ਬੀਜਿੰਗ (ਇੰਟ.): ਚੀਨ ਨੇ ਸ਼ਨੀਵਾਰ ਨੂੰ ਤਿੰਨ ਗੈਰ-ਫੌਜੀ ਸੈਟੇਲਾਈਟਾਂ ਨੂੰ ਧਰਤੀ ਦੇ ਓਰਬਿਟ ਵਿਚ ਸਫਲਤਾਪੂਰਵਕ ਲਾਂਚ ਕੀਤਾ ਹੈ। ਚੀਨ ਸਪੇਸ ਵਿਗਿਆਨ ਤੇ ਟੈਕਨਾਲੋਜੀ ਕੇਂਦਰ (ਸੀ.ਏ.ਐੱਸ.ਸੀ.) ਨੇ ਦੱਸਿਆ ਕਿ ਸੈਟੇਲਾਈਟ ਦਾ ਲਾਂਚ ਚੀਨ ਨੇ ਸ਼ਾਂਕਸੀ ਸੂਬੇ ਦੇ ਤਾਈਯੁਆਨ ਉਪਗ੍ਰਹਿ ਲਾਂਚ ਕੇਂਦਰ ਤੋਂ ਸ਼ਨੀਵਾਰ ਸਥਾਨਕ ਸਮੇਂ ਮੁਤਾਬਕ ਸਵੇਰੇ 11:13 ਮਿੰਟ 'ਤੇ ਕੀਤਾ। ਕੁਝ ਹੀ ਪਲਾਂ ਵਿਚ ਤਿੰਨੋਂ ਸੈਟੇਲਾਈਟ ਨਿਰਧਾਰਿਤ ਓਰਬਿਟ ਵਿਚ ਦਾਖਲ ਹੋ ਗਏ।
ਸੀ.ਏ.ਐੱਸ.ਸੀ. ਮੁਤਾਬਕ ਚੀਨ ਨੇ ਮਾਨਚਿੱਤਰ ਗਤੀਵਿਧੀਆਂ ਨੂੰ ਵਿਕਸਿਤ ਕਰਨ ਦੇ ਲਈ ਸਟੀਰਿਓਸਕੋਪਿਕ ਸੈਟੇਲਾਈਟਾਂ ਦੀ ਇਕ ਲੜੀ ਵਿਕਸਿਤ ਕੀਤੀ ਹੈ। ਜਿਆਨ-3 ਉਸੇ ਲੜੀ ਦਾ ਇਕ ਹਿੱਸਾ ਹੈ, ਜਿਸ ਦੀ ਵਰਤੋਂ ਚੀਨ ਦਾ ਕੁਦਰਤੀ ਸੰਸਾਧਨ ਮੰਤਰਾਲਾ ਕਰੇਗਾ। ਜਿਆਨ-3 ਇਸੇ ਉਪਗ੍ਰਹਿ ਲੜੀ ਦੇ ਦੋ ਹੋਰ ਉਪਗ੍ਰਹਿਆਂ ਤੇ ਪਹਿਲਾਂ ਤੋਂ ਲਾਂਚ ਕੀਤੇ ਗਏ ਗਾਓਫੇਂਗ-7 ਦੇ ਨਾਲ ਮਿਲ ਕੇ ਕੰਮ ਕਰੇਗਾ।
ਪ੍ਰਯੋਗਸ਼ਾਲਾ ਅਧਿਐਨਾਂ 'ਚ ਕੋਵਿਡ-19 ਦੇ ਅਸਰ ਨੂੰ ਰੋਕਣ 'ਚ ਸਹਾਇਕ 21 ਦਵਾਈਆਂ ਦੀ ਹੋਈ ਪਛਾਣ
NEXT STORY