾਲ 2024 ’ਚ ਢਾਈ ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਜੋ ਇਸ ਸਾਲ 2.7 ਫੀਸਦੀ ਰਹਿ ਸਕਦਾ ਹੈ। ਇਸ ਦੌਰਾਨ ਮਹਿੰਗਾਈ ਦਰ 3.5: ਤੋਂ ਘੱਟ ਕੇ 2.9: ਹੋ ਸਕਦੀ ਹੈ।
ਔਸਤ ਜ਼ਿੰਦਗੀ ’ਚ ਆਸ ਵਧ ਰਹੀ ਹੈ। ਵਿਸ਼ਵ ਪੱਧਰੀ ਅਨਾਜ ਭੰਡਾਰ ਭਰੇ ਹੋਏ ਹਨ। ਭਾਰਤ ਚੌਲਾਂ ਦੀ ਬਰਾਮਦ ਤੋਂ ਸਾਰੀਆਂਪਾਬੰਦੀਆਂਹਟਾ ਚੁੱਕਾ ਹੈ ਕਿਉਂਕਿ ਇਸ ਦੇ ਉਤਪਾਦਨ ’ਚ ਭਾਰੀ ਵਾਧਾ ਹੋਇਆ ਹੈ। ਬਿਨਾਂ ਸ਼ੱਕ ਵਿਸ਼ਵ ਪੱਧਰੀ ਮਹਾਮਾਰੀ ਕੋਵਿਡ-19 ਦੇ ਬਾਅਦ ਆਰਥਿਕ ਵਾਧਾ ਮੱਠਾ ਪਿਆ ਹੈ ਪਰ ਇਸ ਦਾ ਮੁੱਖ ਕਾਰਨ ਪੌਣ-ਪਾਣੀ ਨਹੀਂ, ਸਗੋਂ ਅਮਰੀਕਾ-ਪੱਛਮ ਪ੍ਰੇਰਿਤ ਆਰਥਿਕ ਮਾਡਲ ਅਤੇ ਕਈ ਦੇਸ਼ਾਂ ਦਾ ਕਰਜ਼ ਦੇ ਮੱਕੜਜਾਲ ’ਚ ਫਸਣਾ ਹੈ।
ਸੱਚ ਤਾਂ ਇਹ ਹੈ ਕਿ ਕੁਦਰਤ ਦੇ ਆਪਣੇ ਨਿਯਮ ਹੁੰਦੇ ਹਨ। ਸਮਾਂ ਬੀਤਣ ਦੇ ਨਾਲ ਇਸ ’ਚ ਸੁਭਾਵਿਕ ਤਬਦੀਲੀ ਆਉਂਦੀ ਹੈ। ਇਨ੍ਹਾਂ ਤਬਦੀਲੀਆਂਦੇ ਕਾਰਨ ਹੀ ਨਵੇਂ ਦਾ ਜਨਮ ਹੁੰਦਾ ਹੈ ਅਤੇ ਪੁਰਾਣਾ ਨਸ਼ਟ ਹੋ ਜਾਂਦਾ ਹੈ। ਮੌਜੂਦਾ ਸਮੇਂ ’ਚ ਪੌਣ-ਪਾਣੀ ਸੰਕਟ ’ਤੇ ਐਵੇਂ ਰੌਲਾ ਪਾਉਣ ਦਾ ਇਕ ਵੱਡਾ ਮਕਸਦ ਦੁਨੀਆ ’ਚ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਦੀ ਵਿਕਾਸ ਯਾਤਰਾ ਨੂੰ ਰੋਕਣਾ ਵੀ ਹੈ ਪਰ ਇਸ ਦਾ ਭਾਵ ਇਹ ਬਿਲਕੁਲ ਵੀ ਨਹੀਂ ਹੈ ਕਿ ਅਸੀਂ ਪੌਣ-ਪਾਣੀ ਸੰਕਟਾਂ ਦੀ ਅਣਦੇਖੀ ਕਰੀਏ। ਅਕਸਰ ਮਨੁੱਖੀ ਜੀਵਨ-ਸ਼ੈਲੀ ਨੂੰ ਵਾਤਾਵਰਣ ਸੰਕਟ ਅਤੇ ਪੌਣ-ਪਾਣੀ ਬਦਲੀ ਲਈ ਦੋਸ਼ੀ ਠਹਿਰਾਇਆ ਜਾਂਦਾ ਹੈ। ਇਸ ਦਾ ਉਪਾਅ ਕੀ ਹੈ?
