ਮੁੰਬਈ (ਬਿਊਰੋ)– ਟੀ. ਵੀ. ਇੰਡਸਟਰੀ ’ਚ ਬਹੁਤ ਘੱਟ ਕਲਾਕਾਰ ਅਜਿਹੇ ਹਨ, ਜਿਨ੍ਹਾਂ ਦੇ ਨਾਂ ਨਾਲ ਚਿਹਰੇ ’ਤੇ ਹਾਸਾ ਆ ਜਾਂਦਾ ਹੈ। ਭਾਰਤੀ ਸਿੰਘ ਤੇ ਹਰਸ਼ ਲਿੰਬਾਚੀਆ ਇਨ੍ਹਾਂ ’ਚੋਂ ਇਕ ਹਨ। ਇਹ ਦੋਵੇਂ ਖ਼ੁਦ ਭਾਵੇਂ ਕਿੰਨੇ ਹੀ ਦਰਦ ’ਚ ਕਿਉਂ ਨਾ ਹੋਣ ਪਰ ਲੋਕਾਂ ਨੂੰ ਹਸਾਉਣਾ ਨਹੀਂ ਭੁੱਲਦੇ ਹਨ। ਇਹ ਜਦੋਂ ਵੀ ਇਕੱਠੇ ਹੁੰਦੇ ਹਨ ਤਾਂ ਲੋਕਾਂ ਦੇ ਚਿਹਰੇ ’ਤੇ ਇਕ ਵੱਖਰੀ ਹੀ ਖ਼ੁਸ਼ੀ ਹੁੰਦੀ ਹੈ।
ਬਦਲਦੇ ਸਮੇਂ ਨਾਲ ਦੇਸ਼ ’ਚ ਵੈਲੇਨਟਾਈਨਜ਼ ਡੇਅ ਤਿਉਹਾਰ ਵਾਂਗ ਲੱਗਣ ਲੱਗਾ ਹੈ। ਇਨ੍ਹੀਂ ਦਿਨੀਂ ਕੱਪਲਜ਼ ਨੂੰ ਆਪਣੇ ਪਾਰਟਨਰ ਤੋਂ ਖ਼ਾਸ ਉਮੀਦ ਹੁੰਦੀ ਹੈ। ਖ਼ਾਸ ਮਹਿਸੂਸ ਕਰਵਾਉਣ ਦੀ ਉਮੀਦ। ਬਸ ਹਰਸ਼ ਇਥੇ ਖੁੰਝ ਗਏ। ਅਸਲ ’ਚ ਭਾਰਤੀ ਨੇ ਆਪਣੇ ਯੂਟਿਊਬ ਚੈਲਨ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ’ਚ ਭਾਰਤੀ ਪ੍ਰਸ਼ੰਸਕਾਂ ਨਾਲ ਗੱਲ ਕਰਦਿਆਂ ਦੱਸ ਰਹੀ ਹੈ ਕਿ ਵੈਲੇਨਟਾਈਨਜ਼ ਡੇਅ ’ਤੇ ਹਰਸ਼ ਨੇ ਉਸ ਨੂੰ ਵਿਸ਼ ਤਕ ਨਹੀਂ ਕੀਤੀ।
ਇਹ ਖ਼ਬਰ ਵੀ ਪੜ੍ਹੋ : ਦੀਪ ਸਿੱਧੂ ਨੂੰ ਲੈ ਕੇ ਸਿੱਧੂ ਮੂਸੇ ਵਾਲਾ ਨੇ ਕਹੀ ਵੱਡੀ ਗੱਲ, ਘਟੀਆ ਰਾਜਨੀਤੀ ਕਰਨ ਵਾਲਿਆਂ ’ਤੇ ਵਿੰਨ੍ਹਿਆ ਨਿਸ਼ਾਨਾ
ਭਾਰਤੀ ਦੱਸਦੀ ਹੈ ਕਿ ਹਰਸ਼ ਨੇ ਉਸ ਨੂੰ ਸਵੇਰੇ ਵਿਸ਼ ਨਹੀਂ ਕੀਤੀ। ਉਸੇ ਦਿਨ ਭਾਰਤੀ ਨੇ ਗਾਇਨੋਕਾਲਾਜਿਸਟ ਕੋਲ ਚੈੱਕਅੱਪ ਲਈ ਜਾਣਾ ਸੀ। ਚੈੱਕਅੱਪ ਲਈ ਜਾਂਦਿਆਂ ਭਾਰਤੀ ਨੇ ਰੈੱਡ ਡਰੈੱਸ ਪਹਿਨੀ ਸੀ। ਇਥੋਂ ਤਕ ਰੈੱਡ ਲਾਈਟ ’ਤੇ ਫੁੱਲ ਵੇਚਣ ਵਾਲਾ ਵੀ ਆਇਆ ਪਰ ਫਿਰ ਵੀ ਹਰਸ਼ ਨੂੰ ਵੈਲੇਨਟਾਈਨਜ਼ ਡੇਅ ਯਾਦ ਨਹੀਂ ਰਿਹਾ। ਭਾਰਤੀ ਕਹਿੰਦੀ ਹੈ ਕਿ ਪੂਰੇ ਰਸਤੇ ਹਰਸ਼ ਨੇ ਉਸ ਨਾਲ ਗੱਲ ਤਕ ਨਹੀਂ ਕੀਤੀ। ਹਰਸ਼ ਦਾ ਇਹ ਵਰਤਾਅ ਦੇਖ ਕੇ ਉਸ ਨੂੰ ਇੰਨਾ ਬੁਰਾ ਲੱਗਾ ਕਿ ਉਸ ਦਾ ਰੋਣ ਵਾਲਾ ਮਨ ਹੋ ਗਿਆ।
ਹੁਣ ਜਿਸ ਦੀ ਭਾਰਤੀ ਵਰਗੀ ਪਿਆਰੀ ਪਤਨੀ ਹੋਵੇ, ਉਹ ਭਲਾ ਵੈਲੇਨਟਾਈਨਜ਼ ਡੇਅ ਕਿਵੇਂ ਭੁੱਲ ਸਕਦਾ ਹੈ। ਦੇਰ ਨਾਲ ਹੀ ਸਹੀ ਪਰ ਹਰਸ਼ ਭਾਰਤੀ ਲਈ ਸਰਪ੍ਰਾਈਜ਼ ਲੈ ਕੇ ਆਏ। ਵੈਲੇਨਟਾਈਜ਼ ਡੇਅ ’ਤੇ ਖ਼ਾਸ ਮਹਿਸੂਸ ਕਰਵਾਉਣ ਲਈ ਹਰਸ਼ ਭਾਰਤੀ ਲਈ ਕੇਕ, ਬੁੱਕੇ ਤੇ ਸਮਾਰਟ ਵਾਚ ਲੈ ਕੇ ਆਏ। ਸ਼ਾਮ ਨੂੰ ਹਰਸ਼ ਦਾ ਪਿਆਰ ਤੇ ਤੋਹਫ਼ਾ ਦੇਖ ਕੇ ਭਾਰਤੀ ਦਾ ਦਿਲ ਖ਼ੁਸ਼ੀ ਨਾਲ ਝੂਮ ਉਠਿਆ।
ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪ੍ਰੇਮ ਢਿੱਲੋਂ ’ਤੇ ਹਮਲਾ ਕਰਨ ਵਾਲੇ ਗੁਰ ਚਾਹਲ ਨੇ ਮੰਗੀ ਮੁਆਫ਼ੀ, ਦੇਖੋ ਵੀਡੀਓ
NEXT STORY