ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਸਾਰਾ ਨੇ ਕੇਦਾਰਨਾਥ ਧਾਮ ਤੋਂ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਪਰ ਹੁਣ ਕੇਦਾਰਨਾਥ ਤੋਂ ਉਸ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ ਕਾਰਨ ਅਫਵਾਹਾਂ ਉੱਡ ਰਹੀਆਂ ਹਨ ਕਿ ਸਾਰਾ ਭਾਜਪਾ ਨੇਤਾ ਅਰਜੁਨ ਪ੍ਰਤਾਪ ਬਾਜਵਾ ਨੂੰ ਡੇਟ ਕਰ ਰਹੀ ਹੈ।
ਕੇਦਾਰਨਾਥ ਧਾਮ ਦੇ ਦਰਸ਼ਨ ਕਰਨ ਪਹੁੰਚੇ ਸਾਰਾ ਤੇ ਅਰਜੁਨ
ਸਾਰਾ ਅਲੀ ਖ਼ਾਨ ਕੁਝ ਸਮਾਂ ਪਹਿਲਾਂ ਕੇਦਾਰਨਾਥ ਧਾਮ ਦੇ ਦਰਸ਼ਨਾਂ ਲਈ ਗਈ ਸੀ। ਉੱਥੇ ਹੀ ਅਦਾਕਾਰਾ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਪਹਾੜੀਆਂ 'ਚ ਮਸਤੀ ਕਰਦੀ ਨਜ਼ਰ ਆ ਰਹੀ ਹੈ। ਕਈ ਤਸਵੀਰਾਂ 'ਚ ਉਹ ਮਹਾਦੇਵ ਦੀ ਆਸਥਾ 'ਚ ਮਗਨ ਵੀ ਨਜ਼ਰ ਆ ਰਹੀ ਸੀ। ਕਾਂਗਰਸ ਨੇਤਾ ਅਰਜੁਨ ਪ੍ਰਤਾਪ ਬਾਜਵਾ ਨੇ ਵੀ ਕੇਦਾਰਨਾਥ ਧਾਮ ਦੀਆਂ ਆਪਣੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਤਸਵੀਰਾਂ ਦਾ ਪਿਛੋਕੜ ਸਾਰਾ ਅਲੀ ਖ਼ਾਨ ਦੀਆਂ ਤਸਵੀਰਾਂ ਵਰਗਾ ਹੀ ਹੈ।
ਕਿਸ ਨੇਤਾ ਨੂੰ ਡੇਟ ਕਰ ਰਹੀ ਹੈ ਸਾਰਾ?
ਜਦੋਂ ਤੋਂ ਸਾਰਾ ਅਤੇ ਨੇਤਾ ਅਰਜੁਨ ਪ੍ਰਤਾਪ ਬਾਜਵਾ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਹਨ, ਅਫਵਾਹਾਂ ਉੱਡ ਰਹੀਆਂ ਹਨ ਕਿ ਅਦਾਕਾਰਾ ਉਨ੍ਹਾਂ ਨੂੰ ਡੇਟ ਕਰ ਰਹੀ ਹੈ। ਇਸ ਦੌਰਾਨ ਸਾਰਾ ਅਲੀ ਖ਼ਾਨ ਅਤੇ ਅਰਜੁਨ ਕੇਦਾਰਨਾਥ ਧਾਮ 'ਚ ਇਕੱਠੇ ਪੂਜਾ ਕਰਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਅਜਿਹੇ 'ਚ ਇਕ ਯੂਜ਼ਰ ਨੇ Reddit 'ਤੇ ਲਿਖਿਆ- 'ਕੀ ਇਹ ਸਾਰਾ ਦਾ ਬੁਆਏਫ੍ਰੈਂਡ ਹੈ?'
ਕੌਣ ਹਨ ਅਰਜੁਨ ਪ੍ਰਤਾਪ ਬਾਜਵਾ?
ਇਹ ਅਰਜੁਨ ਪ੍ਰਤਾਪ ਬਾਜਵਾ ਸੁਪਰਮਾਡਲ ਵੀ ਹੈ ਅਤੇ ਪੰਜਾਬੀ ਸਿਆਸਤਦਾਨ ਦਾ ਪੁੱਤਰ ਹੈ। ਇਸ ਪੋਸਟ ਤੋਂ ਪਤਾ ਲੱਗਾ ਕਿ ਸਾਰਾ ਦੀ ਦੋਸਤ ਵੀ ਅਰਜੁਨ ਨੂੰ ਫਾਲੋ ਕਰਦੀ ਹੈ। ਹਾਲਾਂਕਿ, ਅਜੇ ਤੱਕ ਰਿਸ਼ਤੇ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ, ਜਿਸ ਨਾਲ ਪ੍ਰਸ਼ੰਸਕ ਹੋਰ ਅਪਡੇਟਸ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਨ੍ਹਾਂ ਵਾਇਰਲ ਹੋ ਰਹੀਆਂ ਤਸਵੀਰਾਂ ਬਾਰੇ ਜਗਬਾਣੀ ਅਦਾਰਾ ਕੋਈ ਪੁਸ਼ਟੀ ਨਹੀਂ ਕਰਦਾ ਹੈ।
ਸਾਰਾ ਦਾ ਵਰਕ ਫਰੰਟ
ਵਰਕ ਫਰੰਟ ਦੀ ਗੱਲ ਕਰੀਏ ਤਾਂ ਸਾਰਾ ਅਲੀ ਖ਼ਾਨ ਜਲਦੀ ਹੀ ਅਨੁਰਾਗ ਬਾਸੂ ਦੀ ਫ਼ਿਲਮ 'ਮੈਟਰੋ ਇਨ ਡੀਨੋ' ਵਿਚ ਆਦਿਤਿਆ ਰਾਏ ਕਪੂਰ ਨਾਲ ਨਜ਼ਰ ਆਵੇਗੀ। ਇਸ ਫ਼ਿਲਮ 'ਚ ਅਨੁਪਮ ਖੇਰ, ਪੰਕਜ ਤ੍ਰਿਪਾਠੀ, ਨੀਨਾ ਗੁਪਤਾ ਅਤੇ ਫਾਤਿਮਾ ਸਨਾ ਸ਼ੇਖ ਵੀ ਨਜ਼ਰ ਆਉਣਗੇ। ਇਹ ਫ਼ਿਲਮ 29 ਨਵੰਬਰ ਨੂੰ ਰਿਲੀਜ਼ ਹੋ ਸਕਦੀ ਹੈ।
ਕੌਣ ਹੈ ਅਰਜਨ ਬਾਜਵਾ?