ਹਜ਼ਾਰਾਂ ਸਾਲਾਂ ਤੋਂ ਭਾਰਤ ਦੇ ਸਨਾਤਨ ਸੱਭਿਆਚਾਰ ’ਚ ਸਾਰੇ ਜੀਵ-ਜੰਤੂ ਅਤੇ ਰੁੱਖ-ਬੂਟੇ ਹੀ ਨਹੀਂ ਸਗੋਂ ਸਮੁੱਚੀ ਕਾਇਨਾਤ ਦੀ ਰਖਵਾਲੀ ਅਤੇ ਭਲਾਈ ਨਿਹਿਤ ਹਨ। ‘ਵਸੂਧੈਵ ਕੁਟੁੰਬਕਮ’ ਅਤੇ ‘ਸਰਵੇ ਭਵੰਤੂ ਸੁਖਿਨਰੂ’ ਰੂਪੀ ਬੀਜ ਮੰਤਰ ਮਨੁੱਖੀ ਜ਼ਿੰਦਗੀ ਨੂੰ ਸਹਿਜ ਬਣਾਉਂਦੇ ਹਨ ਜੋ ਵਿਗਿਆਨਕ ਅਤੇ ਤੰਦਰੁਸਤ ਜ਼ਿੰਦਗੀ ਦੀ ਆਦਰਸ਼ ਸ਼ੈਲੀ ਹੈ।
ਇਹ ਕਿਸੇ ਭੂਗੋਲਿਕ, ਸਮਾਜਿਕ ਅਤੇ ਕਿਸੇ ਭਾਈਚਾਰੇ ਵਿਸ਼ੇਸ਼ ਦਾ ਜੀਵਨ-ਚੱਕਰ ਨਹੀਂ ਹੈ, ਇਹ ਸਾਰਿਆਂਲਈ ਹੈ। ਭਾਰਤੀ ਸੱਭਿਆਚਾਰ ’ਚ ਰਵਾਇਤੀ ਤੌਰ ’ਤੇ ਸੰਤੁਲਨ ਅਤੇ ਸੋਮਿਆਂਦੀ ਸਿਆਣਪ ਨਾਲ ਵਰਤੋਂ ’ਤੇ ਜ਼ੋਰ ਦਿੱਤਾ ਗਿਆ ਹੈ। ਇਸ ਦਾ ਸਬੂਤ ਭਾਰਤੀ ਦਾਰਸ਼ਨਿਕ ਗ੍ਰੰਥ, ਜਿਵੇਂ ਵੇਦ, ਉਪਨਿਸ਼ਦ ਅਤੇ ਸ਼੍ਰੀਭਗਵਦਗੀਤਾ ’ਚ ਮਿਲਦਾ ਹੈ, ਜਿਥੇ ਤਿਆਗ, ਸਬਰ ਅਤੇ ਸਾਂਝੀ ਵਰਤੋਂ ਨੂੰ ਜ਼ਿੰਦਗੀ ਦਾ ਹਿੱਸਾ ਮੰਨਿਆ ਗਿਆ ਹੈ।
-ਬਲਬੀਰ ਪੁੰਜ
ਮੋਬਾਈਲ ਮਹਾਮਾਰੀ ਨਾਲ ਨਜਿੱਠਣ ਲਈ ਸਰਕਾਰ ਅਤੇ ਸਮਾਜ ਅੱਗੇ ਆਉਣ
NEXT STORY