ਨਵੀਂ ਦਿੱਲੀ— ਦਿੱਲੀ ਅਤੇ ਐੱਨ. ਸੀ. ਆਰ. 'ਚ ਜਿਸ ਪਾਸੇ ਨਜ਼ਰ ਮਾਰੀਏ ਉੱਥੇ ਸਿਰਫ਼ ਧੂੰਆਂ ਹੀ ਧੂੰਆਂ ਦੇਖਣ ਨੂੰ ਮਿਲ ਰਿਹਾ ਹੈ। ਐਤਵਾਰ ਨੂੰ ਦਿੱਲੀ ਦਾ ਏਅਰ ਕਵਾਲਿਟੀ ਇੰਡੈਕਸ (ਏ. ਕਿਊ. ਆਈ.) 1000 ਤੋਂ ਵੀ ਪਾਰ ਹੋ ਗਿਆ ਸੀ। ਹਲਕੀ ਬਾਰਿਸ਼ ਦੇ ਬਾਵਜੂਦ ਆਸਮਾਨ ਸਾਫ ਨਹੀਂ ਹੋਇਆ ਹੈ। ਏਅਰ ਕਵਾਲਿਟੀ ਇੰਡੈਕਸ 400 ਤੋਂ ਵੱਧ ਹੋਵੇ ਅਤੇ ਉਸ ਵਿਚ ਲਗਾਤਾਰ 2 ਘੰਟੇ ਵੀ ਰਹਿਣਾ ਪਵੇ ਤਾਂ ਤੁਹਾਨੂੰ ਘੁੱਟਣ ਮਹਿਸੂਸ ਹੋਣ ਲੱਗੇਗੀ। ਅੱਜ ਦਿੱਲੀ ਅਤੇ ਐੱਨ. ਸੀ. ਆਰ. ਦੇ ਕਈ ਸ਼ਹਿਰਾਂ ਦਾ ਏਅਰ ਕਵਾਲਿਟੀ ਇੰਡੈਕਸ 600 ਦੇ ਪਾਰ ਪਹੁੰਚ ਚੁੱਕਾ ਹੈ। ਪ੍ਰਦੂਸ਼ਣ ਦੀ ਵਜ੍ਹਾ ਕਰ ਕੇ ਦਿੱਲੀ ਵਿਚ ਪਬਲਿਕ ਹੈਲਥ ਐਮਰਜੈਂਸੀ ਤਕ ਐਲਾਨ ਕਰ ਦਿੱਤੀ ਗਈ ਹੈ। ਇਸ ਖਤਰਨਾਕ ਹਵਾ ਨੇ ਕਈ ਲੋਕਾਂ ਨੂੰ ਬੀਮਾਰ ਕਰ ਦਿੱਤਾ ਹੈ। ਹਸਪਤਾਲਾਂ ਵਿਚ ਸਾਹ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਇਸ ਤੋਂ ਇਲਾਵਾ ਕਈ ਹੋਰ ਬੀਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਹਾਰਟ ਅਟੈਕ ਤੋਂ ਲੈ ਕੇ ਸਕਿਨ ਦੀਆਂ ਬੀਮਾਰੀਆਂ ਲਈ ਜ਼ਿੰਮੇਵਾਰ ਹੈ ਇਹ ਖਤਰਨਾਕ ਪ੍ਰਦੂਸ਼ਣ।
ਆਓ ਜਾਣਦੇ ਹਾਂ ਸਾਡੇ ਸਰੀਰ ਲਈ ਕਿੰਨਾ ਖਤਰਨਾਕ ਹੈ ਪ੍ਰਦੂਸ਼ਣ—
— ਅੱਖਾਂ ਲਈ ਬੇਹੱਦ ਨੁਕਸਾਨਦਾਇਕ ਹੈ ਪ੍ਰਦੂਸ਼ਣ, ਅੱਖਾਂ ਦੀ ਰੇਟੀਨਾ ਪ੍ਰਦੂਸ਼ਣ ਦੀ ਵਜ੍ਹਾ ਕਰ ਕੇ ਖਰਾਬ ਹੋ ਸਕਦੇ ਹਨ।
— ਦਿਮਾਗ ਨੂੰ ਆਕਸੀਜਨ ਘੱਟ ਮਿਲੇ ਤਾਂ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ।
— ਪ੍ਰਦੂਸ਼ਣ ਕਾਰਨ ਦਮਾ ਹੋਣ ਦਾ ਡਰ ਪੈਦਾ ਹੋ ਸਕਦਾ ਹੈ।
— ਦਿਲ ਦੀ ਪੰਪਿੰਗ 'ਤੇ ਪੈਦਾ ਹੈ ਅਸਰ, ਬਜ਼ੁਰਗਾਂ, ਨੌਜਵਾਨਾਂ ਨੂੰ ਦਿਲ ਦੇ ਦੌਰੇ ਦਾ ਖਤਰਾ।
— ਲੀਵਰ 'ਤੇ ਵੀ ਪ੍ਰਦੂਸ਼ਣ ਦਾ ਅਸਰ, ਡਿਹਾਈਡ੍ਰੇਸ਼ਨ, ਡਾਇਰੀਆ ਅਤੇ ਪੀਲੀਆ ਦਾ ਖਤਰਾ।
— ਸਕਿਨ ਯਾਨੀ ਕਿ ਚਮੜੀ 'ਤੇ ਲਾਲ ਧੱਬੇ ਪੈਣਾ, ਵਾਲ ਵੀ ਝੜਨ ਲੱਗਦੇ ਹਨ।
— ਪ੍ਰਦੂਸ਼ਣ ਕਾਰਨ ਮਿੱਟੀ ਦੇ ਸੂਖਮ ਕਣ ਖੂਨ ਦੀ ਨਲੀ ਵਿਚ ਜੰਮ ਜਾਣ ਤਾਂ ਖੂਨ ਦਾ ਸੰਚਾਰ ਪ੍ਰਭਾਵਿਤ ਕਰ ਸਕਦੇ ਹਨ।
— ਗਰਭਵਤੀ ਔਰਤਾਂ ਦੇ ਬੱਚਿਆਂ 'ਤੇ ਵੀ ਪ੍ਰਦੂਸ਼ਣ ਦਾ ਅਸਰ ਪੈਂਦਾ ਹੈ ਅਤੇ ਉਨ੍ਹਾਂ ਦੇ ਵਿਕਾਸ 'ਚ ਰੁਕਾਵਟ ਆ ਸਕਦੀ ਹੈ।
— ਸਿਰ ਦਰਦ ਦੀ ਸ਼ਿਕਾਇਤ ਹੁੰਦੀ ਹੈ ਅਤੇ ਅੱਖਾਂ ਦੀ ਨਜ਼ਰ ਵੀ ਘੱਟ ਹੋਣ ਸਕਦੀ ਹੈ।
50 ਆਂਡੇ ਖਾਣ ਦੀ ਸ਼ਰਤ 'ਚ ਗਈ 42 ਸਾਲ ਦੇ ਸ਼ਖਸ ਦੀ ਜਾਨ
NEXT STORY