ਸਾਰਾ ਨਾਲ ਦਿਖਾਈ ਦੇਣ ਵਾਲੇ ਵਿਅਕਤੀ ਦਾ ਪੂਰਾ ਨਾਮ ਅਰਜੁਨ ਪ੍ਰਤਾਪ ਬਾਜਵਾ ਹੈ, ਉਹ ਇੱਕ ਮਸ਼ਹੂਰ ਸੁਪਰਮਾਡਲ ਹੈ। ਅਰਜੁਨ ਸਿਆਸਤਦਾਨ ਫਤਿਹ ਜੰਗ ਸਿੰਘ ਬਾਜਵਾ ਦਾ ਪੁੱਤਰ ਹੈ, ਜੋ ਵਰਤਮਾਨ 'ਚ ਪੰਜਾਬ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਪ ਪ੍ਰਧਾਨ ਹਨ। ਇਸ ਤੋਂ ਪਹਿਲਾਂ ਉਹ ਕਾਂਗਰਸ ਤੋਂ ਵਿਧਾਇਕ ਵੀ ਰਹਿ ਚੁੱਕੇ ਹਨ। ਅਰਜੁਨ ਇੱਕ ਐੱਮ. ਐੱਮ. ਏ. ਫਾਈਟਰ ਵੀ ਹੈ ਅਤੇ ਉਸ ਨੇ ਬਾਲੀਵੁੱਡ 'ਚ ਕੰਮ ਕੀਤਾ ਹੈ, ਉਸ ਨੇ 'ਸਿੰਘ ਇਜ਼ ਬਲਿੰਗ' ਵਰਗੀਆਂ ਫ਼ਿਲਮਾਂ 'ਚ ਸਹਾਇਕ ਭੂਮਿਕਾਵਾਂ ਨਿਭਾਈਆਂ ਹਨ। ਅਰਜੁਨ ਨੇ 2019 'ਚ ਪੰਜਾਬ ਦੀ ਜ਼ਿਲ੍ਹਾ ਪ੍ਰੀਸ਼ਦ ਦੇ ਸਭ ਤੋਂ ਨੌਜਵਾਨ ਮੈਂਬਰ ਵਜੋਂ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕੀਤੀ ਸੀ।
ਇੰਨਾ ਹੀ ਨਹੀਂ ਅਰਜੁਨ ਨੇ ਰੋਹਿਤ ਅਤੇ ਵਰੁਣ ਬਲ ਵਰਗੇ ਟਾਪ ਡਿਜ਼ਾਈਨਰਾਂ ਲਈ ਰੈਂਪ ਵਾਕ ਵੀ ਕੀਤਾ ਹੈ। ਇਸ ਤੋਂ ਇਲਾਵਾ ਉਹ ਆਸਕਰ ਲਈ ਨਾਮਜ਼ਦ ਨਿਰਦੇਸ਼ਕ ਗਿਰੀਸ਼ ਮਲਿਕ ਦੀ ਫ਼ਿਲਮ 'ਬੈਂਡ ਆਫ ਮਹਾਰਾਜਾ' 'ਚ ਵੀ ਨਜ਼ਰ ਆਏ ਸੀ। ਉਸ ਨੇ 2013 ਦੀ ਫ਼ਿਲਮ 'ਸਲਿੰਗ' ਲਈ ਵੀ ਪ੍ਰਭੂਦੇਵਾ ਨੂੰ ਅਸਿਸਟ ਕੀਤਾ ਸੀ। ਅਰਜੁਨ ਨੇ ਲਾਰੈਂਸ ਸਕੂਲ ਸਨਾਵਰ ਤੋਂ ਰਾਜਨੀਤੀ ਅਤੇ ਖੇਤੀਬਾੜੀ 'ਚ ਡਿਗਰੀ ਕੀਤੀ ਹੈ। ਉਹ ਇੱਕ ਹੁਨਰਮੰਦ ਜਿਮਨਾਸਟ ਅਤੇ MMA ਲੜਾਕੂ ਵੀ ਹੈ। ਅਰਜੁਨ ਨੂੰ ਪੰਜਾਬ ਪੁਲਸ 'ਚ ਇੰਸਪੈਕਟਰ (ਗਰੁੱਪ ਬੀ) ਦੇ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਸੀ, ਪਰ ਉਸ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ।
ਬੱਸ ਡਰਾਈਵਰ ਦੇ ਮੁੰਡੇ ਨੇ ਸਾਰੀ ਦੁਨੀਆ ਲਾਈ ਪਿੱਛੇ, ਹੁਣ ਪੱਗ ਤੇ ਪੰਜਾਬੀਅਤ ਨਾਲ ਪਾ ਰਿਹੈ ਧੱਕ
NEXT STORY